ਕੁਵੈਤ ਨੇ ਮੋਡੇਰਨਾ ਨਾਲ 10.70 ਲੱਖ ਕੋਵਿਡ ਵੈਕਸੀਨ ਲਈ ਕੀਤਾ ਕਰਾਰ

Wednesday, Nov 18, 2020 - 01:52 PM (IST)

ਕੁਵੈਤ- ਕੁਵੈਤ ਨੇ ਅਮਰੀਕਾ ਦੀ ਦਵਾਈ ਨਿਰਮਾਤਾ ਕੰਪਨੀ ਮੋਡੇਰਨਾ ਨਾਲ 10.70 ਲੱਖ ਕੋਰੋਨਾ ਵੈਕਸੀਨ ਨੂੰ ਲੈ ਕੇ ਕਰਾਰ ਕੀਤਾ ਹੈ। ਇਹ ਜਾਣਕਾਰੀ ਕੁਵੈਤ ਦੇ ਅਖ਼ਬਾਰ ਨੇ ਦਿੱਤੀ ਹੈ। ਅਖ਼ਬਾਰ ਨੇ ਆਪਣੀ ਰਿਪੋਰਟ ਵਿਚ ਕਿਹਾ ਕਿ ਲਗਭਗ 8 ਲੱਖ ਲੋਕਾਂ ਲਈ ਇਹ ਦਵਾਈ ਹੋਵੇਗੀ। ਹਰ ਵਿਅਕਤੀ ਨੂੰ ਦਵਾਈ ਦੀਆਂ ਦੋ ਖ਼ੁਰਾਕਾਂ ਦਿੱਤੀਆਂ ਜਾਣਗੀਆਂ।

ਇਸ ਤੋਂ ਪਹਿਲਾਂ ਕੁਵੈਤ ਨੇ ਇਸ ਤਰ੍ਹਾਂ ਦਾ ਸਮਝੌਤਾ ਅਮਰੀਕਾ ਦੀ ਦਵਾਈ ਬਣਾਉਣ ਵਾਲੀ ਕੰਪਨੀ ਫਾਈਜ਼ਰ ਨਾਲ ਵੀ ਕੀਤਾ ਸੀ। ਕੁਵੈਤ ਦੇ ਸਿਹਤ ਮੰਤਰਾਲੇ ਨੇ ਮੰਗਲਵਾਰ ਨੂੰ ਦੱਸਿਆ ਕਿ ਦੇਸ਼  ਵਿਚ ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਦੇ 556 ਨਵੇਂ ਮਾਮਲੇ, ਜਿਸ ਦੇ ਬਾਅਦ ਸੰਕਰਮਿਤਾਂ ਦੀ ਗਿਣਤੀ ਵੱਧ ਕੇ 1,37,885 ਹੋ ਗਈ ਹੈ। ਦੇਸ਼ ਵਿਚ ਇਸ ਮਹਾਮਾਰੀ ਕਾਰਨ ਹੁਣ ਤੱਕ 848 ਲੋਕਾਂ ਦੀ ਮੌਤ ਹੋਈ ਹੈ ਅਤੇ 1.29 ਲੱਖ ਤੋਂ ਜ਼ਿਆਦਾ ਲੋਕ ਸਿਹਤਯਾਬ ਹੋਏ ਹਨ। 


Lalita Mam

Content Editor

Related News