ਹੁਣ ਦੇਸ਼ ਬਣੇਗਾ ਸੁਪਰ ਪ੍ਰਮਾਣੂ ਪਾਵਰ ! ਕਿਮ ਜੋਂਗ ਉਨ ਦਾ ਵੱਡਾ ਐਲਾਨ
Tuesday, Mar 24, 2026 - 04:29 PM (IST)
ਸਿਓਲ (ਭਾਸ਼ਾ): ਮਿਡਲ ਈਸਟ ਵਿਚ ਜਾਰੀ ਜੰਗ ਵਿਚਕਾਰ ਉੱਤਰੀ ਕੋਰੀਆ ਦੇ ਸੁਪਰੀਮ ਲੀਡਰ ਕਿਮ ਜੋਂਗ ਉਨ ਨੇ ਵੱਡਾ ਐਲਾਨ ਕੀਤਾ ਹੈ। ਸੁਪਰੀਮ ਲੀਡਰ ਕਿਮ ਨੇ ਇੱਕ ਵਾਰ ਫਿਰ ਦੁਨੀਆ ਨੂੰ ਆਪਣੀ ਫੌਜੀ ਤਾਕਤ ਦਾ ਅਹਿਸਾਸ ਕਰਵਾਉਂਦਿਆਂ ਵੱਡਾ ਸੰਕਲਪ ਲਿਆ ਹੈ। ਉੱਤਰੀ ਕੋਰੀਆ ਦੀ ਸੰਸਦ ਵਿੱਚ ਦਿੱਤੇ ਆਪਣੇ ਭਾਸ਼ਣ ਦੌਰਾਨ ਕਿਮ ਨੇ ਸੰਕਲਪ ਲਿਆ ਕਿ ਉਹ ਆਪਣੇ ਦੇਸ਼ ਨੂੰ ਸਥਾਈ ਤੌਰ 'ਤੇ ਇੱਕ ਪਰਮਾਣੂ ਸ਼ਕਤੀ ਸੰਪੰਨ ਦੇਸ਼ ਵਜੋਂ ਸਥਾਪਿਤ ਕਰਨਗੇ। ਨਾਲ ਹੀ ਕਿਹਾ ਹੈ ਕਿ ਉਹ ਸਭ ਤੋਂ ਵੱਡੇ ਦੁਸ਼ਮਣ ਦੱਖਣੀ ਕੋਰੀਆ ਖ਼ਿਲਾਫ਼ ਸਖ਼ਤ ਵਤੀਰਾ ਬਣਾਈ ਰੱਖਣਗੇ। ਕਿਮ ਨੇ ਹਾਲ ਹੀ ਦੇ ਸਾਲਾਂ ਵਿੱਚ ਉੱਤਰੀ ਕੋਰੀਆ ਵੱਲੋਂ ਕੀਤੇ ਗਏ ਪਰਮਾਣੂ ਹਥਿਆਰਾਂ ਅਤੇ ਮਿਜ਼ਾਈਲਾਂ ਦੇ ਤੇਜ਼ੀ ਨਾਲ ਵਿਕਾਸ 'ਤੇ ਮਾਣ ਪ੍ਰਗਟ ਕੀਤਾ।
ਦੱਖਣੀ ਕੋਰੀਆ ਨੂੰ 'ਸਥਾਈ ਦੁਸ਼ਮਣ' ਬਣਾਉਣ ਲਈ ਸੰਵਿਧਾਨ 'ਚ ਸੋਧ
ਕਿਮ ਜੋਂਗ ਉਨ ਨੇ ਆਪਣੇ ਭਾਸ਼ਣ ਵਿੱਚ ਦੱਖਣੀ ਕੋਰੀਆ ਪ੍ਰਤੀ ਬੇਹੱਦ ਹਮਲਾਵਰ ਰੁਖ਼ ਦਿਖਾਇਆ ਅਤੇ ਉਸ ਨੂੰ ਉੱਤਰੀ ਕੋਰੀਆ ਦਾ 'ਸਭ ਤੋਂ ਵੱਡਾ ਦੁਸ਼ਮਣ' ਕਰਾਰ ਦਿੱਤਾ। ਸਰਕਾਰੀ ਮੀਡੀਆ ਅਨੁਸਾਰ ਸੰਸਦ ਦੇ ਦੋ ਦਿਨਾਂ ਸੈਸ਼ਨ ਦੌਰਾਨ ਇੱਕ ਸੰਵਿਧਾਨਕ ਸੋਧ ਬਿੱਲ ਪਾਸ ਕੀਤਾ ਗਿਆ ਹੈ। ਹਾਲਾਂਕਿ ਇਸ ਸੋਧ ਦੇ ਪੂਰੇ ਵੇਰਵੇ ਅਜੇ ਜਨਤਕ ਨਹੀਂ ਕੀਤੇ ਗਏ ਹਨ, ਪਰ ਮੰਨਿਆ ਜਾ ਰਿਹਾ ਹੈ ਕਿ ਇਸ ਵਿੱਚ ਦੱਖਣੀ ਕੋਰੀਆ ਦਾ ਨਾਮ ਅਧਿਕਾਰਤ ਤੌਰ 'ਤੇ 'ਸਥਾਈ ਦੁਸ਼ਮਣ' ਵਜੋਂ ਦਰਜ ਕੀਤਾ ਗਿਆ ਹੈ।
ਪੜ੍ਹੋ ਇਹ ਅਹਿਮ ਖ਼ਬਰ- ਅਮਰੀਕੀ ਨਾਗਰਿਕ ਤੁਰੰਤ ਛੱਡ ਦੇਣ ਇਰਾਕ, ਜਾਰੀ ਹੋਈ ਐਡਵਾਇਜ਼ਰੀ
ਅਮਰੀਕਾ 'ਤੇ ਲਗਾਏ ਅੱਤਵਾਦ ਨੂੰ ਹੁਲਾਰਾ ਦੇਣ ਦੇ ਦੋਸ਼
ਪੱਛਮੀ ਏਸ਼ੀਆ (ਮੱਧ ਪੂਰਬ) ਵਿੱਚ ਜਾਰੀ ਜੰਗ ਦਾ ਜ਼ਿਕਰ ਕਰਦਿਆਂ ਕਿਮ ਨੇ ਅਮਰੀਕਾ ਨੂੰ ਸਖ਼ਤ ਸ਼ਬਦਾਂ ਵਿੱਚ ਨਿਸ਼ਾਨੇ 'ਤੇ ਲਿਆ। ਉਨ੍ਹਾਂ ਅਮਰੀਕਾ 'ਤੇ ਅੱਤਵਾਦ ਅਤੇ ਹਮਲਾਵਰ ਰੁਖ਼ ਨੂੰ ਹੁਲਾਰਾ ਦੇਣ ਦੇ ਦੋਸ਼ ਲਗਾਏ ਅਤੇ ਕਿਹਾ ਕਿ ਅਮਰੀਕਾ ਵਿਰੋਧੀ ਮੋਰਚੇ ਵਿੱਚ ਉੱਤਰੀ ਕੋਰੀਆ ਹੁਣ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮਜ਼ਬੂਤ ਭੂਮਿਕਾ ਨਿਭਾਏਗਾ।
ਟਰੰਪ ਪ੍ਰਸ਼ਾਸਨ ਲਈ ਗੱਲਬਾਤ ਦਾ ਰਸਤਾ ਖੁੱਲ੍ਹਾ, ਪਰ ਸ਼ਰਤਾਂ ਸਖ਼ਤ
ਕਿਮ ਨੇ ਆਪਣੇ ਭਾਸ਼ਣ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਸਿੱਧਾ ਨਾਮ ਤਾਂ ਨਹੀਂ ਲਿਆ, ਪਰ ਉਨ੍ਹਾਂ ਕਿਹਾ ਕਿ ਦੁਸ਼ਮਣ 'ਚਾਹੇ ਟਕਰਾਅ ਦਾ ਰਸਤਾ ਚੁਣੇ ਜਾਂ ਸ਼ਾਂਤੀਪੂਰਨ ਸਹਿ-ਹੋਂਦ ਦਾ', ਉਹ ਕਿਸੇ ਵੀ ਸਥਿਤੀ ਦਾ ਜਵਾਬ ਦੇਣ ਲਈ ਤਿਆਰ ਹਨ। ਕਿਮ ਨੇ ਵਾਸ਼ਿੰਗਟਨ ਨੂੰ ਸਪੱਸ਼ਟ ਸੰਦੇਸ਼ ਦਿੱਤਾ ਕਿ ਜੇਕਰ ਅਮਰੀਕਾ ਗੱਲਬਾਤ ਚਾਹੁੰਦਾ ਹੈ, ਤਾਂ ਉਸ ਨੂੰ ਉੱਤਰੀ ਕੋਰੀਆ ਦੇ ਪਰਮਾਣੂ ਨਿਸ਼ਸਤਰੀਕਰਨ ਦੀ ਸ਼ਰਤ ਨੂੰ ਛੱਡਣਾ ਪਵੇਗਾ। ਉਨ੍ਹਾਂ ਸਾਫ਼ ਕਰ ਦਿੱਤਾ ਕਿ ਉਹ ਆਪਣੇ ਪਰਮਾਣੂ ਪ੍ਰੋਗਰਾਮ ਨਾਲ ਕਿਸੇ ਵੀ ਕੀਮਤ 'ਤੇ ਸਮਝੌਤਾ ਨਹੀਂ ਕਰਨਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
