ਕਿੰਗ ਚਾਰਲਸ ਆਪਣੀ ਜੇਬ 'ਚੋਂ ਦੇਵੇਗਾ 'ਬੋਨਸ', ਹਰੇਕ ਕਰਮਚਾਰੀ ਨੂੰ ਮਿਲੇਗੀ ਇੰਨੀ ਰਾਸ਼ੀ
Sunday, Nov 13, 2022 - 02:01 PM (IST)
ਲੰਡਨ (ਬਿਊਰੋ) ਕਿੰਗ ਚਾਰਲਸ III ਨੂੰ ਗੱਦੀ 'ਤੇ ਬੈਠਦੇ ਹੀ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਪਹਿਲਾਂ ਕੋਰੋਨਾ ਮਹਾਮਾਰੀ ਦਾ ਪ੍ਰਕੋਪ, ਫਿਰ ਸਿਖਰ 'ਤੇ ਮਹਿੰਗਾਈ ਅਤੇ ਹੁਣ ਮੰਦੀ ਦਾ ਵਧਦਾ ਖ਼ਤਰਾ ਬ੍ਰਿਟੇਨ ਲਈ ਵੱਡੀ ਸਮੱਸਿਆ ਬਣਿਆ ਹੋਇਆ ਹੈ। ਦੇਸ਼ ਦੇ ਲੋਕਾਂ ਦੇ ਨਾਲ-ਨਾਲ ਕਿੰਗ ਚਾਰਲਸ ਵੀ ਰਹਿਣ-ਸਹਿਣ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਕਾਫੀ ਚਿੰਤਤ ਹੈ। ਅਜਿਹੇ 'ਚ ਉਨ੍ਹਾਂ ਨੇ ਵੱਡਾ ਫ਼ੈਸਲਾ ਲਿਆ ਹੈ ਜੋ ਕਿ ਉਨ੍ਹਾਂ ਦੇ ਪੈਲੇਸ ਬਕਿੰਘਮ ਪੈਲੇਸ ਦੇ ਕਰਮਚਾਰੀਆਂ ਲਈ ਰਾਹਤ ਵਾਲਾ ਹੈ। ਦਰਅਸਲ ਕਿੰਗ ਚਾਰਲਸ ਨੇ ਆਪਣੀ ਕਮਾਈ ਵਿੱਚੋਂ ਸਾਰੇ ਕਰਮਚਾਰੀਆਂ ਨੂੰ ਬੋਨਸ ਦੇਣ ਦਾ ਫ਼ੈਸਲਾ ਕੀਤਾ ਹੈ।
ਇਸ ਚਿੰਤਾ ਨਾਲ ਪਰੇਸ਼ਾਨ ਕਿੰਗ ਚਾਰਲਸ
ਬੀਬੀਸੀ 'ਤੇ ਪ੍ਰਕਾਸ਼ਿਤ 'ਦਿ ਸਨ' ਦੀ ਰਿਪੋਰਟ 'ਚ ਕਿਹਾ ਗਿਆ ਕਿ ਕਿੰਗ ਚਾਰਲਸ ਤੀਜਾ ਆਪਣੇ ਮਹਿਲ ਦੇ ਕਰਮਚਾਰੀਆਂ ਨੂੰ ਉਨ੍ਹਾਂ ਦੀ ਤਨਖਾਹ ਦੇ ਹਿਸਾਬ ਨਾਲ 600 ਪੌਂਡ ਤੱਕ ਦਾ ਬੋਨਸ ਦੇਵੇਗਾ। ਖਾਸ ਗੱਲ ਇਹ ਹੈ ਕਿ ਬੋਨਸ ਦੀ ਰਕਮ ਕਿੰਗ ਦੀ ਨਿੱਜੀ ਕਮਾਈ ਤੋਂ ਵੰਡੀ ਜਾਵੇਗੀ। ਇਸ 'ਚ ਦੱਸਿਆ ਗਿਆ ਕਿ ਦੇਸ਼ 'ਚ ਵਧਦੀ ਮਹਿੰਗਾਈ ਅਤੇ ਰਹਿਣ-ਸਹਿਣ ਦੀਆਂ ਵਧਦੀਆਂ ਕੀਮਤਾਂ ਨੇ ਕਿੰਗ ਚਾਰਲਸ ਨੂੰ ਚਿੰਤਤ ਕਰ ਦਿੱਤਾ ਹੈ। ਆਪਣੇ ਸ਼ਾਹੀ ਮੁਲਾਜ਼ਮਾਂ ਨੂੰ ਰਾਹਤ ਦੇਣ ਲਈ ਉਸ ਨੇ ਆਪਣੇ ਸਾਰੇ ਮੁਲਾਜ਼ਮਾਂ ਨੂੰ ਬੋਨਸ ਦੇਣ ਦਾ ਵਾਅਦਾ ਕੀਤਾ ਹੈ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ ਦੇ ਇਸ ਹਿੱਸੇ 'ਚ 'ਘਰ' ਖਰੀਦਣ ਵਾਲਿਆਂ 'ਚ ਭਾਰਤੀ ਮੋਹਰੀ
ਕਰਮਚਾਰੀਆਂ ਨੂੰ ਮਿਲੇਗਾ ਇੰਨਾ ਬੋਨਸ
ਰਿਪੋਰਟ ਮੁਤਾਬਕ ਬਕਿੰਘਮ ਪੈਲੇਸ ਦੇ ਜਿਨ੍ਹਾਂ ਕਰਮਚਾਰੀਆਂ ਨੂੰ ਬੋਨਸ ਦਿੱਤਾ ਜਾਵੇਗਾ, ਉਨ੍ਹਾਂ 'ਚ ਪੈਲੇਸ ਦੇ ਸਫ਼ਾਈ ਕਰਨ ਵਾਲੇ, ਨੌਕਰ, ਚਪੜਾਸੀ ਅਤੇ ਫੁੱਟਮੈਨ ਅਤੇ ਹੋਰ ਕਰਮਚਾਰੀ ਸ਼ਾਮਲ ਹਨ। ਜਿਵੇਂ ਕਿ ਕਿੰਗ ਚਾਰਲਸ ਦੁਆਰਾ ਵਾਅਦਾ ਕੀਤਾ ਗਿਆ ਸੀ, 30,000 ਪੌਂਡ ਤੋਂ ਘੱਟ ਦੀ ਮਹੀਨਾਵਾਰ ਤਨਖਾਹ ਵਾਲੇ ਸ਼ਾਹੀ ਸਟਾਫ ਨੂੰ 600 ਪੌਂਡ ਬੋਨਸ ਮਿਲੇਗਾ, ਜਦੋਂ ਕਿ ਵੱਧ ਕਮਾਈ ਕਰਨ ਵਾਲਿਆਂ ਨੂੰ ਇੱਕ ਛੋਟਾ ਬੋਨਸ ਮਿਲੇਗਾ। 2020-2021 ਦੇ ਸ਼ਾਹੀ ਖਾਤਿਆਂ ਦੇ ਅਨੁਸਾਰ ਮਹਿਲ ਵਿੱਚ 491 ਦਾ ਫੁੱਲ-ਟਾਈਮਸਟਾਫ਼ ਹੈ। ਸ਼ਾਹੀ ਮਹਿਲ ਦੇ ਕਰਮਚਾਰੀ, ਜੋ 30,000 ਤੋਂ 40,000 ਪੌਂਡ ਦੀ ਮਹੀਨਾਵਾਰ ਤਨਖਾਹ ਲੈਂਦੇ ਹਨ, ਨੂੰ ਬੋਨਸ ਵਜੋਂ 400 ਪੌਂਡ ਦੀ ਇਕਮੁਸ਼ਤ ਰਾਸ਼ੀ ਦਿੱਤੀ ਜਾਵੇਗੀ। ਦੂਜੇ ਪਾਸੇ ਜਿਨ੍ਹਾਂ ਕਰਮਚਾਰੀਆਂ ਦੀ ਤਨਖਾਹ 40,000 ਤੋਂ 45,000 ਦੇ ਵਿਚਕਾਰ ਹੈ, ਨੂੰ ਕਿੰਗ ਚਾਰਲਸ ਦੀ ਨਿੱਜੀ ਕਮਾਈ ਵਿੱਚੋਂ 350 ਪੌਂਡ ਦਾ ਬੋਨਸ ਦਿੱਤਾ ਜਾਵੇਗਾ।
ਪੜ੍ਹੋ ਇਹ ਅਹਿਮ ਖ਼ਬਰ- ਇਸ ਬੱਚੇ ਨਾਲ ਜੁੜਿਆ '11 ਨੰਬਰ' ਦਾ ਅਜੀਬ ਸੰਜੋਗ, ਜਨਮਦਿਨ 'ਤੇ ਵੀ ਮਿਲੇ 11 ਤੋਹਫ਼ੇ
ਘੱਟ ਕਮਾਈ ਵਾਲੇ ਕਰਮਚਾਰੀਆਂ ਦੀ ਮਦਦ
ਰਿਪੋਰਟ 'ਚ ਸੂਤਰਾਂ ਨੇ ਕਿਹਾ ਕਿ ਰਾਜਾ ਮਹਿਲ 'ਚ ਕੰਮ ਕਰਨ ਵਾਲੇ ਸਭ ਤੋਂ ਘੱਟ ਕਮਾਈ ਵਾਲੇ ਲੋਕਾਂ ਨੂੰ ਆਪਣੀ ਜੇਬ 'ਚੋਂ ਪੈਸੇ ਦੇ ਰਿਹਾ ਹੈ ਤਾਂ ਜੋ ਉਨ੍ਹਾਂ ਦੀ ਵਧ ਰਹੀ ਮਹਿੰਗਾਈ ਨਾਲ ਸਿੱਝਣ 'ਚ ਮਦਦ ਮਿਲ ਸਕੇ।ਬ੍ਰਿਟੇਨ ਮੰਦੀ ਦੇ ਖਤਰੇ ਦਾ ਸਾਹਮਣਾ ਕਰ ਰਿਹਾ ਹੈ।ਬ੍ਰਿਟੇਨ ਕੋਰੋਨਾ ਮਹਾਮਾਰੀ ਤੋਂ ਬਾਅਦ ਆਰਥਿਕ ਸੰਕਟ 'ਚੋਂ ਗੁਜ਼ਰ ਰਿਹਾ ਹੈ ਅਤੇ ਦੇਸ਼ 'ਚ ਮੰਦੀ ਨੂੰ ਲੈ ਕੇ ਭਵਿੱਖਬਾਣੀਆਂ ਕੀਤੀਆਂ ਜਾ ਰਹੀਆਂ ਹਨ। ਅਜਿਹੀ ਸਥਿਤੀ ਵਿੱਚ ਘੱਟ ਆਮਦਨ ਵਾਲੇ ਲੋਕਾਂ ਨੂੰ ਸਭ ਤੋਂ ਵੱਧ ਨੁਕਸਾਨ ਝੱਲਣਾ ਪੈਂਦਾ ਹੈ। ਕਿੰਗ ਚਾਰਲਸ ਤੀਜਾ ਇਸ ਬਾਰੇ ਚਿੰਤਤ ਹੈ। ਸ਼ਾਹੀ ਕਰਮਚਾਰੀਆਂ ਨੂੰ ਬੋਨਸ ਵੰਡਣ ਦਾ ਕਿੰਗ ਦਾ ਫ਼ੈਸਲਾ ਕਿਤੇ ਨਾ ਕਿਤੇ ਦੇਸ਼ ਦੀ ਆਰਥਿਕ ਸਥਿਤੀ ਦੀ ਅਸਲੀਅਤ ਨੂੰ ਦਰਸਾਉਂਦਾ ਹੈ। ਹਾਲਾਂਕਿ ਬਕਿੰਘਮ ਪੈਲੇਸ ਨੇ ਫਿਲਹਾਲ ਬੋਨਸ ਦੀ ਇਸ ਖ਼ਬਰ 'ਤੇ ਕਿਸੇ ਵੀ ਟਿੱਪਣੀ ਤੋਂ ਇਨਕਾਰ ਕੀਤਾ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
