ਖਾਲਿਦਾ ਜ਼ਿਆ ਨੂੰ ਵੱਡੀ ਰਾਹਤ, ਭ੍ਰਿਸ਼ਟਾਚਾਰ ਮਾਮਲੇ ''ਚ ਬਰੀ

Wednesday, Nov 27, 2024 - 04:01 PM (IST)

ਖਾਲਿਦਾ ਜ਼ਿਆ ਨੂੰ ਵੱਡੀ ਰਾਹਤ, ਭ੍ਰਿਸ਼ਟਾਚਾਰ ਮਾਮਲੇ ''ਚ ਬਰੀ

ਢਾਕਾ- ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਅਤੇ ਬੀ.ਐਨ.ਪੀ ਪ੍ਰਧਾਨ ਖਾਲਿਦਾ ਜ਼ਿਆ ਨੂੰ ਬੁੱਧਵਾਰ ਨੂੰ ਹਾਈ ਕੋਰਟ ਨੇ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚ ਬਰੀ ਕਰ ਦਿੱਤਾ। ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ਿਆ ਨੂੰ 2018 ਵਿੱਚ ਜ਼ਿਆ ਚੈਰੀਟੇਬਲ ਟਰੱਸਟ ਭ੍ਰਿਸ਼ਟਾਚਾਰ ਮਾਮਲੇ ਵਿੱਚ ਢਾਕਾ ਦੀ ਇੱਕ ਅਦਾਲਤ ਨੇ ਦੋਸ਼ੀ ਠਹਿਰਾਇਆ ਸੀ। ਉਸ ਨੂੰ 7 ਸਾਲ ਕੈਦ ਦੀ ਸਜ਼ਾ ਅਤੇ 10 ਲੱਖ ਰੁਪਏ ਜੁਰਮਾਨਾ ਵੀ ਕੀਤਾ ਗਿਆ ਸੀ।

ਬੰਗਲਾਦੇਸ਼ੀ ਮੀਡੀਆ ਰਿਪੋਰਟ ਮੁਤਾਬਕ ਜਸਟਿਸ ਏਕੇਐਮ ਅਸਦੁਜ਼ਮਾਨ ਅਤੇ ਸਈਦ ਇਨਾਇਤ ਹੁਸੈਨ ਦੀ ਬੈਂਚ ਨੇ ਜ਼ਿਆ ਦੀ ਅਪੀਲ ਦੇ ਆਧਾਰ 'ਤੇ ਢਾਕਾ ਅਦਾਲਤ ਦੇ ਫ਼ੈਸਲੇ ਨੂੰ ਪਲਟ ਦਿੱਤਾ। ਇਸ ਮਾਮਲੇ ਵਿੱਚ ਦੋ ਹੋਰ ਮੁਲਜ਼ਮਾਂ ਨੂੰ ਵੀ ਬਰੀ ਕਰ ਦਿੱਤਾ ਗਿਆ। 2011 ਵਿੱਚ ਭ੍ਰਿਸ਼ਟਾਚਾਰ ਵਿਰੋਧੀ ਕਮਿਸ਼ਨ (ਏ. ਸੀ. ਸੀ.) ਨੇ ਸਾਬਕਾ ਪ੍ਰਧਾਨ ਮੰਤਰੀ ਅਤੇ ਜ਼ਿਆ ਚੈਰੀਟੇਬਲ ਟਰੱਸਟ ਦੀ ਖਾਲਿਦਾ ਅਤੇ ਤਿੰਨ ਹੋਰਾਂ, ਖਾਲਿਦਾ ਦੇ ਸਿਆਸੀ ਸਕੱਤਰ ਜ਼ਿਆਉਲ ਇਸਲਾਮ ਮੁੰਨਾ, ਸਹਾਇਕ ਨਿਜੀ ਸਕੱਤਰ (ਏ.ਪੀ.ਐੱਸ.) ਹੈਰਿਸ ਅਤੇ ਢਾਕਾ ਸਿਟੀ ਦੇ ਮੇਅਰ ਸਾਦਿਕ ਦੇ ਏ.ਪੀ.ਐੱਸ. ਮੋਨੀਰੁਲ ਇਸਲਾਮ ਖਾਨ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਸੀ। ਤੇਜਗਾਂਵ 'ਚ ਅਧਿਕਾਰਾਂ ਦੀ ਦੁਰਵਰਤੋਂ ਕਰਕੇ ਅਣਪਛਾਤੇ ਸਰੋਤਾਂ ਤੋਂ ਪੈਸੇ ਇਕੱਠੇ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਸੀ।

ਪੜ੍ਹੋ ਇਹ ਅਹਿਮ ਖ਼ਬਰ-ਪੋਤੇ-ਪੜਪੋਤਿਆਂ ਵਾਲੀ ਔਰਤ ਨੂੰ 'ਟੇਜ਼ਰ' ਨਾਲ ਬਣਾਇਆ ਨਿਸ਼ਾਨਾ, ਪੁਲਸ ਅਧਿਕਾਰੀ ਦੋਸ਼ੀ ਕਰਾਰ

ਇਸ ਤੋਂ ਪਹਿਲਾਂ ਖਾਲਿਦਾ ਜ਼ਿਆ ਨੂੰ ਅਨਾਥ ਆਸ਼ਰਮ ਟਰੱਸਟ ਭ੍ਰਿਸ਼ਟਾਚਾਰ ਮਾਮਲੇ 'ਚ ਵਿਸ਼ੇਸ਼ ਅਦਾਲਤ ਨੇ ਪੰਜ ਸਾਲ ਦੀ ਸਜ਼ਾ ਸੁਣਾਈ ਸੀ। ਇਸ ਤੋਂ ਬਾਅਦ ਉਸ ਨੂੰ 8 ਫਰਵਰੀ 2018 ਨੂੰ ਪੁਰਾਣੀ ਢਾਕਾ ਸੈਂਟਰਲ ਜੇਲ੍ਹ ਵਿੱਚ ਰੱਖਿਆ ਗਿਆ ਸੀ। 30 ਅਕਤੂਬਰ 2018 ਨੂੰ ਹਾਈ ਕੋਰਟ ਨੇ ਉਸ ਦੀ ਸਜ਼ਾ ਵਧਾ ਕੇ 10 ਸਾਲ ਕਰ ਦਿੱਤੀ। ਬਾਅਦ ਵਿਚ ਉਸ ਨੂੰ ਜ਼ਿਆ ਚੈਰੀਟੇਬਲ ਟਰੱਸਟ ਭ੍ਰਿਸ਼ਟਾਚਾਰ ਮਾਮਲੇ ਵਿਚ ਦੋਸ਼ੀ ਠਹਿਰਾਇਆ ਗਿਆ ਸੀ। ਉਸ ਨੂੰ ਸੱਤ ਸਾਲ ਦੀ ਸਜ਼ਾ ਸੁਣਾਈ ਗਈ ਸੀ।

ਪੜ੍ਹੋ ਇਹ ਅਹਿਮ ਖ਼ਬਰ-ਇਟਲੀ ਸਰਕਾਰ ਕਟਿਹਰੇ 'ਚ, ਸਤਨਾਮ ਸਿੰਘ ਦਾ ਪਰਿਵਾਰ 3 ਲੱਖ 60 ਹਜਾਰ ਯੂਰੋ ਦੀ ਉਡੀਕ 'ਚ

ਕੋਵਿਡ ਦੌਰਾਨ ਅਸਥਾਈ ਤੌਰ 'ਤੇ ਕੀਤੀ ਗਈ ਸੀ ਰਿਹਾਅ

ਕੋਵਿਡ ਦੌਰਾਨ ਸ਼ੇਖ ਹਸੀਨਾ ਸਰਕਾਰ ਨੇ ਖਾਲਿਦਾ ਜ਼ਿਆ ਨੂੰ 776 ਦਿਨਾਂ ਬਾਅਦ ਅਸਥਾਈ ਤੌਰ 'ਤੇ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਸੀ। ਉਸਦੀ ਸਜ਼ਾ 25 ਮਾਰਚ, 2020 ਨੂੰ ਮੁਅੱਤਲ ਕਰ ਦਿੱਤੀ ਗਈ ਸੀ। ਇਸ ਵਿੱਚ ਇੱਕ ਸ਼ਰਤ ਰੱਖੀ ਗਈ ਸੀ ਕਿ ਉਹ ਆਪਣੇ ਗੁਲਸ਼ਨ ਘਰ ਵਿੱਚ ਰਹੇਗੀ ਅਤੇ ਦੇਸ਼ ਨਹੀਂ ਛੱਡੇਗੀ। ਜ਼ਿਆ ਪਿਛਲੇ ਪੰਜ ਸਾਲਾਂ ਤੋਂ ਘਰ ਵਿੱਚ ਨਜ਼ਰਬੰਦ ਸੀ ਅਤੇ ਅਗਸਤ ਵਿੱਚ ਰਾਸ਼ਟਰੀ ਮੁਆਫ਼ੀ ਤੋਂ ਬਾਅਦ ਹਸਪਤਾਲ ਤੋਂ ਘਰ ਪਰਤੀ ਸੀ। ਉਸ ਦੀ ਸਿਆਸੀ ਵਿਰੋਧੀ ਸ਼ੇਖ ਹਸੀਨਾ ਦੀ ਸਰਕਾਰ ਡਿੱਗਣ ਤੋਂ ਬਾਅਦ ਉਸ ਨੂੰ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਗਿਆ ਸੀ। ਖਾਲਿਦਾ ਜ਼ਿਆ ਮਾਰਚ 1991 ਤੋਂ ਮਾਰਚ 1996 ਤੱਕ ਅਤੇ ਫਿਰ ਜੂਨ 2001 ਤੋਂ ਅਕਤੂਬਰ 2006 ਤੱਕ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਰਹੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News