ਲੰਡਨ ''ਚ ਭਾਰਤੀ ਸਫ਼ਾਰਤਖ਼ਾਨੇ ਬਾਹਰ ਖਾਲਿਸਤਾਨ ਸਮਰਥਕਾਂ ਵੱਲੋਂ ਜ਼ਬਰਦਸਤ ਰੋਸ ਮੁਜ਼ਾਹਰਾ

Tuesday, Oct 03, 2023 - 04:02 PM (IST)

ਲੰਡਨ ''ਚ ਭਾਰਤੀ ਸਫ਼ਾਰਤਖ਼ਾਨੇ ਬਾਹਰ ਖਾਲਿਸਤਾਨ ਸਮਰਥਕਾਂ ਵੱਲੋਂ ਜ਼ਬਰਦਸਤ ਰੋਸ ਮੁਜ਼ਾਹਰਾ

ਲੰਡਨ (ਸਰਬਜੀਤ ਸਿੰਘ ਬਨੂੜ)- ਲੰਡਨ ਸਥਿਤ ਭਾਰਤੀ ਸਫ਼ਾਰਤਖ਼ਾਨੇ ਸਾਹਮਣੇ ਸਿੱਖ ਜਥੇਬੰਦੀਆਂ ਵੱਲੋਂ ਜ਼ਬਰਦਸਤ ਰੋਸ ਮੁਜਾਹਰਾ ਕੀਤਾ ਗਿਆ। ਸਫ਼ਾਰਤਖ਼ਾਨੇ ਬਾਹਰ ਜ਼ਬਰਦਸਤ ਪੁਲਸ ਦੀ ਮੌਜੂਦਗੀ ਹੋਣ ਦੇ ਬਾਵਜੂਦ ਦਲ ਖ਼ਾਲਸਾ, ਸਿੱਖ ਫਾਰ ਜਸਟਿਸ ਦੇ ਕਾਰਕੁੰਨਾਂ ਨੇ ਤਿਰੰਗੇ ਦਾ ਅਪਮਾਨ ਕੀਤਾ ਅਤੇ ਕੈਨੇਡਾ ਵਿੱਚ ਕਤਲ ਕੀਤੇ ਹਰਦੀਪ ਸਿੰਘ ਨਿੱਝਰ ਦੇ ਕਤਲ ਪਿੱਛੇ ਭਾਰਤ ਦਾ ਹੱਥ ਹੋਣ ਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਏ। ਇਹਨਾਂ ਪ੍ਰਦਰਸ਼ਨਕਾਰੀਆਂ ਵੱਲੋਂ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਾ ਅਪਮਾਨ ਕੀਤਾ ਗਿਆ। 

ਬੁਲਾਰਿਆਂ ਨੇ ਇਕ ਸੁਰ ਵਿੱਚ ਭਾਰਤ ਸਰਕਾਰ ਵਲੋਂ ਸਿੱਖਾਂ ਸਮੇਤ ਘੱਟ ਗਿਣਤੀ ਵਸੋਂ ਵਾਲੀਆਂ ਕੌਮਾਂ ਨੂੰ ਸਦੀਵੀ ਗੁਲਾਮ ਬਣਾਕੇ ਰੱਖਣ ਜਾਂ ਖ਼ਤਮ ਕਰਨ ਦੀਆਂ ਨੀਤੀਆਂ ਖ਼ਿਲਾਫ਼ ਆਵਾਜ ਬੁਲੰਦ ਕਰਨ, ਆਜ਼ਾਦ ਸਿੱਖ ਰਾਜ ਖਾਲਿਸਤਾਨ ਲਈ ਜੂਝਣ ਵਾਲਿਆਂ ਨੂੰ ਭਾਰਤ ਸਰਕਾਰ ਵਲੋਂ ਵੱਡੀ ਗਿਣਤੀ ਵਿੱਚ ਸ਼ਹੀਦ ਕਰਨ ਦੀ ਗੱਲ ਆਖੀ। ਉਨ੍ਹਾਂ ਕਿਹਾ ਕਿ ਇਹ ਮਾਰੂ ਅਤੇ ਘਟੀਆ ਨੀਤੀ ਨੂੰ ਵਿਦੇਸ਼ਾਂ ਵਿੱਚ ਵਰਤਦਿਆਂ ਲਾਹੌਰ ਵਿੱਚ ਭਾਈ ਪਰਮਜੀਤ ਸਿੰਘ ਪੰਜਵੜ, ਭਾਈ ਹਰਮੀਤ ਸਿੰਘ ਅਤੇ ਭਾਈ ਹਰਦੀਪ ਸਿੰਘ ਨਿੱਝਰ ਨੂੰ ਕੈਨੇਡਾ ਵਿੱਚ ਗੋਲੀਆਂ ਮਰਵਾ ਕੇ ਸ਼ਹੀਦ ਕਰਵਾਇਆ ਗਿਆ। ਕੈਨੇਡਾ ਸਰਕਾਰ ਵਲੋਂ ਜਿਸ ਦਲੇਰੀ ਨਾਲ ਸੱਚ ਬਿਆਨਿਆ ਗਿਆ ਉਹ ਕਾਬਲੇ ਤਰੀਫ਼ ਹੈ।

ਪੜ੍ਹੋ ਇਹ ਅਹਿਮ ਖ਼ਬਰ-ਭਾਰਤ ਦੀ ਵੱਡੀ ਕਾਰਵਾਈ, ਕੈਨੇਡਾ ਨੂੰ 40 ਤੋਂ ਵੱਧ ਡਿਪਲੋਮੈਟ ਵਾਪਸ ਬੁਲਾਉਣ ਦੇ ਦਿੱਤੇ ਨਿਰਦੇਸ਼

ਭਾਰਤ ਸਰਕਾਰ ਨੂੰ ਚੈਲੇਂਜ ਕਰਦਿਆਂ ਬ੍ਰਿਟੇਨ ਦੀਆਂ ਖਾਲਿਸਤਾਨੀ ਸਿੱਖ ਜਥੇਬੰਦੀਆਂ ਵਲੋਂ ਲੰਡਨ ਸਥਿਤ ਭਾਰਤੀ ਹਾਈ ਸਫ਼ਾਰਤਖ਼ਾਨੇ ਮੂਹਰੇ ਭਾਰੀ ਇਕੱਠ ਕੀਤਾ ਗਿਆ। ਇਸ ਮੌਕੇ ਭਾਈ ਅਵਤਾਰ ਸਿੰਘ ਖੰਡੇ ਦੀ ਸ਼ੱਕੀ ਹਾਲਾਤ ਵਿੱਚ ਹੋਈ ਮੌਤ ਦੀ ਜਾਂਚ ਸ਼ੁਰੂ ਕਰਨ ਦੀ ਆਵਾਜ ਵੀ ਬੁਲੰਦ ਹੋਈ। ਇਸ ਮੌਕੇ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ.ਕੇ ਦੇ ਕੋਆਰਡੀਨੇਟਰਜ਼ ਭਾਈ ਕੁਲਦੀਪ ਸਿੰਘ ਚਹੇੜੂ, ਭਾਈ ਲਵਸ਼ਿੰਦਰ ਸਿੰਘ ਡੱਲੇਵਾਲ, ਭਾਈ ਜੋਗਾ ਸਿੰਘ, ਸਿੱਖ ਫੈਡਰੇਸ਼ਨ ਯੂ.ਕੇ ਦੇ ਮੁਖੀ ਭਾਈ ਅਮਰੀਕ ਸਿੰਘ ਗਿੱਲ, ਭਾਈ ਦਵਿੰਦਰਜੀਤ ਸਿੰਘ, ਭਾਈ ਕੁਲਵੰਤ ਸਿੰਘ ਮੁਠੱਡਾ, ਸਿੱਖਸ ਫਾਰ ਜਸਟਿਸ ਦੇ ਆਗੂ ਭਾਈ ਦੁਪਿੰਦਰਜੀਤ ਸਿੰਘ, ਭਾਈ ਪਰਮਜੀਤ ਸਿੰਘ ਪੰਮਾ,ਭਾਈ ਗੁਰਪ੍ਰੀਤ ਸਿੰਘ, ਧਰਮਯੁੱਧ ਜਥਾ ਯੂ.ਕੇ (ਦਮਦਮੀ ਟਕਸਾਲ) ਦੇ ਆਗੂ ਭਾਈ ਬਲਵਿੰਦਰ ਸਿੰਘ ਵੁਲਵਰਹੈਂਪਟਨ, ਭਾਈ ਸਤਵਿੰਦਰ ਸਿੰਘ ਜਾਗੋਵਾਲਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂ.ਕੇ ਦੇ ਭਾਈ ਰਜਿੰਦਰ ਸਿੰਘ ਚਿੱਟੀ, ਭਾਈ ਜੈ ਸਿੰਘ ਜੰਡੂ, ਨੌਜਵਾਨ ਜਸ ਸਿੰਘ, ਗੁਰਦਵਾਰਾ ਗੁਰੂ ਤੇਗ ਬਹਾਦਰ ਸਾਹਿਬ ਲੈਸਟਰ ਦੀ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਭਾਈ ਮੁਖਤਿਆਰ ਸਿੰਘ ਆਦਿ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਆਖਿਆ ਕਿ ਭਾਰਤ ਸਰਕਾਰ ਪਾਸੋਂ ਕੈਨੇਡਾ ਸਰਕਾਰ ਨੇ ਇਕ ਕਤਲ ਦਾ ਹਿਸਾਬ ਮੰਗਿਆ ਹੈ ਜਦਕਿ ਸਿੱਖ ਕੌਮ ਨੇ ਜੂਨ 1984 ਦੇ ਖੂਨੀ ਘੱਲੂਘਾਰੇ, ਨਵੰਬਰ 1984 ਦੌਰਾਨ ਸਿੱਖ ਨਸਲਕੁਸ਼ੀ ਸਮੇਤ ਪੰਜਾਬ ਵਿੱਚ ਸ਼ਹੀਦ ਕੀਤੇ ਗਏ ਹਜਾਰਾਂ ਸਿੱਖ ਨੌਜਵਾਨਾਂ ਦੀਆਂ ਸ਼ਹਾਦਤਾਂ ਦਾ ਹਿਸਾਬ ਅਜੇ ਲੈਣਾ ਬਾਕੀ ਹੈ ਜੋ ਕਿ ਹਰ ਹਾਲਤ ਵਿੱਚ ਲਿਆ ਜਾਵੇਗਾ। ਖਾਲਿਸਤਾਨ ਦਾ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕਰਦਿਆਂ ਦੁਨੀਆ ਭਰ ਦੇ ਦੇਸ਼ਾਂ ਦੀਆਂ ਸਰਕਾਰਾਂ ਨੂੰ ਕੈਨੇਡਾ ਸਰਕਾਰ ਦੇ ਨਕਸ਼ੇ ਕਦਮਾਂ 'ਤੇ ਚੱਲਦਿਆਂ ਭਾਰਤ ਸਰਕਾਰ ਦੇ ਵਿਰੋਧ ਅਤੇ ਸਿੱਖ ਕੌਮ ਦੇ ਹੱਕ ਵਿੱਚ ਨਿੱਤਰ ਆਉਣ ਦੀ ਭਾਵਪੂਰਵਕ ਅਪੀਲ ਕੀਤੀ ਗਈ ਅਤੇ ਨਾਲ ਹੀ ਸਿੱਖ ਕੌਮ ਦੇ ਖੁੱਸੇ ਹੋਏ ਰਾਜ ਦੀ ਮੁੜ ਬਹਾਲੀ ਲਈ ਯਤਨ ਕਰ ਰਹੀ ਸਿੱਖ ਕੌਮ ਦਾ ਡੱਟ ਕੇ ਸਾਥ ਦੀ ਅਪੀਲ ਕੀਤੀ ਗਈ।  

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News