ਨਾਈਜੀਰੀਆ ''ਚ ਅੱਤਵਾਦੀਆਂ ਨੇ ਤੇਲ ਸਰਵੇਖਣ ਟੀਮ ਦੇ 10 ਲੋਕਾਂ ਨੂੰ ਕੀਤਾ ਅਗਵਾ

07/26/2017 6:43:17 PM

ਨਾਈਜੀਰੀਆ— ਬੋਕੋ ਹਰਮ ਦੇ ਸ਼ੱਕੀ ਅੱਤਵਾਦੀਆਂ ਨੇ ਉੱਤਰੀ-ਪੂਰਬੀ ਨਾਈਜੀਰੀਆ 'ਚ ਮੈਦੂਗੁਰੀ ਯੂਨੀਵਰਸਿਟੀ ਤੋਂ ਤੇਲ ਦੀ ਖੋਜ ਕਰ ਰਹੇ 10 ਲੋਕਾਂ ਨੂੰ ਅਗਵਾ ਕਰ ਲਿਆ ਹੈ। ਇਹ ਜਾਣਕਾਰੀ ਬੁੱਧਵਾਰ ਨੂੰ ਤੇਲ ਸਰਵੇਖਣ ਕਰ ਰਹੀ ਸਰਕਾਰੀ ਤੇਲ ਕੰਪਨੀ ਨੇ ਦਿੱਤੀ। ਨਾਈਜੀਰੀਆ ਨੈਸ਼ਨਲ ਪੈਟਰੋਲੀਅਮ ਕੰਪਨੀ (ਐੱਨ. ਐੱਨ. ਪੀ. ਸੀ.) ਇਕ ਸਾਲ ਤੋਂ ਵਧ ਸਮੇਂ ਤੋਂ ਤੇਲ ਦੀ ਖੋਜ ਕਰ ਰਹੀ ਹੈ। ਉਸ ਦਾ ਕਹਿਣਾ ਹੈ ਕਿ ਲੇਕ ਚਾਡ ਬੇਸਿਨ ਵਿਚ ਤੇਲ ਦਾ ਭੰਡਾਰ ਹੋ ਸਕਦਾ ਹੈ, ਜਿੱਥੇ ਇਸਲਾਮੀ ਅੱਤਵਾਦੀਆਂ ਨੇ 8 ਸਾਲ ਪਹਿਲਾਂ ਘੱਟੋ-ਘੱਟ 20,000 ਲੋਕਾਂ ਦੀ ਹੱਤਿਆ ਕਰ ਦਿੱਤੀ ਸੀ ਅਤੇ 27 ਲੱਖ ਲੋਕ ਆਪਣੇ ਘਰਾਂ ਨੂੰ ਛੱਡਣ ਲਈ ਮਜ਼ਬੂਰ ਹੋਏ ਸਨ।
ਨਾਈਜੀਰੀਆ ਦੇ ਮਾਲੀਆ ਦਾ ਦੋ ਤਿਹਾਈ ਹਿੱਸਾ ਤੇਲ ਤੋਂ ਆਉਂਦਾ ਹੈ। ਨਾਈਜੀਰੀਆ ਦੀ ਨੈਸ਼ਨਲ ਤੇਲ ਕੰਪਨੀ ਦੇ ਬੁਲਾਰੇ ਨੇ ਕਿਹਾ ਕਿ ਤੇਲ ਦੀ ਖੋਜ ਕਰ ਰਹੇ ਲੋਕਾਂ ਨੂੰ ਕੱਲ ਬੋਰਨੋ ਸੂਬੇ ਦੇ ਜੀਬੀ ਪਿੰਡ ਕੋਲੋਂ ਅਗਵਾ ਕਰ ਲਿਆ ਗਿਆ। ਉਨ੍ਹਾਂ ਨੇ ਕਿਹਾ, ''ਬੋਕੋ ਹਰਮ ਦੇ ਸ਼ੱਕੀ ਅੱਤਵਾਦੀਆਂ ਨੇ ਮੈਦੂਗੁਰੀ ਭੂ-ਵਿਗਿਆਨ ਅਤੇ ਸਰਵੇਖਣ ਵਿਭਾਗ ਯੂਨੀਵਰਸਿਟੀ ਦੇ ਲਗਭਗ 10 ਮੈਂਬਰਾਂ ਨੂੰ ਅਗਵਾ ਕਰ ਲਿਆ।


Related News