ਕੈਨੇਡਾ : ਯੂਨੀਵਰਸਿਟੀ ਵਿਦਿਆਰਥੀ ਫੈਲਾ ਰਹੇ ਕੋਰੋਨਾ ਵਾਇਰਸ, ਕਰ ਰਹੇ ਪਾਰਟੀਆਂ

09/21/2020 12:49:41 PM

ਟੋਰਾਂਟੋ- ਕੈਨੇਡੀਅਨ ਯੂਨੀਵਰਸਿਟੀਆਂ ਵਿਚ ਵਿਦਿਆਰਥੀ ਇਕੱਠੇ ਹੋ ਕੇ ਪਾਰਟੀਆਂ ਕਰ ਰਹੇ ਹਨ ਜੋ ਕਿ ਕੋਰੋਨਾ ਵਾਇਰਸ ਫੈਲਾਉਣ ਦਾ ਵੱਡਾ ਕਾਰਨ ਬਣ ਰਹੇ ਹਨ। ਸਿਹਤ ਅਧਿਕਾਰੀਆਂ ਨੇ ਚਿੰਤਾ ਪ੍ਰਗਟਾਈ ਹੈ ਤੇ ਕਿਹਾ ਕਿ ਇਹ ਨੌਜਵਾਨ ਕੋਰੋਨਾ ਦੇ ਸੁਪਰ ਸਪਰੈਡਰ ਬਣ ਗਏ ਹਨ। 
ਓਂਟਾਰੀਓ ਦੀ ਵੈਸਟਰਨ ਲੰਡਨ ਯੂਨੀਵਰਸਿਟੀ ਸਣੇ ਕਈ ਪੋਸਟ ਸੈਕੰਡਰੀ ਵਿਦਿਆਰਥੀਆਂ ਦੇ ਕੋਰੋਨਾ ਟੈਸਟ ਪਾਜ਼ੀਟਿਵ ਆਉਣ ਮਗਰੋਂ ਯੂਨੀਵਰਸਿਟੀ ਅਧਿਕਾਰੀਆਂ ਨੇ ਕਈ ਚਿਤਾਵਨੀਆਂ ਜਾਰੀ ਕੀਤੀਆਂ। 

28 ਵਿਦਿਆਰਥੀਆਂ ਦੇ ਕੋਰੋਨਾ ਪਾਜ਼ੀਟਿਵ ਹੋਣ ਮਗਰੋਂ ਵੀਰਵਾਰ ਨੂੰ ਵੈਸਟਰਨ ਯੂਨੀਵਰਸਿਟੀ ਨੇ ਬਹੁਤ ਸਾਰੀਆਂ ਗੈਰ-ਵਿੱਦਿਅਕ ਗਤੀਵਿਧੀਆਂ 'ਤੇ ਰੋਕ ਲਗਾ ਦਿੱਤੀ ਹੈ। ਸਿਹਤ ਅਧਿਕਾਰੀਆਂ ਨੇ ਉਨ੍ਹਾਂ ਵਿਚੋਂ ਜ਼ਿਆਦਾਤਰ ਮਾਮਲਿਆਂ ਨੂੰ ਤਿੰਨ ਘਰਾਂ ਨਾਲ ਜੁੜਿਆ ਦੱਸਿਆ ਹੈ। ਕੁਝ ਲੋਕ ਸਥਾਨਕ ਰੈਸਟੋਰੈਂਟ ਅਤੇ ਨਾਈਟ ਕਲੱਬ ਵਿਚ ਇਕੱਠੇ ਹੁੰਦੇ ਰਹੇ ਤੇ ਆਪਣੀਆਂ ਡਰਿੰਕਸ ਦੇ ਨਾਲ-ਨਾਲ ਈ-ਸਿਗਰਟਾਂ ਨੂੰ ਵੀ ਸਾਂਝਾ ਕਰਦੇ ਰਹੇ। 7 ਹੋਰ ਮਾਮਲੇ ਵੀ ਘਰ ਵਿਚ ਰੱਖੀਆਂ ਪਾਰਟੀਆਂ ਨਾਲ ਸਬੰਧਤ ਦੱਸੇ ਜਾ ਰਹੇ ਹਨ। 

ਇਸ ਦੇ ਇਲਾਵਾ ਓਂਟਾਰੀਓ ਦੇ ਕਿੰਗਸਟਨ ਦੀ ਕੁਈਨਜ਼ ਯੂਨੀਵਰਸਿਟੀ ਵਿਚ ਵਿਦਿਆਰਥੀਆਂ ਨੂੰ ਪਾਰਟੀਆਂ ਕਰਨ ਤੋਂ ਰੋਕਣ ਲਈ ਸਖ਼ਤ ਚਿਤਾਵਨੀਆਂ ਜਾਰੀ ਕੀਤੀਆਂ ਗਈਆਂ ਹਨ। ਯੂਨੀਵਰਸਿਟੀ ਸੈਂਟ ਐਨੇ ਵਿਚ ਵੀ ਕਈ ਵਿਦਿਆਰਥੀਆਂ ਨੂੰ ਕੋਰੋਨਾ ਕਾਰਨ ਲੱਗੀਆਂ ਪਾਬੰਦੀਆਂ ਤੋੜਦਿਆਂ ਦੇਖਿਆ ਗਿਆ, ਜਿਸ ਦੇ ਬਾਅਦ ਉਨ੍ਹਾਂ ਨੇ ਵੀ ਵਿਦਿਆਰਥੀਆਂ ਨੂੰ ਅਲਰਟ ਕੀਤਾ ਹੈ। 


Lalita Mam

Content Editor

Related News