ਕੁਵੈਤ ਦੇ ਸ਼ਾਸਕ ਹਸਪਤਾਲ ''ਚ ਭਰਤੀ, ਟਰੰਪ ਨਾਲ ਬੈਠਕ ਕੀਤੀ ਮੁਲਤਵੀ

09/09/2019 11:31:38 AM

ਕੁਵੈਤ ਸਿਟੀ (ਭਾਸ਼ਾ)— ਕੁਵੈਤ ਦੇ ਸ਼ਾਸਕ ਅਮੀਰ ਸ਼ੇਖ ਸਬਾ ਅਲ-ਅਹਿਮਦ ਅਲ ਸਬਾ ਨੂੰ ਮੈਡੀਕਲ ਪਰੀਖਣ ਲਈ ਅਮਰੀਕਾ ਦੇ ਇਕ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਇਕ ਸੀਨੀਅਰ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਅਮੀਰੀ ਦੀਵਾਨ (ਸ਼ਾਹੀ ਦਰਬਾਰ) ਮਾਮਲਿਆਂ ਦੇ ਇੰਚਾਰਜ਼ ਮੰਤਰੀ ਸ਼ੇਖ ਅਲੀ ਜ਼ਰਾਹ ਅਲ ਸਬਾ ਨੇ ਕਿਹਾ ਕਿ ਇਸ ਲਈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ 12 ਸਤੰਬਰ ਨੂੰ ਹੋਣ ਵਾਲੀ ਬੈਠਕ ਮੁਲਤਵੀ ਕਰ ਦਿੱਤੀ ਗਈ ਹੈ। 

ਅਧਿਕਾਰਕ ਸਮਾਚਾਰ ਏਜੰਸੀ ਮੁਤਾਬਕ,''ਸ਼ੇਖ ਸਬਾ ਅਲ-ਅਹਿਮਦ ਅਲ ਜ਼ਬਰ ਅਲ-ਸਬਾ ਨੂੰ ਮੈਡੀਕਲ ਪਰੀਖਣਾਂ ਲਈ ਅਮਰੀਕਾ ਦੇ ਇਕ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਇਸ ਲਈ ਰਾਸ਼ਟਰਪਤੀ ਟਰੰਪ ਨਾਲ ਹੋਣ ਵਾਲੀ ਬੈਠਕ ਦੇ ਸਮੇਂ ਵਿਚ ਤਬਦੀਲੀ ਕੀਤੀ ਗਈ ਹੈ।'' ਉਨ੍ਹਾਂ ਨੇ ਕਿਹਾ ਕਿ ਬੈਠਕ ਦੀ ਨਵੀਂ ਤਰੀਕ ਦਾ ਐਲਾਨ ਬਾਅਦ ਵਿਚ ਹੋਣ ਦੀ ਆਸ ਹੈ। ਉੱਧਰ ਵ੍ਹਾਈਟ ਹਾਊਸ ਨੇ ਪੁਸ਼ਟੀ ਕੀਤੀ ਕਿ ਟਰੰਪ ਨਾਲ ਬੈਠਕ ਮੁਲਤਵੀ ਕਰ ਦਿੱਤੀ ਗਈ ਹੈ। ਵ੍ਹਾਈਟ ਹਾਊਸ ਨੇ ਕਿਹਾ,''ਰਾਸ਼ਟਰਪਤੀ ਟਰੰਪ ਆਪਣੇ ਦੋਸਤ ਦੇ ਜਲਦੀ ਸਿਹਤਮੰਦ ਹੋਣ ਦੀ ਆਸ ਕਰਦੇ ਹਨ। ਠੀਕ ਹੋਣ 'ਤੇ ਵਾਸ਼ਿੰਗਟਨ ਵਿਚ ਟਰੰਪ ਉਨ੍ਹਾਂ ਦਾ ਸਵਾਗਤ ਕਰਨ ਲਈ ਉਤਸੁਕ ਹਨ।''


Vandana

Content Editor

Related News