ਕਿਮ ਦੀ ਨਿਗਰਾਨੀ ''ਚ ਫਿਰ ਕੀਤਾ ਗਿਆ ''ਪ੍ਰੋਜੈਕਟਫਾਈਲਸ'' ਦਾ ਪ੍ਰੀਖਣ

11/29/2019 9:20:36 PM

ਸਿਓਲ - ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਓਨ ਨੇ ਵੀਰਵਾਰ ਨੂੰ ਇਕ ਸੁਪਰ ਲਾਰਜ ਮਲਟੀਪਲ ਲਾਂਚ ਰਾਕੇਟ ਸਿਸਟਮ ਦੇ ਪ੍ਰੀਖਣ ਦਾ ਨਿਰੀਖਣ ਕੀਤਾ। ਪਿਓਂਗਯਾਂਗ ਦੀ ਸਰਕਾਰੀ ਮੀਡੀਆ ਕੇ. ਸੀ. ਐੱਨ. ਏ. ਨੇ ਸ਼ੁੱਕਰਵਾਰ ਨੂੰ ਸੰਕੇਤ ਦਿੱਤਾ ਕਿ ਇਹ ਇਸ ਲੜੀ ਦਾ ਆਖਰੀ ਪ੍ਰੀਖਣ ਹੋ ਸਕਦਾ ਹੈ। ਉਥੇ ਦੱਖਣੀ ਕੋਰੀਆਈ ਅਧਿਕਾਰੀਆਂ ਨੇ ਆਖਿਆ ਕਿ ਪਿਓਂਗਯਾਂਗ ਨੇ ਵੀਰਵਾਰ ਨੂੰ ਇਕ ਪ੍ਰੋਜੈਕਟਾਈਲਸ ਦਾ ਪ੍ਰੀਖਣ ਕੀਤਾ। ਜਿਸ ਨੂੰ ਚਿੰਨ੍ਹਿਤ ਨਹੀਂ ਕੀਤਾ ਜਾ ਸਕਿਆ।

ਜ਼ਿਕਰਯੋਗ ਹੈ ਕਿ ਉੱਤਰੀ ਕੋਰੀਆ ਅਤੇ ਅਮਰੀਕਾ ਵਿਚਾਲੇ ਪ੍ਰਮਾਣੂ ਹਥਿਆਰਾਂ ਨੂੰ ਖਤਮ ਕਰਨ 'ਤੇ ਗੱਲਬਾਤ ਫਿਲਹਾਲ ਠੱਪ ਹੈ। ਇਸ ਵਿਚਾਲੇ, ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੇ ਆਖਿਆ ਕਿ ਉੱਤਰੀ ਕੋਰੀਆ ਨੇ ਬੈਲੇਸਟਿਕ ਮਿਜ਼ਾਇਲਾਂ ਦਾ ਪ੍ਰੀਖਣ ਕੀਤਾ ਹੈ ਜੋ ਅੰਤਰਰਾਸ਼ਟਰੀ ਭਾਈਚਾਰੇ ਲਈ ਇਕ ਗੰਭੀਰ ਚੁਣੌਤੀ ਹੈ। ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀਆਂ ਪਾਬੰਦੀਆਂ ਤਹਿਤ ਉੱਤਰੀ ਕੋਰੀਆ 'ਤੇ ਅਜਿਹੇ ਹਥਿਆਰਾਂ ਦਾ ਪ੍ਰੀਖਣ ਕਰਨ 'ਤੇ ਪਾਬੰਦੀ ਹੈ। ਕੇ. ਸੀ. ਐੱਨ. ਨੇ ਪ੍ਰੀਖਣ ਦੇਖਣ ਪਹੁੰਚੇ ਕਿਮ ਦੀ ਹੱਸਦੇ ਹੋਏ ਇਕ ਤਸਵੀਰ ਸਾਂਝੀ ਕੀਤੀ। ਉਸ ਨੇ 'ਫੋਰ ਬੈਰਲ ਟਰੱਕ-ਮਾਊਂਟੇਡ ਲਾਂਚਿੰਗ ਸਿਸਟਮ' ਨਾਲ ਰਾਕੇਟ ਦੀ ਅਸਮਾਨ 'ਚ ਜਾਂਦੇ ਹੋਏ ਇਕ ਤਸਵੀਰ ਸਾਂਝੀ ਕੀਤੀ। ਅਖਬਾਰ ਏਜੰਸੀ ਨੇ ਆਖਿਆ ਕਿ ਸਿਸਟਮ ਦੀਆਂ ਜੰਗੀ ਸਮਰਥਾਵਾਂ ਦੀ ਜਾਂਚ ਕਰਨ ਲਈ ਕੀਤੇ ਗਏ ਆਖਰੀ ਪ੍ਰੀਖਣ ਦਾ ਟੀਚਾ ਹਥਿਆਰ ਸਿਸਟਮ ਦੀ ਫੌਜੀ ਅਤੇ ਤਕਨੀਕੀ ਉੱਤਮਤਾ ਅਤੇ ਇਸ ਦੀ ਵਚਨਬੱਧਤਾ ਨੂੰ ਸਾਬਿਤ ਕਰਨਾ ਸੀ। ਉਨ੍ਹਾਂ ਦੱਸਿਆ ਕਿ ਕਿਮ ਨੇ ਇਸ 'ਤੇ ਸੰਤੋਸ਼ ਜਤਾਇਆ। ਕੇ. ਸੀ. ਐੱਨ. ਏ. ਨੇ ਕਿਮ ਦੇ ਹਵਾਲੇ ਤੋਂ ਆਖਿਆ ਕਿ ਫੌਜ ਲਈ ਇਸ ਸਾਲ ਕਈ ਹਥਿਆਰ ਅਤੇ ਉਪਕਰਣਾਂ ਦਾ ਨਿਰਮਾਣ ਕੀਤਾ ਗਿਆ।


Khushdeep Jassi

Content Editor

Related News