ਕਿਮ ਦੀ ਭੈਣ ਨੇ ਦ. ਕੋਰੀਆ ਦੇ ਰਾਸ਼ਟਰਪਤੀ ਨੂੰ ਕਿਹਾ ‘ਪਾਗਲ’

Sunday, Jun 21, 2020 - 02:27 AM (IST)

ਕਿਮ ਦੀ ਭੈਣ ਨੇ ਦ. ਕੋਰੀਆ ਦੇ ਰਾਸ਼ਟਰਪਤੀ ਨੂੰ ਕਿਹਾ ‘ਪਾਗਲ’

ਪਿਓਂਗਯਾਂਗ - ਉੱਤਰ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਦੀ ਭੈਣ ਕਿਮ ਯੋ ਜੋਂਗ ਨੇ ਦੱਖਣ ਕੋਰੀਆ ਦੇ ਰਾਸ਼ਟਰਪਤੀ ਮੂਨ ਜੇ-ਇਨ ਨੂੰ ਪਾਗਲ ਕਿਹਾ ਹੈ। ਦਰਅਸਲ, ਕਿਮ ਆਪਣੀ ਭੈਣ ਨੂੰ ਆਪਣਾ ਉਤਰਾਧਿਕਾਰੀ ਬਣਾਉਣਾ ਚਾਹੁੰਦੇ ਹਨ ਇਸ ਕਾਰਣ ਉਨ੍ਹਾਂ ਦੀ ਭੈਣ ਸ਼ਬਦਾਂ ਦੇ ਬਾਣ ਛੱਡਦੀ ਰਹਿੰਦੀ ਹੈ। ਉਹ ਧਮਕੀ ਵੀ ਦਿੰਦੀ ਹੈ ਅਤੇ ਆਪਣੀ ਧਮਕ ਬਣਾਈ ਰੱਖਣ ਲਈ ਐਕਸ਼ਨ ਵੀ ਕਰਵਾ ਦਿੰਦੀ ਹੈ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਕਈ ਵਾਰ ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਓਨ ਪ੍ਰਮਾਣੂ ਹਥਿਆਰਾਂ ਨੂੰ ਲੈ ਕੇ ਕਈ ਤਰ੍ਹਾਂ ਦੀ ਜਵਾਬੀ ਹਮਲੇ ਕੀਤੇ ਗਏ ਹਨ ਅਤੇ ਉਥੇ ਹੀ ਕਿਮ ਜੋਂਗ ਓਨ ਦੇ ਥੋੜੇ ਦਿਨ ਗਾਇਬ ਹੋਣ ਕਾਰਨ ਪੂਰੇ ਵਿਸ਼ਵ ਵਿਚ ਕਿਆਸ ਲਾਏ ਜਾ ਰਹੇ ਸਨ ਕਿ ਉਨ੍ਹਾਂ ਦੀ ਮੌਤ ਹੋ ਗਈ ਹੈ ਅਤੇ ਉਨ੍ਹਾਂ ਤੋਂ ਬਾਅਦ ਇਹ ਸਮਝਿਆ ਜਾਣ ਲੱਗਾ ਕਿ ਉਨ੍ਹਾਂ ਦੀ ਭੈਣ ਉੱਤਰੀ ਕੋਰੀਆ ਦੀ ਅਗਲੀ ਤਾਨਾਸ਼ਾਹ ਹੋ ਸਕਦੀ ਹੈ, ਜਿਹੜੀ ਉਨ੍ਹਾਂ ਦੀ ਹਮੇਸ਼ਾ ਸਾਰਾ ਕੰਮਕਾਜ ਦੇਖਦੀ ਸੀ। ਪਰ ਉਸ ਤੋਂ ਬਾਅਦ ਕਿਮ ਇਕ ਕੰਪਨੀ ਦੇ ਉਦਘਾਟਨ ਵਿਚ ਨਜ਼ਰ ਆਏ ਸਨ।


author

Khushdeep Jassi

Content Editor

Related News