ਜਾਣੋ, ਬੱਚਿਆਂ ਨੂੰ ਹੋ ਸਕਦੀਆਂ ਕੁਝ ਵਿਲੱਖਣ ਬੀਮਾਰੀਆਂ ਬਾਰੇ

07/09/2017 6:40:12 PM

ਵਾਸ਼ਿੰਗਟਨ— ਗਰਭ ਅਵਸਥਾ ਦੇ 9ਵੇਂ ਮਹੀਨੇ ਤੱਕ ਬੱਚਾ ਮਾਂ ਦੇ ਪੇਟ ਵਿਚ ਵਿਕਸਿਤ ਹੁੰਦਾ ਹੈ। ਅੱਜ ਦੇ ਸਮੇਂ ਵਿਚ ਤਕਨੀਕ ਨੇ ਇੰਨੀ ਤਰੱਕੀ ਕਰ ਲਈ ਹੈ ਕਿ ਜੇ ਬੱਚੇ ਨੂੰ ਕੋਈ ਬੀਮਾਰੀ ਹੈ ਤਾਂ ਇਸ ਦਾ ਪਤਾ ਗਰਭ ਵਿਚ ਹੀ ਲੱਗ ਜਾਂਦਾ ਹੈ। ਪਰ ਕਈ ਵਾਰੀ ਅਜਿਹਾ ਨਹੀਂ ਹੋ ਪਾਉਂਦਾ ਅਤੇ ਬੱਚਾ ਕਿਸੇ ਗੰਭੀਰ ਬੀਮਾਰੀ ਨਾਲ ਪੈਦਾ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਹੀ ਮਾਮਲੇ ਦੱਸਣ ਜਾ ਰਹੇ ਹਾਂ ਜਿਸ ਨੂੰ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ ਸੀ।
ਦੁਰਲੱਭ ਰੋਗ ਨਾਲ ਪੀੜਤ ਸਨ ਇਹ ਬੱਚੇ
ਇਨ੍ਹਾਂ ਮਾਮਲਿਆਂ ਵਿਚ ਬੱਚਿਆਂ ਨੂੰ ਕੁਝ ਅਜਿਹੀਆਂ ਬੀਮਾਰੀਆਂ ਸਨ ਜੋ ਸਧਾਰਨ ਨਹੀਂ ਸਨ। ਇਨ੍ਹਾਂ ਬੀਮਾਰੀਆਂ ਨੂੰ ਦੁਰਲੱਭ ਮੰਨਿਆ ਜਾਂਦਾ ਹੈ। ਜ਼ਿਆਦਾਤਰ ਬੀਮਾਰੀਆਂ ਦਾ ਕੋਈ ਨਿਸ਼ਚਿਤ ਇਲਾਜ ਨਹੀਂ ਸੀ। ਇਸ ਲਈ ਕਈ ਬੱਚਿਆਂ ਦੀ ਮੌਤ ਹੋ ਗਈ ਸੀ। ਪਰ ਜਿਉਂਦੇ ਬੱਚਿਆਂ ਨੂੰ ਵੀ ਕੋਈ ਖਾਸ ਪਛਾਣ ਨਹੀਂ ਮਿਲੀ। ਕਿਸੇ ਨੂੰ ਉਨ੍ਹਾਂ ਨੂੰ ਏਲੀਯਨ ਕਿਹਾ ਅਤੇ ਕਿਸੇ ਨੇ ਸ਼ੈਤਾਨ।
1.Cyclopia
ਇਹ ਅਜਿਹੀ ਅਜੀਬ ਬੀਮਾਰੀ ਹੈ, ਜਿਸ ਵਿਚ ਗਰਭ ਵਿਚ ਹੀ ਐਮਬ੍ਰੋ ਵਿਚ ਹੋਈ ਗੜਬੜੀ ਕਾਰਨ ਦੋ ਦੀ ਜਗਾ੍ਹ ਇਕ ਅੱਖ ਬਣ ਜਾਂਦੀ ਹੈ। ਸਾਲ 2012 ਵਿਚ ਇਸ ਬੀਮਾਰੀ ਨਾਲ ਪੀੜਤ ਇਕ ਬੱਚੇ ਦਾ ਜਨਮ ਹੋਇਆ ਸੀ, ਜਿਸ ਦੀ ਨਾ ਨੱਕ ਸੀ ਅਤੇ ਨਾ ਹੀ ਮੂੰਹ। ਇਸ ਦੀ ਇਕ ਅੱਖ ਸੀ ਅਤੇ ਜਨਮ ਦੇ ਕੁਝ ਸਮੇਂ ਬਾਅਦ ਹੀ ਇਸ ਬੱਚੇ ਦੀ ਮੌਤ ਹੋ ਗਈ ਸੀ।
2.Harlequin-Type Ichthyosis 

PunjabKesari
ਇਹ ਇਕ ਤਰ੍ਹਾਂ ਦਾ ਸਕਿਨ ਡਿਜੀਜ਼ ਹੁੰਦਾ ਹੈ, ਜਿਸ ਵਿਚ ਚਮੜੀ ਦੀ ਜਗ੍ਹਾ ਬਹੁਤ ਸਾਰੀਆਂ ਧਾਰੀਆਂ ਹੁੰਦੀਆਂ ਹਨ। ਇਹ ਧਾਰੀਆਂ ਲਾਲ ਰੰਗ ਦੀਆਂ ਹੁੰਦੀਆਂ ਹਨ। ਇਸ ਬੀਮਾਰੀ ਦੇ ਸ਼ਿਕਾਰ ਬੱਚਿਆਂ ਵਿਚ ਬੈਕਟੀਰੀਅਲ ਇਨਫੈਕਸ਼ਨ ਹੋਣ ਦੇ ਮੌਕੇ ਜ਼ਿਆਦਾ ਹੁੰਦੇ ਹਨ।  ਸਾਲ 2010 ਵਿਚ ਗਿਲਗਿਟ ਪਾਕਿਸਤਾਨ ਵਿਚ ਇਸ ਬੀਮਾਰੀ ਨਾਲ ਪੀੜਤ ਇਕ ਬੱਚੇ ਦਾ ਜਨਮ ਹੋਇਆ ਸੀ।
3.Ectopia Cordis

PunjabKesari
ਇਸ ਬੀਮਾਰੀ ਵਿਚ ਬੱਚੇ ਦਾ ਦਿਲ ਉਸ ਦੇ ਸਰੀਰ ਤੋਂ ਬਾਹਰ ਵੱਲ ਨਿਕਲਿਆ ਹੁੰਦਾ ਹੈ। ਇਸ ਬੀਮਾਰੀ ਨਾਲ ਪੀੜਤ ਬੱਚਿਆਂ ਦੇ ਬਚਣ ਦੀ ਸੰਭਾਵਨਾ ਹੁੰਦੀ ਹੈ ਪਰ ਇਸ ਲਈ ਚੰਗੇ ਸਰਜਨ ਦੇ ਹੱਥੋਂ ਬੱਚੇ ਦੇ ਦਿਲ ਨੂੰ ਵਾਪਸ ਸਰੀਰ ਵਿਚ ਲਗਾਉਣਾ ਜ਼ਰੂਰੀ ਹੁੰਦਾ ਹੈ। ਸਾਲ 2016 ਵਿਚ ਭਾਰਤ ਵਿਚ ਇਕ ਅਜਿਹੀ ਬੱਚੀ ਦਾ ਜਨਮ ਹੋਇਆ ਸੀ, ਉਸ ਦਾ ਦਿਲ ਸਰੀਰ ਤੋਂ ਬਾਹਰ ਸੀ। 
4.Anencephaly 

PunjabKesari
ਇਹ ਬੀਮਾਰੀ ਨਿਊਰਲ ਟਿਯੂਬ ਡਿਫੈਕਟ ਕਾਰਨ ਹੁੰਦੀ ਹੈ। ਇਸ ਬੀਮਾਰੀ ਨਾਲ ਜੰਮੇ ਬੱਚੇ ਜਿਉਂਦੇ ਨਹੀਂ ਬੱਚਦੇ। ਉਨ੍ਹਾਂ ਦੇ ਸਰੀਰ ਵਿਚ ਦਿਮਾਗ ਨਹੀਂ ਹੁੰਦਾ। ਸਾਲ 2006 ਵਿਚ ਨੇਪਾਲ ਦੇ ਚਰੀਕੋਟ ਵਿਚ ਇਸ ਬੀਮਾਰੀ ਦਾ ਸ਼ਿਕਾਰ ਬੱਚਾ ਹੋਇਆ ਸੀ। ਇਸ ਬੱਚੇ ਦੇ ਮੱਥੇ ਦਾ ਅੱਧਾ ਹਿੱਸਾ ਗਾਇਬ ਸੀ, ਅਤੇ ਉਸ ਦੀਆਂ ਅੱਖਾਂ ਵੀ ਕਾਫੀ ਬਾਹਰ ਨਿਕਲੀਆਂ ਹੋਈਆਂ ਸਨ। ਬੱਚੇ ਦੀ ਮੌਤ ਜਨਮ ਦੇ ਅੱਧੇ ਘੰਟੇ ਦੇ ਅੰਦਰ ਹੀ ਹੋ ਗਈ ਸੀ।
5.Craniopagus Parasiticus 

PunjabKesari
ਇਹ ਇਕ ਅਜਿਹੀ ਮੈਡੀਕਲ ਸਥਿਤੀ ਹੈ, ਜਿਸ ਵਿਚ ਬੱਚੇ ਦੇ ਮੱਥੇ ਨਾਲ ਦੂਜਾ ਸਿਰ ਜੁੜਿਆ ਹੁੰਦਾ ਹੈ। ਹੁਣ ਤੱਕ ਅਜਿਹੇ 10 ਮਾਮਲੇ ਹੀ ਸਾਹਮਣੇ ਆਏ ਹਨ। ਜਿਨ੍ਹਾਂ ਵਿਚੋਂ ਤਿੰਨ ਹੀ ਜਿਉਂਦੇ ਬਚੇ ਹਨ। ਸਾਲ 2004 ਵਿਚ ਮਿਸਰ ਵਿਚ ਇਸ ਬੀਮਾਰੀ ਦੀ ਸ਼ਿਕਾਰ ਇਕ ਬੱਚੀ ਦਾ ਜਨਮ ਹੋਇਆ ਸੀ। ਸਰਜਰੀ ਮਗਰੋਂ ਡਾਕਟਰਾਂ ਨੇ ਵਾਧੂ ਸਿਰ ਨੂੰ ਤਾਂ ਵੱਖ ਕਰ ਦਿੱਤਾ ਪਰ ਇਨਫੈਕਸ਼ਨ ਕਾਰਨ ਉਹ ਸਿਰਫ 13 ਮਹੀਨੇ ਹੀ ਜੀ ਸਕੀ।
6.Hydrocephalus 

PunjabKesari
ਇਸ ਬੀਮਾਰੀ ਵਿਚ ਬੱਚਿਆਂ ਦੇ ਦਿਮਾਗ ਵਿਚ ਕਾਫੀ ਪਾਣੀ ਭਰਿਆ ਹੁੰਦਾ ਹੈ। ਇਸੇ ਕਾਰਨ ਬੱਚੇ ਦਾ ਸਿਰ ਕਾਫੀ ਵੱਡਾ ਦਿੱਸਦਾ ਹੈ। ਇਹ ਬੀਮਾਰੀ ਕਿਸੇ ਵੀ ਉਮਰ ਵਿਚ ਹੋ ਸਕਦੀ ਹੈ ਪਰ ਬੱਚਿਆਂ ਵਿਚ ਇਹ ਬੀਮਾਰੀ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਜੇ ਸਮਾਂਂ ਰਹਿੰਦੇ ਸਰਜਰੀ ਨਾ ਹੋਵੇ ਤਾਂ ਬੱਚੇ ਦੀ ਮੌਤ ਵੀ ਹੋ ਸਕਦੀ ਹੈ।
7.Polymelia 

PunjabKesari
ਇਸ ਬੀਮਾਰੀ ਵਿਚ ਬੱਚੇ ਦੇ ਸਰੀਰ ਨਾਲ ਵਾਧੂ ਹੱਥ-ਪੈਰ ਜੁੜੇ ਹੁੰਦੇ ਹਨ। ਇਹ ਵਾਧੂ ਹਿੱਸਾ ਗਰਭ ਵਿਚ ਮੌਜੂਦ ਉਸ ਦੇ ਜੁੜਵਾਂ ਕਾਰਨ ਹੁੰਦੇ ਹਨ, ਜੋ ਕਿਸੇ ਕਾਰਨ ਵਿਕਸਿਤ ਨਹੀਂ ਹੋ ਪਾਉਂਦੇ। ਸਾਲ 2015 ਵਿਚ ਝਾਰਖੰਡ ਵਿਚ ਇਕ ਅਜਿਹੇ ਬੱਚੇ ਦਾ ਜਨਮ ਹੋਇਆ ਸੀ । 
8.Epidermolysis Bullosa

 PunjabKesari
ਇਸ ਬੀਮਾਰੀ ਨੂੰ ਬਟਰਫਲਾਈ ਡਿਜੀਜ਼ ਵੀ ਕਹਿੰਦੇ ਹਨ। ਇਸ ਬੀਮਾਰੀ ਨਾਲ ਪੀੜਤ ਬੱਚਿਆਂ ਦੀ ਸਕਿਨ ਉੱਤੇ ਕਈ ਫੋੜੇ ਹੋ ਜਾਂਦੇ ਹਨ। ਜੇ ਸਕਿਨ ਉੱਤੇ ਥੋੜ੍ਹੀ ਜਿਹੀ ਵੀ ਰਗੜ ਹੁੰਦੀ ਹੈ ਤਾਂ ਖੂਨ ਵੱਗਣ ਲੱਗਦਾ ਹੈ। ਸਾਲ 2012 ਵਿਚ ਬੇਬੀ ਇਸਟੋਨ ਦਾ ਜਨਮ ਇਸ ਬੀਮਾਰੀ ਨਾਲ ਹੋਇਆ ਸੀ।
9.Lamellar Ichthyosis 

PunjabKesari
ਇਹ ਦੁਰਲੱਭ ਬੀਮਾਰੀ 6 ਲੱਖ ਵਿਚੋਂ ਕਿਸੇ ਇਕ ਨੂੰ ਹੁੰਦੀ ਹੈ। ਇਸ ਬੀਮਾਰੀ ਦੇ ਸ਼ਿਕਾਰ ਬੱਤਚੇ ਦੀ ਸਕਿਨ ਜਨਮ ਦੇ 10 ਤੋਂ 14 ਦਿਨਾਂ ਵਿਚ ਹੀ ਡਿੱਗਣ ਲੱਗਦੀ ਹੈ। ਉਸ ਦੇ ਸਰੀਰ ਉੱਤੇ ਸਕਿਨ ਦੀ ਮੋਟੀ ਤਹਿ ਜੰਮਣ ਲੱਗਦੀ ਹੈ। ਚੀਨ ਦੇ ਜਿਨਹੂ ਪ੍ਰਾਂਤ ਵਿਚ ਪੈਦਾ ਹੋਏ ਸੋਂਗ ਸ਼ੇਂਗ ਇਸ ਬੀਮਾਰੀ ਦਾ ਸ਼ਿਕਾਰ ਬੱਚਾ ਸੀ। ਸਾਰੇ ਉਸ ਨੂੰ 'ਫਿਸ਼ ਬੁਆਏ' ਦੇ ਨਾਂ ਨਾਲ ਜਾਣਦੇ ਸਨ।
10.Congenital Arhinia

PunjabKesari
ਇਹ ਇਕ ਅਜਿਹੀ ਬੀਮਾਰੀ ਹੈ, ਜਿਸ ਵਿਚ ਬੱਚੇ ਦੇ ਸਰੀਰ ਵਿਚ ਨੱਕ ਨਹੀਂ ਹੁੰਦੀ।  ਸਾਲ 2015 ਵਿਚ ਅਲਬਾਮਾ ਵਿਚ ਜੰਮੇ ਟਿਮੋਥੀ ਏਲੀ ਥੋਮਪਸਨ ਦਾ ਜਨਮ ਇਸ ਬੀਮਾਰੀ ਨਾਲ ਹੋਇਆ ਸੀ।  


Related News