ਅਮਰੀਕੀ ਸੁਪਰੀਮ ਕੋਰਟ ’ਚ ਪਹਿਲੀ ਗ਼ੈਰ-ਗੋਰੀ ਮਹਿਲਾ ਜੱਜ ਬਣੀ ਕੇਤਨਜੀ ਬ੍ਰਾਊਨ ਜੈਕਸਨ
Saturday, Apr 09, 2022 - 05:43 PM (IST)
ਵਾਸ਼ਿੰਗਟਨ, ਡੀ. ਸੀ. (ਰਾਜ ਗੋਗਨਾ) : ਅਮਰੀਕਾ ਦੇ ਇਤਿਹਾਸ ’ਚ ਪਹਿਲੀ ਵਾਰ ਸੁਪਰੀਮ ਕੋਰਟ ’ਚ ਕੋਈ ਗ਼ੈਰ-ਗੋਰੀ ਮਹਿਲਾ ਜੱਜ ਹੋਵੇਗੀ। ਸੰਯੁਕਤ ਰਾਜ ਅਮਰੀਕਾ ਦੀ ਸੈਨੇਟ ਨੇ ਵੀਰਵਾਰ ਨੂੰ ਕੇਤਨਜੀ ਬ੍ਰਾਊਨ ਜੈਕਸਨ ਨੂੰ ਦੇਸ਼ ਦੀ ਸਰਵਉੱਚ ਅਦਾਲਤ ’ਚ ਪਹਿਲੀ ਗ਼ੈਰ-ਗੋਰੀ ਮਹਿਲਾ ਜੱਜ ਦੇ ਤੌਰ ’ਤੇ ਪੁਸ਼ਟੀ ਕੀਤੀ। ਕੇਤਨਜੀ ਬ੍ਰਾਊਨ ਜੈਕਸਨ 83 ਸਾਲਾ ਜਸਟਿਸ ਸਟੀਫਨ ਬਰੇਅਰ ਦੀ ਥਾਂ ਲੈਣਗੇ। ਸੈਨੇਟ ਨੇ ਜੱਜ ਕੇਤਨਜੀ ਬ੍ਰਾਊਨ ਜੈਕਸਨ ਦੇ ਹੱਕ ’ਚ 53 ਤੋਂ 47 ਵੋਟਾਂ ਪਾਈਆਂ, ਜਿਸ ਨਾਲ ਉਹ ਸੁਪਰੀਮ ਕੋਰਟ ’ਚ ਪਦਉਨਤ ਹੋਣ ਵਾਲੀ ਪਹਿਲੀ ਗੈਰ ਗੋਰੀ ਮਹਿਲਾ ਬਣ ਗਈ। ਵ੍ਹਾਈਟ ਹਾਊਸ ਦੀ ਸਪੀਕਰ ਨੈਨਸੀ ਪੇਲੋਸੀ ਨੇ ਕਿਹਾ ਕਿ ਇਹ ਦੇਸ਼ ਲਈ ਬਹੁਤ ਮਾਣ ਅਤੇ ਦੇਸ਼ਭਗਤੀ ਵਾਲਾ ਦਿਨ ਹੈ। ਇਹ ਵੀ ਕਿਹਾ ਕਿ ਜੱਜ ਕੇਤਨਜੀ ਬ੍ਰਾਊਨ ਨੇ ਜੈਕਸਨ ਦੇ ਸੁਪਰੀਮ ਕੋਰਟ ’ਚ ਪਹਿਲੀ ਗੈਰ ਗੋਰੀ ਮਹਿਲਾ ਵਜੋਂ ਪੁਸ਼ਟੀ ਹੋਣ ਜਾਣ ਤੋਂ ਬਾਅਦ ਇਤਿਹਾਸ ਰਚ ਦਿੱਤਾ ਹੈ। ਪੇਲੋਸੀ ਨੇ ਕਿਹਾ ਕਿ ਸਾਡੇ ਦੇਸ਼ ਨੇ ਸਾਡੇ ਸਭ ਤੋਂ ਪਿਆਰੇ ਆਦਰਸ਼ਾਂ ਨੂੰ ਸਾਕਾਰ ਕਰਨ ਦੀ ਦਿਸ਼ਾ ਵਿਚ ਇਕ ਮਹੱਤਵਪੂਰਨ ਕਦਮ ਚੁੱਕਿਆ ਹੈ।
ਸੈਨੇਟ ਦੇ ਬਹੁਗਿਣਤੀ ਨੇਤਾ ਚੱਕ ਸ਼ੂਮਰ ਨੇ ਵੋਟਿੰਗ ਤੋਂ ਪਹਿਲਾਂ ਕਿਹਾ, ‘‘ਅੱਜ ਅਸੀਂ ਆਪਣੇ ਦੇਸ਼ ਦੀ ਸਥਾਪਨਾ ਦੇ ਵਾਅਦੇ ਨੂੰ ਪੂਰਾ ਕਰਨ ਲਈ ਸੁਚੱਜੇ ਰਸਤੇ ’ਤੇ ਇਕ ਵਿਸ਼ਾਲ, ਦਲੇਰ ਅਤੇ ਮਹੱਤਵਪੂਰਨ ਕਦਮ ਚੁੱਕ ਰਹੇ ਹਾਂ। ਜੱਜ ਜੈਕਸਨ ਲਈ ਇਹ ਇਕ ਮਹਾਨ ਪਲ ਹੈ ਪਰ ਇਹ ਅਮਰੀਕਾ ਲਈ ਇਕ ਹੋਰ ਵੀ ਵੱਡਾ ਪਲ ਹੈ ਕਿਉਂਕਿ ਅਸੀਂ ਇੱਕ ਹੋਰ ਸੰਪੂਰਨ ਸੰਘ ਵੱਲ ਵਧ ਰਹੇ ਹਾਂ। ਇਸ ਮੌਕੇ ਅਮਰੀਕੀ ਸੈਨੇਟ ਦੇ ਸਾਰੇ 50 ਡੈਮੋਕ੍ਰੇਟਸ, ਜਿਨ੍ਹਾਂ ’ਚ ਉਨ੍ਹਾਂ ਨਾਲ ਕਾਕਸ ਸਨ ਅਤੇ ਦੋ ਆਜ਼ਾਦ ਉਮੀਦਵਾਰਾਂ ਨੇ ਜੈਕਸਨ ਦੀ ਪੁਸ਼ਟੀ ਲਈ ਉਸ ਨੂੰ ਵੋਟ ਦਿੱਤੀ। ਉਨ੍ਹਾਂ ਦੇ ਨਾਲ ਤਿੰਨ ਰਿਪਬਲਿਕਨ ਸ਼ਾਮਲ ਹੋਏ, ਜਿਨ੍ਹਾਂ ਯੂਟਾਹ ਸੂਬੇ ਦੇ ਸੇਂਸ ਮਿਟ ਰੋਮਨੀ, ਮੇਨ ਸੂਬੇ ਦੀ ਸੂਜ਼ਨ ਕੋਲਿਨਸ ਅਤੇ ਅਲਾਸਕਾ ਸੂਬੇ ਦੀ ਲੀਜ਼ਾ ਮੁਰਕੋਵਸਕੀ ਦੇ ਨਾਂ ਸ਼ਾਮਿਲ ਹਨ। ਭਾਰਤੀ ਮੂਲ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਵੋਟਿੰਗ ਦੀ ਪ੍ਰਧਾਨਗੀ ਕਰਨ ਲਈ ਸੈਨੇਟ ਦੇ ਮੁਖੀ ਵਜੋਂ ਆਪਣੀ ਭੂਮਿਕਾ ਨਿਭਾਈ। ਵੋਟਿੰਗ ਤੋਂ ਬਾਅਦ ਸੈਨੇਟ ਛੱਡ ਕੇ ਹੈਰਿਸ ਨੇ ਕਿਹਾ ਕਿ ਉਹ ‘ਬਹੁਤ ਖੁਸ਼’ ਸੀ।
ਉਸ ਨੇ ਪੱਤਰਕਾਰਾਂ ਨੂੰ ਕਿਹਾ, ‘‘ਮੈਂ ਇਕ ਰਾਸ਼ਟਰ ਦੇ ਰੂਪ ’ਚ ਜੋ ਅਸੀਂ ਹਾਂ, ਉਸ ਵਿਚ ਇਕ ਬਹੁਤ ਵੱਡਾ ਮਾਣ ਮਹਿਸੂਸ ਕਰ ਰਹੀ ਹਾਂ ਕਿ ਅਸੀਂ ਉਹੀ ਕੀਤਾ, ਜੋ ਅਸੀਂ ਕਿਹਾ ਸੀ ਕਿਉਂਕਿ ਇਹ ਸਾਡੀ ਧਰਤੀ ਦੀ ਸਰਵਉੱਚ ਅਦਾਲਤ ਨਾਲ ਸਬੰਧਤ ਹੈ। ਜੈਕਸਨ ਸੁਪਰੀਮ ਕੋਰਟ ’ਚ ਸੇਵਾ ਨਿਭਾਉਣ ਵਾਲੀ ਪਹਿਲੀ ਸ਼ਵੇਤ ਔਰਤ ਹੋਵੇਗੀ। ਜੈਕਸਨ ਨੇ ਆਪਣੀ 51 ਸਾਲ ਦੀ ਉਮਰ ’ਚ ਫੈਡਰਲ ਟ੍ਰਾਇਲ ਕੋਰਟ ਦੇ ਜੱਜ ਵਜੋਂ ਅੱਠ ਸਾਲ ਸੇਵਾ ਕੀਤੀ। ਜੈਕਸਨ 1996 ’ਚ ਹਾਰਵਰਡ ਲਾਅ ਸਕੂਲ ਤੋਂ ਗ੍ਰੈਜੂਏਟ ਹੋਣ ਤੋਂ ਬਾਅਦ ਉਹ ਜਸਟਿਸ ਸਟੀਫਨ ਬ੍ਰੇਅਰ ਲਈ ਇਕ ਕਲਰਕ ਵੀ ਰਹੀ, ਜਿਸ ਦੀ ਉਹ ਹਾਈਕੋਰਟ ’ਚ ਥਾਂ ਲਵੇਗੀ, ਜਦੋਂ ਹਾਈਕੋਰਟ ਦੇ ਪਹਿਲੇ ਜੱਜ ਬਰੇਅਰ ਰਸਮੀ ਤੌਰ ’ਤੇ ਸੇਵਾਮੁਕਤ ਹੋ ਜਾਣਗੇ। ਬਰੇਅਰ, 83 ਸਾਲਾ ਜਿਨ੍ਹਾਂ ਨੂੰ ਰਾਸ਼ਟਰਪਤੀ ਬਿੱਲ ਕਲਿੰਟਨ ਵੱਲੋਂ 1994 ’ਚ ਸੇਵਾਮੁਕਤ ਜਸਟਿਸ ਹੈਰੀ ਬਲੈਕਮੁਨ ਦੀ ਥਾਂ ਲੈਣ ਲਈ ਅਦਾਲਤ ’ਚ ਨਿਯੁਕਤ ਕੀਤਾ ਗਿਆ ਸੀ।