ਅਗਵਾ ਕੈਨੇਡੀਅਨ ਭੂ-ਵਿਗਿਆਨੀ ਦੀ ਬੁਰਕੀਨਾ ''ਚ ਮਿਲੀ ਲਾਸ਼

01/17/2019 10:29:40 PM

ਬੁਰਕੀਨਾ ਫਾਸੋ— ਕੈਨੇਡਾ ਦੇ ਭੂ-ਵਿਗਿਆਨੀ, ਜਿਸ ਨੂੰ ਬੁਰਕੀਨਾ ਫਾਸੋ ਦੀ ਗੋਲਡ ਮਾਈਨ 'ਚੋਂ ਸ਼ੱਕੀ ਜਿਹਾਦੀਆਂ ਵਲੋਂ ਅਗਵਾ ਕੀਤਾ ਗਿਆ ਸੀ, ਦੀ ਲਾਸ਼ ਮਿਲ ਗਈ ਹੈ। ਇਸ ਦੀ ਜਾਣਕਾਰੀ ਵੀਰਵਾਰ ਨੂੰ ਸੁਰੱਖਿਆ ਮੰਤਰਾਲੇ ਵਲੋਂ ਦਿੱਤੀ ਗਈ ਹੈ।

ਮੰਤਰਾਲੇ ਦੇ ਬੁਲਾਰੇ ਜੀਨ ਪਾਲ ਬੈਡੋਮ ਨੇ ਇਕ ਪੱਤਰਕਾਰ ਏਜੰਸੀ ਨੂੰ ਦੱਸਿਆ ਕਿ ਬੁੱਧਵਾਰ ਸ਼ਾਮ ਬੁਰਕੀਨਾ ਫਾਸੋ 'ਚ ਕਿਰਕ ਵੁੱਡਮੈਨ, ਜੋ ਕਿ ਕੈਨੇਡਾ ਦੇ ਹੇਲੀਫੈਕਸ ਦੇ ਰਹਿਣ ਵਾਲੇ ਸਨ, ਦੀ ਲਾਸ਼ ਮਿਲੀ ਹੈ, ਜਿਨ੍ਹਾਂ ਦੇ ਸਰੀਰ 'ਤੇ ਗੋਲੀਆਂ ਦੇ ਨਿਸ਼ਾਨ ਹਨ। ਬੁਲਾਰੇ ਨੇ ਇਸ ਦੇ ਨਾਲ ਹੀ ਕਿਹਾ ਕਿ ਇਹ ਉਹੀ ਕੈਨੇਡੀਅਨ ਹੈ ਜਿਨ੍ਹਾਂ ਨੂੰ ਸ਼ੱਕੀ ਜਿਹਾਦੀਆਂ ਨੇ ਬੀਤੇ ਦਿਨੀਂ ਅਗਵਾ ਕੀਤਾ ਸੀ।


Baljit Singh

Content Editor

Related News