ਪੋਂਪੀਓ ਦੇ ਭਰੋਸੇ ਤੋਂ ਬਾਅਦ ਈਰਾਨ ਤੇ ਅਮਰੀਕਾ ਵਿਚਾਲੇ ਵਧਿਆ ਤਣਾਅ: ਕ੍ਰੈਮਲਿਨ

Wednesday, May 15, 2019 - 08:14 PM (IST)

ਪੋਂਪੀਓ ਦੇ ਭਰੋਸੇ ਤੋਂ ਬਾਅਦ ਈਰਾਨ ਤੇ ਅਮਰੀਕਾ ਵਿਚਾਲੇ ਵਧਿਆ ਤਣਾਅ: ਕ੍ਰੈਮਲਿਨ

ਮਾਸਕੋ— ਰੂਸ ਨੇ ਅਮਰਕਾ ਤੇ ਈਰਾਨ ਦੇ ਵਿਚਾਲੇ ਵਧਦੇ ਤਣਾਅ 'ਤੇ ਬੁੱਧਵਾਰ ਨੂੰ ਚਿੰਤਾ ਜਤਾਈ। ਕ੍ਰੈਮਲਿਨ ਦਾ ਕਹਿਣਾ ਹੈ ਕਿ ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਰੂਸ ਦੀ ਯਾਤਰਾ ਦੌਰਾਨ ਇਹ ਭਰੋਸਾ ਦਿੱਤਾ ਸੀ ਕਿ ਅਮਰੀਕਾ ਈਰਾਨ ਦੇ ਨਾਲ ਜੰਗ ਨਹੀਂ ਕਰਨ ਜਾ ਰਿਹਾ ਹੈ।

ਪੋਂਪੀਓ ਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਵਿਚਾਲੇ ਹੋਈ ਮੁਲਾਕਾਤ ਤੋਂ ਇਕ ਦਿਨ ਬਾਅਦ ਕ੍ਰੈਮਲਿਨ ਬੁਲਾਰੇ ਦਮਿਤਰੀ ਪੇਸਕੋਵ ਨੇ ਕਿਹਾ ਕਿ ਸਾਨੂੰ ਪਤਾ ਲੱਗਿਆ ਕਿ ਇਸ ਵਿਸ਼ੇ ਨੂੰ ਲੈ ਕੇ ਅਮਰੀਕਾ ਤੇ ਈਰਾਨ ਦੇ ਵਿਚਾਲੇ ਤਣਾਅ ਦਾ ਵਧਣਾ ਜਾਰੀ ਹੈ। ਪੇਸਕੋਵ ਨੇ ਕਿਹਾ ਕਿ ਸਾਨੂੰ ਈਰਾਨ ਦੇ ਫੈਸਲੇ ਨਾਲ ਦੁੱਖ ਪਹੁੰਚਿਆ ਹੈ। ਪਰ ਵਾਸ਼ਿੰਗਨ ਈਰਾਨ ਨੂੰ ਉਕਸਾ ਰਿਹਾ ਹੈ। ਮੰਗਲਵਾਰ ਨੂੰ ਸੋਚੀ ਦੇ ਕਾਲਾ ਸਾਗਰ ਰਿਜ਼ਾਰਟ 'ਚ ਪੋਂਪੀਓ ਨੇ ਰੂਸ ਨੂੰ ਭਰੋਸਾ ਦਿੱਤਾ ਸੀ ਕਿ ਉਨ੍ਹਾਂ ਦਾ ਦੇਸ਼ ਈਰਾਨ ਦੇ ਨਾਲ ਜੰਗ ਨਹੀਂ ਕਰੇਗਾ। ਪਰ ਇਸ ਦੇ ਬਾਵਜੂਦ ਪੇਂਟਾਗਨ ਨੇ ਪ੍ਰਮਾਣੂ ਸਮਰਥਾ ਵਾਲੇ ਬੰਬ ਵਰਾਉਣ ਵਾਲੇ ਖੇਤਰ 'ਚ ਭੇਜ ਦਿੱਤਾ ਹੈ। ਪੇਸਕੋਵ ਨੇ ਆਪਣਾ ਇਹ ਬਿਆਨ ਵਾਪਸ ਲੈ ਲਿਆ ਤੇ ਉਨ੍ਹਾਂ ਨੇ ਪੱਤਰਕਾਰਾਂ ਨੂੰ ਕਿਹਾ ਕਿ ਪੋਂਪੀਓ ਤੋਂ ਕੋਈ ਭਰੋਸਾ ਨਹੀਂ ਮਿਲਿਆ ਹੈ। ਉਨ੍ਹਾਂ ਨੇ ਕਿਹਾ ਕਿ ਕੋਈ ਸ਼ਾਇਦ ਹੀ ਇਸ ਤਰ੍ਹਾਂ ਭਰੋਸਾ ਦਿੰਦਾ ਹੈ। ਅਸੀਂ ਅਜੇ ਤੱਕ ਇਸ ਮਾਮਲੇ 'ਤੇ ਲਗਾਤਾਰ ਤਣਾਅ ਵਧਦੇ ਦੇਖਿਆ ਹੈ।

ਜ਼ਿਕਰਯੋਗ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ 2015 ਅੰਤਰਰਾਸ਼ਟਰੀ ਈਰਾਨ ਪ੍ਰਮਾਣੂ ਸਮਝੌਤੇ ਨਾਲ ਅਮਰੀਕਾ ਨੂੰ ਹਟਾਉਣ ਦੇ ਫੈਸਲੇ ਤੋਂ ਬਾਅਦ ਤੋਂ ਹੀ ਤਹਿਰਾਨ ਤੇ ਵਾਸ਼ਿੰਗਟਨ ਦੇ ਵਿਚਾਲੇ ਤਣਾਅ ਪੈਦਾ ਹੋ ਗਿਆ ਸੀ।


author

Baljit Singh

Content Editor

Related News