ਇਸ ਕਾਰਨ ਪਤੀ ਤੋਂ ਦੂਰ ਹੋਣ ਲੱਗਦੀਆਂ ਹਨ ਪਤਨੀਆਂ

01/23/2019 6:01:06 PM

ਨਵੀਂ ਦਿੱਲੀ— ਜ਼ਿਆਦਾਤਰ ਔਰਤਾਂ ਇਕ ਉਮਰ ਤੋਂ ਬਾਅਦ ਆਪਣੇ ਪਤੀ ਤੋਂ ਦੂਰ ਰਹਿਣ ਲੱਗਦੀਆਂ ਹਨ, ਜਿਸ ਨੂੰ ਆਮ ਗੱਲ ਮੰਨਿਆ ਜਾਂਦਾ ਹੈ ਪਰ ਅਜਿਹਾ ਨਹੀਂ ਹੈ। ਆਪਣੇ ਪਤੀ ਤੋਂ ਦੂਰ ਰਹਿਣ ਦੀ ਆਦਤ ਔਰਤਾਂ 'ਚ ਇਕ ਹਾਰਮੋਨ ਚੇਂਜ ਕਾਰਨ ਆ ਜਾਂਦੀ ਹੈ। ਇਸ ਗੱਲ ਦਾ ਖੁਲਾਸਾ ਇਕ ਖੋਜ 'ਚ ਕੀਤਾ ਗਿਆ ਹੈ, ਜਿਸ 'ਚ ਵੱਖ-ਵੱਖ ਉਮਰ ਦੀਆਂ ਔਰਤਾਂ ਤੇ ਲੜਕੀਆਂ ਨੂੰ ਸ਼ਾਮਲ ਕੀਤਾ ਗਿਆ ਸੀ। ਜਿਸ ਤੋਂ ਬਾਅਦ ਖੋਜਕਾਰਾਂ ਨੂੰ ਪਤਾ ਲੱਗਿਆ ਕਿ ਹਾਰਮੋਨ ਚੇਂਜ ਦੇ ਚੱਲਦੇ ਔਰਤਾਂ 'ਚ ਇਹ ਆਦਤ ਆ ਜਾਂਦੀ ਹੈ।

ਔਰਤਾਂ ਆਪਣੇ ਪਤੀ ਤੋਂ ਦੂਰ ਸੌਣਾ ਪਸੰਦ ਕਰਦੀਆਂ ਹਨ ਤੇ ਇਸ ਦਾ ਕਾਰਨ ਹੈ ਪ੍ਰੋਜੈਸਟ੍ਰੋਨ ਹਾਰਮੋਨ ਦੀ ਕਮੀ ਹੋਣਾ। ਔਰਤਾਂ 'ਚ ਜਦੋਂ ਇਸ ਹਾਰਮੋਨ ਦੀ ਕਮੀ ਹੋਣ ਲੱਗਦੀ ਹੈ ਤਾਂ ਉਨ੍ਹਾਂ ਅੰਦਰ ਫਿਜ਼ੀਕਲ ਰਿਲੇਸ਼ਨਸ਼ਿਪ ਦੀ ਦਿਲਚਸਪੀ ਖਤਮ ਹੋਣ ਲੱਗਦੀ ਹੈ।

ਖੋਜ ਦੌਰਾਨ ਪਤਾ ਲੱਗਿਆ ਕਿ ਵਧਦੀ ਉਮਰ ਨਾਲ ਪ੍ਰੋਜੈਸਟ੍ਰੋਨ ਦੀ ਕਮੀ ਹੋਣ ਦੇ ਚੱਲਦੇ ਸਰੀਰ 'ਚ ਸਬੰਧ ਬਣਾਉਣ ਦੀ ਕਮੀ ਆਉਣ ਲੱਗਦੀ ਹੈ ਤੇ ਫਿਰ ਉਹ ਆਪਣੇ ਪਤੀ ਤੋਂ ਦੂਰ ਰਹਿਣ ਲੱਗਦੀ ਹੈ। ਬਲਕਿ 20 ਸਾਲ ਤੋਂ 28 ਸਾਲ ਦੀ ਉਮਰ 'ਚ ਔਰਤਾਂ ਦੇ ਅੰਦਰ ਇਹ ਹਾਰਮੋਨ ਬਹੁਤ ਤੇਜ਼ ਹੁੰਦਾ ਹੈ, ਜਿਸ ਕਾਰਨ ਔਰਤਾਂ ਸਬੰਧ ਬਣਾਉਣ ਦੀਆਂ ਇੱਛੁਕ ਰਹਿੰਦੀਆਂ ਹਨ।

ਖੋਜਕਾਰਾਂ ਨੇ ਖੋਜ 'ਚ 16 ਤੋਂ 55 ਸਾਲ ਤੱਕ ਦੀਆਂ ਔਰਤਾਂ ਨੂੰ ਸ਼ਾਮਲ ਕੀਤਾ ਸੀ, ਜਿਸ 'ਚ ਉਨ੍ਹਾਂ ਨੂੰ ਪਤਾ ਲੱਗਿਆ ਕਿ ਇਕ ਉਮਰ ਤੋਂ ਬਾਅਦ ਔਰਤਾਂ 'ਚ ਸਬੰਧ ਬਣਾਉਣ ਦੀ ਇੱਛਾ ਖਤਮ ਹੋ ਜਾਂਦੀ ਹੈ।


Baljit Singh

Content Editor

Related News