ਹੈਲੀਕਾਪਟਰ ਹਾਦਸੇ 'ਚ ਬਾਸਕਟਬਾਲ ਖਿਡਾਰੀ ਕੋਬੀ ਬ੍ਰਾਇੰਟ ਸਮੇਤ 9 ਲੋਕਾਂ ਦੀ ਮੌਤ

Monday, Jan 27, 2020 - 10:42 AM (IST)

ਹੈਲੀਕਾਪਟਰ ਹਾਦਸੇ 'ਚ ਬਾਸਕਟਬਾਲ ਖਿਡਾਰੀ ਕੋਬੀ ਬ੍ਰਾਇੰਟ ਸਮੇਤ 9 ਲੋਕਾਂ ਦੀ ਮੌਤ

ਵਾਸ਼ਿੰਗਟਨ— ਅਮਰੀਕੀ ਬਾਸਕਟਬਾਲ ਲੀਗ 'ਐੱਨ. ਬੀ. ਏ.' ਦੇ ਧਾਕੜ ਖਿਡਾਰੀ ਕੋਬੀ ਬ੍ਰਾਇਨ ਅਤੇ ਉਨ੍ਹਾਂ ਦੀ ਧੀ ਗੀਆਨਾ ਮਾਰੀਆ ਸਮੇਤ ਕੁਲ 9 ਵਿਅਕਤੀਆਂ ਦੀ ਮੌਤ ਹੋ ਗਈ। ਕੋਬੀ ਆਪਣੇ ਨਿੱਜੀ ਹੈਲੀਕਾਪਟਰ 'ਚ ਸਨ। ਅਮਰੀਕਾ ਦੇ ਕੈਲੀਫੋਰਨੀਆ ਦੇ ਕੈਲਾਬੈਸਲ 'ਚ ਹੋਏ ਇਸ ਹਾਦਸੇ ਦੀ ਖਬਰ ਸਾਹਮਣੇ ਆਉਣ ਦੇ ਬਾਅਦ ਕੋਬੀ ਦੇ ਫੈਨਜ਼ ਅਤੇ ਖੇਡ ਦੀ ਦੁਨੀਆ 'ਚ ਦੁਖ ਦਾ ਮਾਹੌਲ ਹੈ।

ਇਹ ਹਾਦਸਾ ਲਾਸ ਐਂਜਲਸ ਤੋਂ ਕਰੀਬ 65 ਕਿਲੋਮੀਟਰ ਦੂਰ ਹੋਇਆ ਜਿੱਥੇ ਹਵਾ 'ਚ ਹੈਲੀਕਾਪਟਰ 'ਚ ਅੱਗ ਲਗ ਗਈ ਅਤੇ ਇਸ ਤੋਂ ਬਾਅਦ ਉਹ ਆਪਣਾ ਸੰਤੁਲਨ ਗੁਆਉਂਦੇ ਹੋਏ ਝਾੜੀਆਂ 'ਚ ਡਿੱਗਿਆ। ਕੋਬੀ ਮਸ਼ਹੂਰ ਨੈਸ਼ਨਲ ਬਾਸਕਟਬਾਲ ਐਸੋਸੀਏਸ਼ਨ (ਐੱਨ. ਬੀ. ਏ.) 'ਚ 20 ਸਾਲ ਰਹੇ ਅਤੇ ਇਸ  ਦੌਰਾਨ ਪੰਜ ਵਾਰ ਚੈਂਪੀਅਨਸ਼ਿਪ ਆਪਣੇ ਨਾਂ ਕੀਤੀ। ਆਪਣੇ 20 ਸਾਲ ਦੇ ਕਰੀਅਰ 'ਚ ਬ੍ਰਾਇੰਟ ਨੇ ਕਈ ਰਿਕਾਰਡ ਬਣਾਏ। ਉਨ੍ਹਾਂ ਨੂੰ 18 ਵਾਰ ਆਲ ਸਟਾਰ ਦੇ ਲਈ ਨਾਮਜ਼ਦ ਕੀਤਾ ਗਿਆ। 2016 'ਚ ਬ੍ਰਾਇੰਟ ਨੇ ਐੱਨ. ਬੀ. ਏ. ਦੇ ਤੀਜੇ ਸਭ ਤੋਂ ਵੱਡੇ ਆਲ ਟਾਈਮ ਸਕੋਰਰ ਰਹਿੰਦੇ ਹੋਏ ਸੰਨਿਆਸ ਲੈ ਲਿਆ ਸੀ। ਕੋਬੀ ਨੇ ਸਾਲ 2008 ਅਤੇ 2012 ਓਲੰਪਿਕ 'ਚ ਅਮਰੀਕੀ ਟੀਮ ਲਈ ਦੋ ਸੋਨ ਤਮਗੇ ਵੀ ਜਿੱਤੇ ਸਨ।

 


author

Tarsem Singh

Content Editor

Related News