ਇਜ਼ਰਾਈਲ ''ਚ ਫਲਸਤੀਨੀ ਅਪਰਾਧੀਆਂ ਨੂੰ 90 ਦਿਨਾਂ ’ਚ ਫਾਂਸੀ, ਅਪੀਲ ਕਰਨ ਦਾ ਅਧਿਕਾਰ ਵੀ ਖ਼ਤਮ

Wednesday, Apr 01, 2026 - 09:24 AM (IST)

ਇਜ਼ਰਾਈਲ ''ਚ ਫਲਸਤੀਨੀ ਅਪਰਾਧੀਆਂ ਨੂੰ 90 ਦਿਨਾਂ ’ਚ ਫਾਂਸੀ, ਅਪੀਲ ਕਰਨ ਦਾ ਅਧਿਕਾਰ ਵੀ ਖ਼ਤਮ

ਤੇਲ ਅਵੀਵ (ਇੰਟ.) : ਇਜ਼ਰਾਈਲ ਦੀ ਸੰਸਦ (ਨੈਸੈੱਟ) ਨੇ ਮੰਗਲਵਾਰ ਨੂੰ ਫਲਸਤੀਨੀ ਅਪਰਾਧੀਆਂ ਨੂੰ ਸਜ਼ਾ ਦੇਣ ਵਾਲਾ ਬਿੱਲ ਪਾਸ ਕਰ ਦਿੱਤਾ ਹੈ। ਇਸ ਤਹਿਤ ਵੈਸਟ ਬੈਂਕ ਦੇ ਫਲਸਤੀਨੀਆਂ ਨੂੰ ਇਜ਼ਰਾਈਲੀ ਨਾਗਰਿਕਾਂ ਦੀ ਹੱਤਿਆ ਕਰਨ ਜਾਂ ਅੱਤਵਾਦੀ ਗਤੀਵਿਧੀਆਂ ਵਿਚ ਸ਼ਾਮਲ ਹੋਣ ’ਤੇ ਸਿੱਧੀ ਮੌਤ ਦੀ ਸਜ਼ਾ ਦਿੱਤੀ ਜਾ ਸਕੇਗੀ। ਇਸ ਵਿਚ ਅਪੀਲ ਕਰਨ ਦਾ ਵੀ ਕੋਈ ਅਧਿਕਾਰ ਨਹੀਂ ਹੋਵੇਗਾ। ਸਜ਼ਾ ਸੁਣਾਏ ਜਾਣ ਦੇ 90 ਦਿਨਾਂ ਦੇ ਅੰਦਰ ਹੀ ਫਾਂਸੀ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ : US ਦੀਆਂ ਟੈੱਕ ਕੰਪਨੀਆਂ 'ਤੇ ਹਮਲੇ ਕਰੇਗਾ ਈਰਾਨ! ਐਪਲ-ਗੂਗਲ ਸਮੇਤ 18 ਫਰਮਾਂ ਹਿੱਟ ਲਿਸਟ 'ਤੇ

ਇਹ ਕਾਨੂੰਨ ਰਾਸ਼ਟਰਵਾਦੀ ਜਾਂ ਅੱਤਵਾਦੀ ਇਰਾਦੇ ਨਾਲ ਕੀਤੀਆਂ ਗਈਆਂ ਹੱਤਿਆਵਾਂ ’ਤੇ ਲਾਗੂ ਹੋਵੇਗਾ। ਹਾਲਾਂਕਿ, ਅਦਾਲਤ ਕੋਲ ਵਿਸ਼ੇਸ਼ ਕਾਰਨਾਂ ਤਹਿਤ ਉਮਰ ਕੈਦ ਦੀ ਸਜ਼ਾ ਦੇਣ ਦਾ ਅਧਿਕਾਰ ਵੀ ਹੋਵੇਗਾ। ਇਹ ਬਿੱਲ ਰਾਸ਼ਟਰੀ ਸੁਰੱਖਿਆ ਮੰਤਰੀ ਇਤਮਾਰ ਬੇਨ ਗਵਿਰ ਨੇ ਅੱਗੇ ਵਧਾਇਆ ਸੀ। ਬਿੱਲ ਪਾਸ ਹੋਣ ਤੋਂ ਬਾਅਦ ਬੇਨ ਗਵਿਰ ਅਤੇ ਹੋਰ ਸੰਸਦ ਮੈਂਬਰਾਂ ਨੇ ਸੰਸਦ ਵਿਚ ਹੀ ਇਸ ਦਾ ਸਵਾਗਤ ਕੀਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News