ਕਿਮ ਜੋਂਗ ਉਨ ਦਾ ਨਵਾਂ ਫਰਮਾਨ, ਸਾਲ 2025 ਤੱਕ ਘੱਟ ਖਾਣ ਉੱਤਰੀ ਕੋਰੀਆ ਦੇ ਲੋਕ

Thursday, Oct 28, 2021 - 06:30 PM (IST)

ਪਿਓਂਗਯਾਂਗ (ਬਿਊਰੋ): ਤਾਨਾਸ਼ਾਹ ਕਿਮ ਜੋਂਗ ਉਨ ਨੇ ਢਿੱਡ ਭਰ ਕੇ ਭੋਜਨ ਲਈ ਤਰਸ ਰਹੀ ਉੱਤਰੀ ਕੋਰੀਆ ਦੀ ਜਨਤਾ ਨੂੰ ਸਾਲ 2025 ਤੱਕ ਘੱਟ ਖਾਣਾ ਖਾਣ ਦਾ ਹੁਕਮ ਦਿੱਤਾ ਹੈ। ਕਿਮ ਜੋਂਗ ਆਪਣੇ ਤੁਗਲਕੀ ਆਦੇਸ਼ ਰਾਹੀਂ ਉੱਤਰੀ ਕੋਰੀਆ ਵਿੱਚ ਪੈਦਾ ਹੋਏ ਅਨਾਜ ਸੰਕਟ ਨੂੰ ਘੱਟ ਕਰਨਾ ਚਾਹੁੰਦਾ ਹੈ। ਉੱਤਰੀ ਕੋਰੀਆ ਵਿੱਚ ਸਪਲਾਈ ਵਿੱਚ ਭਾਰੀ ਕਮੀ ਕਾਰਨ ਭੋਜਨ ਦੀਆਂ ਕੀਮਤਾਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਹਾਲਤ ਇਹ ਹਨ ਕਿ ਉੱਤਰੀ ਕੋਰੀਆ ਦੇ ਲੋਕਾਂ ਦੀ ਭੋਜਨ ਦੀ ਮੰਗ ਪੂਰੀ ਨਹੀਂ ਹੋ ਪਾ ਰਹੀ ਹੈ।

ਕਿਮ ਜੋਂਗ ਉਨ ਨੇ ਅਨਾਜ ਸੰਕਟ ਲਈ ਕਈ ਕਾਰਨਾਂ ਨੂੰ ਜ਼ਿੰਮੇਵਾਰ ਦੱਸਿਆ ਅਤੇ ਕਿਹਾ,''ਲੋਕਾਂ ਦਾ ਭੋਜਨ ਸੰਕਟ ਬਹੁਤ ਚਿੰਤਾਜਨਕ ਹੋ ਗਿਆ ਹੈ ਕਿਉਂਕਿ ਖੇਤੀਬਾੜੀ ਖੇਤਰ ਅਨਾਜ ਉਤਪਾਦਨ ਦੀ ਯੋਜਨਾ 'ਚ ਨਾਕਾਮ ਸਾਬਤ ਹੋਇਆ ਹੈ।'' ਉੱਤਰੀ ਕੋਰੀਆ 'ਤੇ ਕਈ ਤਰ੍ਹਾਂ ਦੀਆਂ ਅੰਤਰਰਾਸ਼ਟਰੀ ਪਾਬੰਦੀਆਂ ਲੱਗੀਆਂ ਹੋਈਆਂ ਹਨ, ਜਿਸ ਕਾਰਨ ਖੁਰਾਕ ਸੰਕਟ ਹੋਰ ਗੰਭੀਰ ਹੋ ਗਿਆ ਹੈ। ਇਸ ਤੋਂ ਇਲਾਵਾ ਕੋਰੋਨਾ ਵਾਇਰਸ ਅਤੇ ਪਿਛਲੇ ਸਾਲ ਆਇਆ ਸਮੁੰਦਰੀ ਤੂਫਾਨ ਵੀ ਇਸ ਸੰਕਟ ਲਈ ਜ਼ਿੰਮੇਵਾਰ ਹੈ।

ਪੜ੍ਹੋ ਇਹ ਅਹਿਮ ਖਬਰ -TTP ਦੇ ਮਾਮਲੇ 'ਚ ਮਲਾਲਾ ਯੂਸਫ਼ਜ਼ਈ ਨੇ ਪਾਕਿ ਸਰਕਾਰ ਨੂੰ ਕੀਤੀ ਇਹ ਅਪੀਲ

ਸਾਲ 2025 ਤੱਕ ਚੱਲ ਸਕਦਾ ਹੈ ਖਾਧ ਸੰਕਟ
ਤਾਨਾਸ਼ਾਹ ਕਿਮ ਨੇ ਹਾਲ ਹੀ ਵਿਚ ਪਏ ਭਾਰੀ ਮੀਂਹ ਦੇ ਬਾਅਦ ਸੈਨਾ ਨੂੰ ਪ੍ਰਭਾਵਿਤ ਇਲਾਕਿਆਂ ਵਿਚ ਤਾਇਨਾਤ ਕੀਤਾ ਹੈ। ਇਕ ਸੂਤਰ ਨੇ ਰੇਡੀਓ ਫ੍ਰੀ ਏਸ਼ੀਆ ਨੂੰ ਕਿਹਾ ਕਿ ਦੋ ਹਫ਼ਤੇ ਪਹਿਲਾਂ ਕਿਮ ਨੇ ਕਿਹਾ ਹੈ ਕਿ ਖਾਣੇ ਦਾ ਇਹ ਸੰਕਟ ਸਾਲ 2025 ਤੱਕ ਚੱਲ ਸਕਦਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਉੱਤਰੀ ਕੋਰੀਆ ਅਤੇ ਚੀਨ ਵਿਚਾਲੇ ਵਪਾਰ ਦੀ ਮੁੜ ਤੋਂ ਸ਼ੁਰੂਆਤ ਸਾਲ 2025 ਤੋਂ ਪਹਿਲਾਂ ਹੁੰਦੀ ਨਹੀਂ ਦਿੱਸ ਰਹੀ ਹੈ।

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ ਨੇ ਮੀਥੇਨ ਦੀ ਨਿਕਾਸੀ ਘਟਾਉਣ ਸੰਬੰਧੀ ਵਾਅਦੇ ਤੋਂ ਕੀਤਾ ਇਨਕਾਰ 

ਇਸ ਸੰਕਟ ਦੇ ਵਿਚਕਾਰ, ਸੱਤਾਧਾਰੀ ਵਰਕਰਜ਼ ਪਾਰਟੀ ਦੇ ਕੇਂਦਰੀ ਫੌਜੀ ਕਮਿਸ਼ਨ ਨੇ ਇਸ ਭਿਆਨਕ ਸਥਿਤੀ 'ਤੇ ਚਰਚਾ ਕਰਨ ਲਈ ਦੇਸ਼ ਦੇ ਦੱਖਣੀ ਹੈਮਗਯੋਂਗ ਖੇਤਰ ਵਿੱਚ ਇੱਕ ਮੀਟਿੰਗ ਕੀਤੀ ਹੈ। ਇਸ ਤੋਂ ਪਹਿਲਾਂ ਕਿਮ ਜੋਂਗ ਉਨ ਨੇ ਦੇਸ਼ ਵਾਸੀਆਂ ਨੂੰ ਚਿਤਾਵਨੀ ਦਿੱਤੀ ਸੀ ਕਿ ਦੇਸ਼ 'ਚ ਅਨਾਜ ਦਾ ਗੰਭੀਰ ਸੰਕਟ ਹੋ ਸਕਦਾ ਹੈ। ਕਿਮ ਜੋਂਗ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਖੇਤੀ ਉਤਪਾਦਨ ਵਧਾਉਣ ਦੇ ਤਰੀਕੇ ਲੱਭਣ। ਉਨ੍ਹਾਂ ਕਿਹਾ ਕਿ ਲੋਕਾਂ ਦਾ ਅਨਾਜ ਸੰਕਟ ਹੁਣ ਤਣਾਅਪੂਰਨ ਹੁੰਦਾ ਜਾ ਰਿਹਾ ਹੈ। ਜਿਵੇਂ ਕਿ ਉੱਤਰੀ ਕੋਰੀਆ ਵਿੱਚ ਭੋਜਨ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ, ਦੇਸ਼ ਨੇ ਐਮਰਜੈਂਸੀ ਫੌਜੀ ਭੰਡਾਰਾਂ ਤੋਂ ਨਾਗਰਿਕਾਂ ਨੂੰ ਚੌਲਾਂ ਦੀ ਸਪਲਾਈ ਕੀਤੀ ਹੈ। ਨਿਰੀਖਕਾਂ ਨੂੰ ਉਮੀਦ ਹੈ ਕਿ ਅਗਲੀ ਵਾਢੀ ਤੱਕ ਉੱਤਰੀ ਕੋਰੀਆ ਵਿੱਚ ਸੰਕਟ ਹੋਰ ਡੂੰਘਾ ਹੋ ਜਾਵੇਗਾ।

ਨੋਟ- ਉੱਤਰੀ ਕੋਰੀਆ 'ਚ ਖਾਧ ਸੰਕਟ, ਕਿਮ ਨੇ ਸਾਲ 2025 ਤੱਕ ਲੋਕਾਂ ਨੂੰ ਘੱਟ ਖਾਣ ਦੇ ਦਿੱਤੇ ਆਦੇਸ਼, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


 


Vandana

Content Editor

Related News