ਕੁਵੈਤ ਦੇ ਸ਼ਾਸਕ ਨੂੰ ਹਸਪਤਾਲ ਤੋਂ ਮਿਲੀ ਛੁੱਟੀ
Friday, Sep 13, 2019 - 11:37 AM (IST)

ਦੁਬਈ (ਭਾਸ਼ਾ)— ਕੁਵੈਤ ਦੇ ਸ਼ਾਸਕ ਸ਼ੇਖ ਸਬਾ ਅਲ ਅਹਿਮਦ ਅਲ ਸਬਾ ਨੂੰ ਮੈਡੀਕਲ ਜਾਂਚ ਦੇ ਬਾਅਦ ਇਕ ਅਮਰੀਕੀ ਹਸਪਤਾਲ ਵਿਚੋਂ ਛੁੱਟੀ ਦੇ ਦਿੱਤੀ ਗਈ। ਤਬੀਅਤ ਖਰਾਬ ਹੋਣ ਕਾਰਨ ਵ੍ਹਾਈਟ ਹਾਊਸ ਵਿਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਹੋਣ ਵਾਲੀ ਉਨ੍ਹਾਂ ਦੀ ਮੁਲਾਕਾਤ ਨੂੰ ਰੱਦ ਕਰਨਾ ਪਿਆ ਸੀ।
ਸਰਕਾਰੀ ਸਮਾਚਾਰ ਏਜੰਸੀ ਮੁਤਾਬਕ 90 ਸਾਲਾ ਸ਼ਾਸਕ ਸ਼ੇਖ ਸਬਾ ਅਲ ਅਹਿਮਦ ਅਲ ਸਬਾ ਦੀ ਮੈਡੀਕਲ ਜਾਂਚ ਦੀ ਰਿਪੋਰਟ ਠੀਕ ਆਈ ਹੈ। ਰਿਪੋਰਟ ਵਿਚ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਗਈ। ਏਜੰਸੀ ਨੇ ਇਸ ਤੋਂ ਪਹਿਲਾਂ ਜਾਣਕਾਰੀ ਦਿੱਤੀ ਸੀ ਕਿ ਸ਼ੇਖ ਸਬਾ ਅਤੇ ਡੋਨਾਲਡ ਟਰੰਪ ਵਿਚ ਮੁਲਾਕਾਤ ਦਾ ਸਮਾਂ ਦੁਬਾਰਾ ਨਿਰਧਾਰਿਤ ਕੀਤਾ ਜਾਵੇਗਾ।