ਇਟਲੀ ਰਹਿੰਦੇ ਪੰਜਾਬੀ ਭਾਈਚਾਰੇ ਵਲੋਂ 'ਕਿਸਾਨ ਮਜ਼ਦੂਰ ਅੰਦੋਲਨ' ਦਾ ਸਮਰਥਨ

Wednesday, Dec 09, 2020 - 11:07 AM (IST)

ਇਟਲੀ ਰਹਿੰਦੇ ਪੰਜਾਬੀ ਭਾਈਚਾਰੇ ਵਲੋਂ 'ਕਿਸਾਨ ਮਜ਼ਦੂਰ ਅੰਦੋਲਨ' ਦਾ ਸਮਰਥਨ

ਰੋਮ, (ਕੈਂਥ)- ਇਟਲੀ ਦੇ ਜ਼ਿਲ੍ਹਾ ਰਿਜੋਇਮੀਲੀਆ ਦੇ ਕਸਬੇ ਕੋਰੇਜੀਓ ਦੇ ਗੁਰਦੁਆਰਾ ਸਾਹਿਬ ਵਿਖੇ ਇਲਾਕੇ ਦੇ ਪੰਜਾਬੀ ਭਾਈਚਾਰੇ ਵਲੋਂ ਭਰਵਾਂ ਇੱਕਠ ਕਰਕੇ ਦਿੱਲੀ ਵਿਚ ਚੱਲ ਰਹੇ ਕਿਸਾਨ ਮਜ਼ਦੂਰ ਸੰਘਰਸ਼ ਦੇ ਹੱਕਾਂ ਲਈ ਹਾਅ ਦਾ ਨਾਅਰਾ ਮਾਰਦਿਆਂ ਭਾਰਤ ਦੀ ਮੌਜੂਦਾ ਸਰਕਾਰ ਤੇ ਸਰਮਾਏਦਾਰੀ ਸਿਸਟਮ ਦੀ ਨਿੰਦਾ ਕੀਤੀ ਗਈ। 

ਬੁਲਾਰਿਆਂ ਵਿਚ ਸਿਕੰਦਰ ਸਿੰਘ, ਦਲਜਿੰਦਰ ਸਿੰਘ ਰਹਿਲ, ਸੋਹਣ ਸਿੰਘ, ਹਰਵਿੰਦਰ ਸਿੰਘ,ਲਵਜੋਤ ਸਿੰਘ ਲਵ, ਅਤੇ ਰਿੰਕੂ ਗੋਹ, ਵਲੋਂ ਇਤਿਹਾਸ ਦਾ ਹਵਾਲਾ ਦਿੰਦਿਆਂ ਕਿਹਾ ਗਿਆ ਕੇ ਜਬਰ ਜ਼ੁਲਮ ਨਾਲ ਹੱਕ ਸੱਚ ਨੂੰ ਨਹੀਂ ਦਬਾਇਆ ਜਾ ਸਕਦਾ। ਜੋ ਕਾਨੂੰਨ ਲੋਕਾਂ ਦੇ ਹੱਕ ਵਿੱਚ ਹੀ ਨਹੀ, ਜਿਸ ਨੂੰ ਲੋਕ ਪ੍ਰਵਾਨ ਨਹੀਂ ਕਰਦੇ, ਕਿਉਂ ਜ਼ਬਰੀ ਥੋਪੇ ਜਾ ਰਹੇ ਹਨ। 

ਅਸੀਂ ਸਮੁੰਦਰੋਂ ਪਾਰ ਬੈਠਿਆਂ ਵੀ ਹੱਕ-ਸੱਚ ਦੀ ਲੜਾਈ ਲੜਨ ਵਾਲੇ ਅਪਣੇ ਭਾਈਚਾਰੇ ਦੀ ਹਿਮਾਇਤ ਕਰਦੇ ਭਾਰਤ ਸਰਕਾਰ ਨੂੰ ਅਪੀਲ ਕਰਦੇ ਹਾਂ ਕੇ ਉਹ ਲੋਕ ਵਿਰੋਧੀ ਕਾਲੇ ਕਾਨੂੰਨਾਂ ਨੂੰ ਵਾਪਸ ਕਰੇ ਵਰਨਾ ਅਸੀਂ ਵਿਦੇਸ਼ੀ ਧਰਤੀ ਤੇ ਰਹਿੰਦਿਆਂ ਵੀ ਇਸ ਸੰਘਰਸ਼ ਨੁੰ ਹੋਰ ਤੇਜ਼ ਕਰਾਂਗੇ। ਕਿਸਾਨਾਂ ਦੇ ਹੱਕ ਵਿਚ ਇਕੱਤਰ ਹੋਏ ਇਸ ਇੱਕਠ ਵਿਚ ਹੋਰਨਾਂ ਤੋਂ ਇਲਾਵਾ ਹਰਵਿੰਦਰ ਸਿੰਘ ਸੰਧੂ, ਦਿਲਪ੍ਰੀਤ ਸਿੰਘ, ਗੁਰਵਿੰਦਰ ਸਿੰਘ, ਅਰਵਿੰਦਰ ਸਿੰਘ ਮਾਵੀ, ਇੰਦਰਜੀਤ ਸਿੰਘ, ਲਵਪ੍ਰੀਤ ਸਿੰਘ, ਦਲਵਿੰਦਰ ਸਿੰਘ, ਗੁਰਵਿੰਦਰ ਸਿੰਘ ਗੁਰੀ,ਖੇਮ ਸਿਘ, ਧਰਮਿੰਦਰ ਸਿੰਘ, ਅਸ਼ਵਨੀ ਕੁਮਾਰ, ਸਿਕੰਦਰ ਸਿੰਘ, ਅਮਰਜੀਤ ਸਿੰਘ, ਬਲਕਾਰ ਸਿੰਘ, ਰਾਜਿੰਦਰ ਸਿੰਘ ਸੁਖਵੰਤ ਸਿੰਘ , ਮਨਜੀਤ ਸਿੰਘ, ਗੁਰਮੀਤ ਸਿੰਘ, ਹਜੂਰਾ ਸਿੰਘ ਗੁਰਪ੍ਰੀਤ ਸਿੰਘ ਤੇ ਜਸਵੰਤ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਹਨ।


author

Lalita Mam

Content Editor

Related News