ਆਸਟ੍ਰੇਲੀਆ ''ਚ ਲੁਪਤ ਹੋਣ ਵਾਲੀ ਸੂਚੀ ''ਚ ਦਰਜ ਹੋਏ ''ਕੋਆਲਾ''

Friday, Feb 11, 2022 - 10:06 AM (IST)

ਆਸਟ੍ਰੇਲੀਆ ''ਚ ਲੁਪਤ ਹੋਣ ਵਾਲੀ ਸੂਚੀ ''ਚ ਦਰਜ ਹੋਏ ''ਕੋਆਲਾ''

ਕੈਨਬਰਾ (ਵਾਰਤਾ): ਆਸਟ੍ਰੇਲੀਆ ਦੀ ਸਰਕਾਰ ਨੇ ਅਧਿਕਾਰਤ ਤੌਰ ਆਈਕੋਨਿਕ ਕੋਆਲਾ ਨੂੰ ਲੁਪਤਪ੍ਰਾਇ ਸੂਚੀ ਮਤਲਬ ਖਤਰੇ ਦੀ ਸੂਚੀ ਵਿੱਚ ਸ਼ਾਮਲ ਕੀਤਾ ਹੈ। ਵਾਤਾਵਰਣ ਮੰਤਰੀ ਸੁਸਾਨ ਲੇ ਨੇ ਸ਼ੁੱਕਰਵਾਰ ਨੂੰ ਘੋਸ਼ਣਾ ਕਰਦੇ ਹੋਏ ਕਿਹਾ ਕਿ ਸਰਕਾਰ ਨੇ ਸੰਕਟਗ੍ਰਸਤ ਨਸਲਾਂ ਦੀ ਕਮੇਟੀ ਦੀ ਸਿਫਾਰਸ਼ 'ਤੇ ਆਸਟ੍ਰੇਲੀਆਈ ਰਾਜਧਾਨੀ ਖੇਤਰ ਨਿਊ ਸਾਊਥ ਵੇਲਜ਼ ਅਤੇ ਕੁਈਨਜ਼ਲੈਂਡ ਵਿੱਚ ਕੋਆਲਾ ਆਬਾਦੀ ਦੀ ਸਥਿਤੀ ਨੂੰ ਦੇਖਦੇ ਹੋਏ ਉਸ ਨੂੰ ਲੁਪਤਪ੍ਰਾਇ ਘੋਸ਼ਿਤ ਕਰ ਦਿੱਤਾ ਹੈ। 

ਪੜ੍ਹੋ ਇਹ ਅਹਿਮ ਖ਼ਬਰ- ਆਸਟ੍ਰੇਲੀਆ 'ਚ ਮਿਲੇ 'ਏਲੀਅਨ' ਵਰਗੇ 23 ਆਂਡੇ, ਮਾਹਰ ਨੇ ਕੀਤਾ ਅਹਿਮ ਖੁਲਾਸਾ

ਜਾਣਕਾਰੀ ਦੇ ਅਨੁਸਾਰ ਇਹ 10 ਸਾਲ ਬਾਅਦ ਹੋਇਆ ਹੈ। ਇਸ ਤੋ ਪਹਿਲਾਂ ਕੋਆਲਾ ਨੂੰ ਪਹਿਲੀ ਵਾਰ ਭੂਮੀ ਖੋਜ ਦੇ ਨਤੀਜੇ ਵਜੋਂ ਕਮਜ਼ੋਰ ਪ੍ਰਜਾਤੀ ਦੇ ਰੂਪ ਵਿੱਚ ਸੂਚੀਬੱਧ ਕੀਤਾ ਗਿਆ ਸੀ। ਸਰਕਾਰ ਦੁਆਰਾ ਪ੍ਰਜਾਤੀਆਂ ਦੀ ਮਦਦ ਲਈ ਪੰਜ ਕਰੋੜ ਆਸਟ੍ਰੇਲੀਆਈ ਡਾਲਰ (3.57 ਕਰੋੜ ਅਮਰੀਕੀ ਡਾਲਰ) ਜਾਰੀ ਕਰਨ ਦੇ ਹਫ਼ਤਿਆਂ ਬਾਅਦ ਇਹ ਐਲਾਨ ਕੀਤਾ ਗਿਆ ਹੈ। ਵਾਤਾਵਰਣ ਸਮੂਹਾਂ ਨੇ ਸਾਲ 2019-20 ਵਿੱਚ ਜੰਗਲਾਂ ਵਿੱਚ ਲਗੀ ਭਿਆਨਕ ਅੱਗ ਦੇ ਬਾਅਦ ਤੋਂ ਕੋਆਲਾ ਨੂੰ ਲੁਪਤਪ੍ਰਾਇ ਦੇ ਰੂਪ ਵਿੱਚ ਸੂਚੀਬੱਧ ਕਰਨ ਲਈ ਮੁਹਿੰਮ ਚਲਾਈ ਹੈ।ਇਸ ਵਿਚ ਲਗਭਗ 60,000 ਕੋਆਲਾ ਪ੍ਰਭਾਵਿਤ ਹੋਏ ਸਨ ਜਾਂ ਮਾਰੇ ਗਏ ਸਨ।


author

Vandana

Content Editor

Related News