ਲੰਡਨ ਬ੍ਰਿਜ਼ ਨੇੜੇ ਲੋਕਾਂ 'ਤੇ ਚਾਕੂ ਹਮਲਾ, 1 ਹਲਾਕ ਤੇ 5 ਫੱਟੜ
Friday, Nov 29, 2019 - 09:06 PM (IST)

ਲੰਡਨ - ਬ੍ਰਿਟੇਨ ਦੇ ਲੰਡਨ ਬ੍ਰਿਜ਼ ਨੇੜੇ ਸ਼ੁੱਕਰਵਾਰ ਨੂੰ ਇਕ ਵਿਅਕਤੀ 'ਤੇ ਚਾਕੂ ਨਾਲ ਹਮਲਾ ਕੀਤਾ ਗਿਆ। ਹਮਲੇ 'ਚ 5 ਲੋਕ ਫੱਟੜ ਹੋਏ ਹਨ। ਜਿਸ ਤੋਂ ਬਾਅਦ ਪੁਲਸ ਨੇ ਹਮਲਾਵਰ ਨੂੰ ਤੁਰੰਤ ਢੇਰ ਕਰ ਦਿੱਤਾ ਹੈ। ਪੁਲਸ ਬੁਲਾਰੇ ਨੇ ਦੱਸਿਆ ਕਿ ਉਸ ਨੂੰ ਲੰਡਨ ਬ੍ਰਿਜ਼ ਨੇੜੇ ਇਕ ਇਮਾਰਤ 'ਚ ਚਾਕੂ ਨਾਲ ਹਮਲਾ ਕੀਤੇ ਜਾਣ ਦੀ ਜਾਣਕਾਰੀ ਸਥਾਨਕ ਸਮੇਂ ਮੁਤਾਬਕ ਦੁਪਹਿਰ 1:58 ਵਜੇ ਮਿਲੀ। ਐਮਰਜੰਸੀ ਸਰਵਿਸ ਉਥੇ ਪਹਿਲਾਂ ਤੋਂ ਮੌਜੂਦ ਸੀ।
ਪੁਲਸ ਨੇ ਘਟਨਾ ਦੇ ਸਿਲਸਿਲੇ 'ਚ ਇਕ ਹੋਰ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਵੀਡੀਓ 'ਚ ਬ੍ਰਿਜ਼ 'ਤੇ ਕਈ ਪੁਲਸ ਅਧਿਕਾਰੀਆਂ ਨੂੰ ਦੇਖਿਆ ਜਾ ਰਿਹਾ ਹੈ। ਬ੍ਰਿਟਿਸ਼ ਟ੍ਰੈਫਿਕ ਪੁਲਸ ਨੇ ਦੱਸਿਆ ਕਿ ਬ੍ਰਿਜ਼ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ, ਹਾਲਾਂਕਿ ਟ੍ਰੇਨ ਸੇਵਾਵਾਂ 'ਤੇ ਕੋਈ ਰੋਕ ਨਹੀਂ ਲਗਾਈ ਗਈ। ਇਕ ਚਸ਼ਮਦੀਦ ਨੇ ਦੱਸਿਆ ਕਿ ਅਸੀਂ ਪੁਲਸ ਦੀਆਂ ਕਈ ਗੱਡੀਆਂ ਨੂੰ ਬ੍ਰਿਜ਼ ਵੱਲ ਜਾਂਦੇ ਦੇਖਿਆ। ਇਮਾਰਤ 'ਚ ਇਕ ਵਿਅਕਤੀ ਵੱਲ ਪੁਲਸ ਬੰਦੂਕ ਕਰ ਖੜ੍ਹੀ ਸੀ।