ਕਿਮ ਨੇ ''ਬੁੱਢਾ'' ਕਹਿ ਕੇ ਮੇਰਾ ਨਿਰਾਦਰ ਕੀਤੈ : ਟਰੰਪ
Sunday, Nov 12, 2017 - 08:48 PM (IST)
ਵਾਸ਼ਿੰਗਟਨ (ਰਾਇਟਰ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੱਜ ਕਿਹਾ ਕਿ ਉੱਤਰੀ ਕੋਰੀਆ ਦੇ ਆਗੂ ਕਿਮ ਜੋਂਗ ਉਨ ਨੇ ਮੈਨੂੰ 'ਬੁੱਢਾ' ਕਹਿ ਕੇ ਮੇਰਾ ਨਿਰਾਦਰ ਕੀਤਾ ਹੈ ਪਰ ਉਹ ਉਨ੍ਹਾਂ ਨੂੰ ਕਦੇ 'ਗਿੱਠਾ ਜਾਂ ਮੋਟਾ' ਨਹੀਂ ਕਹਿਣਗੇ। ਟਰੰਪ ਨੇ ਵੀਅਤਨਾਮ 'ਚ ਆਯੋਜਿਤ ਏਸ਼ੀਆ ਪ੍ਰਸ਼ਾਂਤ ਆਰਥਿਕ ਸਹਿਯੋਗ ਏਪੇਕ ਸੰਮੇਲਨ 'ਚ ਹਿੱਸਾ ਲੈਣ ਮਗਰੋਂ ਇਹ ਟਿੱਪਣੀ ਕੀਤੀ।
ਟਰੰਪ ਨੇ ਹਨੋਈ ਤੋਂ ਟਵੀਟ ਕਰ ਕੇ ਇਹ ਗੱਲ ਕਹੀ। ਉਨ੍ਹਾਂ ਨੇ ਕਿਹਾ ਅਤੇ ਹਾਂ, ਮੈਂ ਉਨ੍ਹਾਂ ਦਾ ਦੋਸਤ ਬਣਨ ਦੀ ਕਾਫੀ ਕੋਸ਼ਿਸ਼ ਕਰਦਾ ਹਾਂ ਅਤੇ ਸੰਭਵ ਹੈ ਕਿ ਅਜਿਹਾ ਕਿਸੇ ਦਿਨ ਹੋ ਜਾਵੇਗਾ। ਜ਼ਿਕਰਯੋਗ ਹੈ ਕਿ ਏਸ਼ੀਆ ਦੌਰੇ ਵੇਲੇ ਟਰੰਪ ਟਵਿੱਟਰ ਉੱਤੇ ਕਾਫੀ ਸ਼ਾਂਤ ਸਨ ਪਰ ਉਹ ਕਿਮ ਜੋਂਗ ਵਲੋਂ ਕੀਤਾ ਅਪਮਾਨ ਉਹ ਸਹਿ ਨਹੀਂ ਸਕੇ ਅਤੇ ਉਨ੍ਹਾਂ ਨੇ ਇਹ ਗੱਲ ਟਵੀਟ ਕਰਕੇ ਕਹੀ।
