ਹੈਰਾਨੀਜਨਕ! ਬੱਚੇ ਨੇ ਕਲਾਸਮੇਟ ਨੂੰ ਤੋਹਫ਼ੇ 'ਚ ਦਿੱਤਾ '20 ਤੋਲੇ ਸੋਨਾ', ਸਦਮੇ 'ਚ ਮਾਪੇ
Wednesday, Jan 03, 2024 - 05:47 PM (IST)
ਇੰਟਰਨੈਸ਼ਨਲ ਡੈਸਕ- ਛੋਟੇ ਬੱਚਿਆਂ ਦੀਆਂ ਸ਼ਰਾਰਤਾਂ ਹਰ ਕਿਸੇ ਨੂੰ ਚੰਗੀਆਂ ਲੱਗਦੀਆਂ ਹਨ। ਆਮਤੌਰ 'ਤੇ ਤੁਸੀਂ ਕੇਜੀ ਅਤੇ ਨਰਸਰੀ ਦੇ ਬੱਚਿਆਂ ਤੋਂ ਤੋਹਫ਼ੇ ਵਜੋਂ ਪੈਨਸਿਲਾਂ ਅਤੇ ਚਾਕਲੇਟਾਂ ਦੇੇਣ ਦੀ ਉਮੀਦ ਕਰ ਸਕਦੇ ਹੋ ਜਾਂ ਵੱਧ ਤੋਂ ਵੱਧ ਉਹ ਆਪਣਾ ਇੱਕ ਮਹਿੰਗਾ ਖਿਡੌਣਾ ਕਿਸੇ ਨੂੰ ਦੇ ਸਕਦਾ ਹੈ। ਅੱਜ ਅਸੀਂ ਜਿਸ ਬੱਚੇ ਬਾਰੇ ਦੱਸਣ ਜਾ ਰਹੇ ਹਾਂ ਉਸ ਨੇ ਇੰਨੀ ਕੀਮਤੀ ਚੀਜ਼ ਤੋਹਫ਼ੇ ਵਿਚ ਦੇ ਦਿੱਤੀ, ਜਿਸ ਬਾਰੇ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਇਸ ਘਟਨਾ ਬਾਰੇ ਜਾਣ ਕੇ ਬੱਚੇ ਦੇ ਮਾਪੇ ਵੀ ਸਦਮੇ ਵਿਚ ਹਨ।
ਸਹੇਲੀ ਨੂੰ ਦਿੱਤਾ ਮੰਗਣੀ ਦਾ ਤੋਹਫ਼ਾ
ਸਾਊਥ ਚਾਈਨਾ ਮਾਰਨਿੰਗ ਪੋਸਟ ਦੀ ਰਿਪੋਰਟ ਮੁਤਾਬਕ ਇਹ ਮਾਮਲਾ ਚੀਨ ਦੇ ਸਿਚੁਆਨ ਸੂਬੇ ਦਾ ਹੈ। ਇੱਥੇ ਇੱਕ ਕਿੰਡਰਗਾਰਟਨ ਵਿੱਚ ਪੜ੍ਹਦਾ ਇੱਕ ਬੱਚਾ ਆਪਣੀ ਇੱਕ ਸਹਿਪਾਠੀ ਨੂੰ ਇੰਨਾ ਪਸੰਦ ਕਰਦਾ ਸੀ ਕਿ ਉਸਨੂੰ ਉਸ ਨਾਲ ਇੱਕ ਲੰਮਾ ਭਵਿੱਖ ਨਜ਼ਰ ਆਉਣ ਲੱਗਾ। ਭਾਵੇਂ ਕਿ ਬੱਚਿਆਂ ਦੀ ਉਮਰ 4-5 ਸਾਲ ਦੇ ਕਰੀਬ ਹੋਵੇਗੀ ਪਰ ਆਪਣੀ ਵਚਨਬੱਧਤਾ (commitment0 ਨੂੰ ਸਾਬਤ ਕਰਨ ਲਈ ਮੁੰਡੇ ਨੇ ਘਰੋਂ 100-100 ਗ੍ਰਾਮ ਦੇ ਦੋ ਸੋਨੇ ਦੇ ਬਿਸਕੁਟ ਲੈ ਕੇ ਕੁੜੀ ਨੂੰ ਤੋਹਫੇ ਵਜੋਂ ਦਿੱਤੇ। ਜਦੋਂ ਕੁੜੀ ਇਸ ਨੂੰ ਲੈ ਕੇ ਘਰ ਪਹੁੰਚੀ ਅਤੇ ਉਸ ਨੇ ਤੋਹਫਾ਼ ਆਪਣੇ ਮਾਪਿਆਂ ਨੂੰ ਦਿਖਾਇਆ ਤਾਂ ਉਹ ਹੈਰਾਨ ਰਹਿ ਗਏ।
ਪੜ੍ਹੋ ਇਹ ਅਹਿਮ ਖ਼ਬਰ-ਪਾਕਿਸਤਾਨ ਦੀ ਵੱਡੀ ਕਾਰਵਾਈ, 5 ਲੱਖ ਤੋਂ ਵਧੇਰੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਭੇਜਿਆ ਵਾਪਸ
ਸਦਮੇ 'ਚ ਮੁੰਡੇ ਦੇ ਮਾਪੇ
ਬਿਹਤਰ ਇਹ ਸੀ ਕਿ ਕੁੜੀ ਦੇ ਮਾਪੇ ਮੁੰਡੇ ਦੇ ਮਾਪੇ ਨਾਲ ਸੰਪਰਕ ਕਰਦੇ ਅਤੇ ਉਨ੍ਹਾਂ ਨੂੰ ਸਾਰੀ ਕਹਾਣੀ ਦੱਸ ਦਿੰਦੇ। ਮੁੰਡੇ ਦੇ ਮਾਪਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੇ ਬੇਟੇ ਨੂੰ ਕਿਹਾ ਸੀ ਕਿ ਗੋਲਡ ਬਾਰ ਉਸ ਦੀ ਹੋਣ ਵਾਲੀ ਪਤਨੀ ਲਈ ਰੱਖੀਆਂ ਗਈਆਂ ਹਨ। ਹਾਲਾਂਕਿ ਉਨ੍ਹਾਂ ਨੂੰ ਬਿਲਕੁਲ ਵੀ ਉਮੀਦ ਨਹੀਂ ਸੀ ਕਿ ਬੱਚਾ ਉਨ੍ਹਾਂ ਨੂੰ ਦੱਸੇ ਬਿਨਾਂ ਕਿਸੇ ਕੁੜੀ ਨੂੰ ਦੇ ਦੇੇਵੇਗਾ। ਇਹ ਘਟਨਾ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਹਾਲਾਂਕਿ ਇਹ ਜਿੰਨੀ ਦਿਲਚਸਪ ਹੈ, ਇਹ ਓਨੀ ਹੀ ਮਾਪਿਆਂ ਨੂੰ ਸਾਵਧਾਨੀ ਕਰਨ ਵਾਲੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।