ਜਾਣੋ, ਕੁੱਤਾ ਕਿਸ ਤਰ੍ਹਾਂ ਹੁੰਦਾ ਹੈ ਇਨਸਾਨ ਦਾ ਸਭ ਤੋਂ ਚੰਗਾ ਦੋਸਤ

Monday, Jul 24, 2017 - 03:28 PM (IST)

ਵਾਸ਼ਿੰਗਟਨ— ਇਸ ਗੱਲ ਨੂੰ ਸਾਰੇ ਮੰਨਦੇ ਹਨ ਕਿ ਕੁੱਤੇ ਵਫਾਦਾਰ ਹੁੰਦੇ ਹਨ ਪਰ ਇਕ ਨਵੇਂ ਅਧਿਐਨ ਮੁਤਾਬਕ ਕੁੱਤੇ ਸਾਡੇ ਚੰਗੇ ਦੋਸਤ ਵੀ ਹੁੰਦੇ ਹਨ। ਅਮਰੀਕੀ ਵਿਗਿਆਨੀਆਂ ਨੇ ਪਤਾ ਲਗਾਇਆ ਹੈ ਕਿ ਕੁੱਤਿਆਂ ਵਿਚ ਦੋਸਤੀ ਕਰਨ ਦਾ ਖਾਸ ਜੈਨੇਟਿਕ ਗੁਣ ਹੁੰਦਾ ਹੈ। 
ਕੁੱਤਿਆਂ ਦਾ ਵਿਕਾਸ  ਬਘਿਆੜਾਂ ਤੋਂ ਹੋਇਆ ਹੈ। ਰਿਸਰਚ ਵਿਚ ਪਾਇਆ ਗਿਆ ਕਿ ਹਜ਼ਾਰਾਂ ਸਾਲ ਦੀ ਵਿਕਾਸ ਪ੍ਰਕਿਆ ਮਗਰੋਂ ਕੁੱਤੇ ਝੁੰਡ ਵਿਚ ਰਹਿਣ ਲੱਗੇ। ਇਸੇ ਕਾਰਨ ਉਹ ਇਨਸਾਨਾਂ ਦੇ ਜ਼ਿਆਦਾ ਕਰੀਬ ਆਏ। 
ਪ੍ਰਿੰਸਟਨ ਯੂਨੀਵਰਸਿਟੀ ਦੀ ਡਾਕਟਰ ਬ੍ਰਿਜੇਟ ਵੋਨਹੋਲਟ ਦੱਸਦੀ ਹੈ ਕਿ ਉਨ੍ਹਾਂ ਨੇ ਰਿਸਰਚ ਦੌਰਾਨ ਕੁੱਤਿਆਂ ਅਤੇ ਬਘਿਆੜਾਂ ਵਿਚ ਜੈਨੇਟਿਕ ਭਿੰਨਤਾ ਪਾਈ। ਜਦਕਿ ਬਿੱਲੀਆਂ ਅਤੇ ਹੋਰ ਪਾਲਤੂ ਜਾਨਵਰਾਂ ਵਿਚ ਦੋਸਤੀ ਕਰਨ ਵਾਲੀ ਖਾਸੀਅਤ ਇਕ ਸਮਾਨ ਮਿਲੀ। ਸ਼ੋਧ ਕਰਤਾਵਾਂ ਨੇ ਪਾਲਤੂ ਕੁੱਤਿਆਂ ਅਤੇ ਬਘਿਆੜਾਂ ਦੇ ਵੱਖ-ਵੱਖ ਵਿਹਾਰ ਦਾ ਅਧਿਐਨ ਕੀਤਾ, ਜਿਸ ਵਿਚ ਉਨ੍ਹਾਂ ਦੀ ਸਮੱਸਿਆ ਨੂੰ ਹਲ ਕਰਨ ਦੀ ਸਮੱਰਥਾ ਅਤੇ ਲੋਕਾਂ ਨਾਲ ਘੁਲਣ-ਮਿਲਣ ਵਾਲੇ ਵਿਹਾਰ ਦੀ ਜਾਂਚ ਕੀਤੀ ਗਈ। 
ਸ਼ੋਧ ਕਰਤਾਵਾਂ ਨੇ ਪਾਇਆ ਕਿ ਕਿਸੇ ਸਮੱਸਿਆ ਨੂੰ ਹੱਲ ਕਰਨ ਦੇ ਮਾਮਲੇ ਵਿਚ ਬਘਿਆੜ ਅਤੇ ਕੁੱਤਾ ਇਕ ਸਮਾਨ ਸਮੱਰਥਾ ਰੱਖਦਾ ਹੈ ਪਰ ਕਿਸੇ ਨਾਲ ਦੋਸਤੀ  ਕਰਨ ਦੇ ਮਾਮਲੇ ਵਿਚ ਕੁੱਤਾ ਜ਼ਿਆਦਾ ਤੇਜ਼ ਹੈ। ਕੁੱਤੇ ਆਸਾਨੀ ਨਾਲ ਕਿਸੇ ਅਣਜਾਣ ਕੋਲ ਚਲੇ ਜਾਂਦੇ ਹਨ ਜਦਕਿ ਬਘਿਆੜ ਇਸ ਮਾਮਲੇ ਵਿਚ ਵੱਖ ਹਨ। ਇਸ ਸ਼ੋਧ ਦੀ ਸਹਿ-ਸ਼ੋਧਕਰਤਾ ਅਤੇ ਨੈਸ਼ਨਲ ਇੰਸਟੀਚਿਊਟ ਦੀ ਡਾਕਟਰ ਇਲੇਨ ਅੋਸਟ੍ਰੇਂਡਰ ਨੇ ਕਿਹਾ ਕਿ ਇਸ ਸ਼ੋਧ ਜ਼ਰੀਏ ਇਨਸਾਨ ਦੇ ਵਿਹਾਰ ਵਿਚ ਆਉਣ ਵਾਲੀਆਂ ਸਮੱਸਿਆਵਾਂ ਨੂੰ ਸਮਝਣ ਵਿਚ ਮਦਦ ਮਿਲੇਗੀ।


Related News