'ਖੰਡੇ' ਦੇ ਨਿਸ਼ਾਨ ਵਾਲੀਆਂ ਘੜੀਆਂ ਨੇ ਦੁਨੀਆ ਭਰ 'ਚ ਮਚਾਈ ਧੂਮ, ਬਣੀਆਂ ਸਿੱਖ ਭਾਈਚਾਰੇ ਦੀ ਪਹਿਲੀ ਪਸੰਦ (ਤਸਵੀਰਾਂ)

06/09/2021 4:57:31 PM

ਰੋਮ (ਦਲਵੀਰ ਕੈਂਥ): ਦੁਨੀਆ ਭਰ ਵਿਚ ਜਿੱਥੇ ਲੋਕਾਂ ਨੂੰ ਬ੍ਰਾਂਡਿਡ ਕੱਪੜੇ ਤੇ ਸੋਨਾ ਪਹਿਨਣ ਦਾ ਸ਼ੌਂਕ ਹੈ ਉੱਥੇ ਹੀ ਘੜੀ ਲਾਉਣ ਦੇ ਸ਼ੌਕੀਨ ਵੀ ਦੁਨੀਆ ਦੇ ਹਰ ਕੋਨੇ ਵਿੱਚ ਮੌਜੂਦ ਹਨ। ਗੁੱਟ ਉੱਤੇ ਲਗਾਉਣ ਵਾਲੀਆਂ ਬਹੁਤ ਸਾਰੀਆਂ ਘੜੀਆਂ ਅਨੇਕਾਂ ਹੀ ਬ੍ਰਾਂਡਾਂ ਵਿੱਚ ਉਪਲਬਧ ਹਨ ਪਰ ਸਿੱਖ ਕੌਮ ਦੇ ਨਿਸ਼ਾਨ ਖੰਡੇ ਵਾਲੇ ਸਿੰਬਲ ਨਾਲ ਖਾਲਸਾ 1699 ਦੇ ਬ੍ਰਾਂਡ ਹੇਠ ਪਹਿਲੀ ਵਾਰ ਘੜੀਆਂ ਨੂੰ ਮਾਰਕਿਟ ਵਿੱਚ ਲਿਆਂਦਾ ਗਿਆ ਹੈ ਜਿਸ ਲਈ ਬੇਸ਼ੱਕ ਹਰ ਵਰਗ ਦੇ ਲੋਕ ਵਿਸ਼ੇਸ਼ ਦਿਲਚਸਪੀ ਦਿਖਾ ਰਹੇ ਹਨ ਪਰ ਸਿੱਖ ਸਮਾਜ ਵਿੱਚ ਇਸ ਵਿਸ਼ੇਸ਼ ਘੜੀ ਲਈ ਵਿਲੱਖਣ ਖਿੱਚ ਦੇਖੀ ਜਾ ਰਹੀ ਹੈ।

PunjabKesari

ਇਹ ਘੜੀਆਂ ਹਰ ਉਮਰ ਦੇ ਲੋਕਾਂ ਜਿਨ੍ਹਾਂ ਵਿੱਚ ਔਰਤਾਂ,ਬੱਚੇ, ਮਰਦ ਅਤੇ ਬੁਜ਼ਰਗ ਸਾਮਲ ਹਨ, ਲਈ ਬਹੁਤ ਹੀ ਸ਼ਾਨਦਾਰ ਅਤੇ ਰੋਇਲ ਦਿਖ ਕਾਰਨ ਧੂਮ ਮਚਾ ਰਹੀਆਂ ਹਨ। ਅਨੇਕਾਂ ਹੀ ਘੜੀਆਂ ਨੂੰ ਮਾਤ ਪਾਉਂਦੀ ਉੱਘੇ ਕਾਰੋਬਾਰੀ ਡੈਨੀ ਸਿੰਘ ਵੱਲੋਂ ਪੇਸ਼ ਕੀਤੀ ਖਾਲਸਾ 1699 ਬ੍ਰਾਂਡ ਦੀਆ ਘੜੀਆਂ ਦੀ ਵੱਖਰੀ ਕਿਸਮ ਦੀ ਕੁਲੈਕਸ਼ਨ ਹੈ।

PunjabKesari

ਇਹ ਆਪਣੇ ਕਿਸਮ ਦੀ ਪਹਿਲੀ ਘੜੀ ਹੈ ਕਿ ਜਿਸ ਦਾ ਲੋਗੋ ਖੰਡਾ ਹੈ। ਬਿਜ਼ਨਸ਼ਮੈਨ ਡੈਨੀ ਸਿੰਘ ਨੇ ਦੂਰ ਸੰਚਾਰ ਰਾਹੀਂ ਹੋਈ ਗੱਲਬਾਤ ਦੌਰਾਨ ਦੱਸਿਆ ਕਿ ਖਾਲਸਾ 1699 ਬ੍ਰਾਂਡ ਨੇ ਹੁਣ ਤੱਕ ਕਈ ਕਿਸਮ ਦੀਆ ਘੜੀਆਂ ਮਾਰਕਿਟ ਵਿੱਚ ਲਾਂਚ ਕੀਤੀਆ ਹਨ।ਜਿਨ੍ਹਾਂ ਵਿੱਚ 'ਕੌਰ' ਰੇਂਜ਼ ਵੀ ਸਾਮਿਲ ਹੈ ਜੋ ਖਾਸ ਤੌਰ 'ਤੇ ਕੁੜੀਆਂ ਲਈ ਹੀ ਬਣਾਈ ਗਈ ਹੈ। 

PunjabKesari

ਉਨ੍ਹਾਂ ਅੱਗੇ ਦੱਸਿਆ ਕਿ ਖਾਲਸਾ 1699 ਦੇ ਬ੍ਰਾਂਡ ਹੇਠ ‘ਸਿੰਘ ਇਜ਼ ਕਿੰਗ, ਕਿੰਗ ਇਜ਼ ਸਿੰਘ ਦੇ ਨਾਮ ਹੇਠ ਬਣੀ ਮਰਦਾਂ ਲਈ ਇਸ ਘੜੀ ਵਿੱਚ ਪੰਜ ਖੰਡੇ ਬਣਾਏ ਹੋਏ ਨੇ ਅਤੇ ਹਰ ਖੰਡਾ ਉਨ੍ਹਾਂ ਪੰਜ ਪਿਆਰਿਆਂ ਨੂੰ ਸਮਰਪਿਤ ਹੈ ਜੋ ਸੰਨ 1699 ਨੂੰ ਖਾਲਸਾ ਪੰਥ ਦੇ ਜਨਮ ਦਿਹਾੜੇ 'ਤੇ ਅਮ੍ਰਿੰਤ ਛੱਕ ਕੇ ਸਿੰਘ ਸਜੇ ਸਨ।

PunjabKesari

ਪੜ੍ਹੋ ਇਹ ਅਹਿਮ ਖਬਰ- ਰੋਮ ’ਚ ਤੂਫਾਨੀ ਮੀਂਹ ਨੇ ਮਚਾਈ ਤਬਾਹੀ, 40 ਸਕੂਲੀ ਬੱਚਿਆਂ ਸਮੇਤ 46 ਲੋਕਾਂ ਦੀ ਬਚਾਈ ਗਈ ਜਾਨ

ਇਹ ਹੀ ਨਹੀਂ ਸਗੋਂ ਇਸ ਘੜੀ ਵਿੱਚ ਵੱਖਰੀ ਚੀਜ਼ ਇਹ ਹੈ ਕਿ ਇਸ ਦੀ ਸੰਕਿਟ ਵਾਲੀ ਸੂਈ 'ਤੇ ਖੰਡਾ ਬਣਿਆ ਹੋਇਆ ਹੈ।ਜਿਸ ਦਾ ਅਰਥ ਹੈ ਕਿ ਖਾਲਸਾ ਤੁਹਾਡੇ ਇੱਕ-ਇੱਕ ਪਲ ਨੂੰ ਦੇਖ ਰਿਹਾ ਹੈ।

PunjabKesari

ਡੈਨੀ ਸਿੰਘ ਨੇ ਦੱਸਿਆ ਕਿ ਉਹ ਜਲਦ ਹੀ ਸੋਨੇ, ਚਾਂਦੀ ਅਤੇ ਹੀਰਿਆਂ ਨਾਲ ਬਣੀਆਂ ਘੜੀਆਂ ਨੂੰ ਮਾਰਕਿਟ ਵਿੱਚ ਲੈ ਕੇ ਆਉਣਗੇ ਅਤੇ ਇਹ ਹਰ ਪੰਜਾਬੀ ਦੀ ਗੁੱਟ ਘੜੀ ਦੇ ਰੂਪ ਵਿਚ ਸੱਜੇਗਾ ਖੰਡਾ, ਜੋ ਖਾਲਸੇ ਦੀ ਹਮੇਸ਼ਾ ਯਾਦ ਦਿਵਾਉਂਦਾ ਰਹੇਗਾ ਕਿਉਂਕਿ ਸਿੱਖ ਕੌਮ ਲਈ ਖੰਡਾ ਸਾਹਿਬ ਆਨ, ਬਾਨ ਸ਼ਾਨ ਦਾ ਪ੍ਰਤੀਕ ਹੈ।ਇਟਲੀ ਦੇ ਸਿੱਖ ਭਾਈਚਾਰੇ ਵਿੱਚ ਵੀ ਇਸ ਘੜੀ ਦੀ ਚਰਚਾ ਜ਼ੋਰਾਂ 'ਤੇ ਹੈ।


Vandana

Content Editor

Related News