ਭਾਰਤੀ ਵਿਅਕਤੀ ਨੇ ਲੰਡਨ ਪੁਲਸ ਦਫਤਰ ਨੂੰ ਬਣਾਇਆ ਹੋਟਲ

Saturday, Dec 07, 2019 - 03:21 PM (IST)

ਭਾਰਤੀ ਵਿਅਕਤੀ ਨੇ ਲੰਡਨ ਪੁਲਸ ਦਫਤਰ ਨੂੰ ਬਣਾਇਆ ਹੋਟਲ

ਲੰਡਨ— ਭਾਰਤੀ ਕਾਰੋਬਾਰੀ ਐੱਮ. ਏ. ਯੂਸੁਫ ਅਲੀ ਨੇ ਲੰਡਨ ਪੁਲਸ ਸਕਾਟਲੈਂਡ ਯਾਰਡ ਦੇ ਪੁਰਾਣੇ ਦਫਤਰ ਨੂੰ ਖਰੀਦ ਕੇ ਇਸ ਨੂੰ ਇਕ ਸ਼ਾਨਦਾਰ ਹੋਟਲ 'ਚ ਬਦਲ ਦਿੱਤਾ। ਇਸ ਨੂੰ 'ਗ੍ਰੇਟ ਸਕਾਟਲੈਂਡ ਹੋਟਲ' ਨਾਂ ਦਿੱਤਾ ਗਿਆ ਹੈ। ਕੇਰਲ 'ਚ ਜੰਮੇ ਯੂਸੁਫ ਦੇ ਸਮੂਹ ਨੇ ਮੱਧ ਲੰਡਨ 'ਚ ਸਥਿਤ ਇਸ ਇਮਾਰਤ ਨੂੰ 2015 'ਚ 1025 ਕਰੋੜ ਰੁਪਏ 'ਚ ਖਰੀਦਿਆ ਸੀ। ਬਾਅਦ 'ਚ ਇਸ 'ਤੇ 512 ਕਰੋੜ ਖਰਚ ਕੇ ਇਸ ਨੂੰ ਲਗਜ਼ਰੀ ਹੋਟਲ 'ਚ ਬਦਲ ਦਿੱਤਾ।

PunjabKesari

ਸੰਯੁਕਤ ਅਰਬ ਅਮੀਰਾਤ ਸਥਿਤ ਲੂਲੂ ਗਰੁੱਪ ਇੰਟਰਨੈਸ਼ਨਲ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਯੂਸਫ ਅਲੀ ਨੇ ਕਿਹਾ,'ਲੰਡਨ ਦੁਨੀਆ ਦੇ ਬਿਹਤਰੀਨ ਸ਼ਹਿਰਾਂ 'ਚ ਸ਼ਾਮਲ ਹੈ। ਗ੍ਰੇਟ ਸਕਾਟਲੈਂਡ ਯਾਰਡ ਹੋਟਲ ਇਸ ਸ਼ਹਿਰ ਦੇ ਅਤੀਤ ਨਾਲ ਹੀ ਆਧੁਨਿਕ ਮਾਣ ਨੂੰ ਵੀ ਦਰਸਾਉਂਦਾ ਹੈ।'' ਇਸ ਹੋਟਲ ਦਾ ਉਦਘਾਟਨ ਇਸ ਹਫਤੇ ਬ੍ਰਿਟੇਨ ਦੀ ਡਿਜੀਟਲ ਮੀਡੀਆ, ਖੇਡ ਅਤੇ ਸੱਭਿਆਚਾਰਕ ਮੰਤਰੀ ਨਿੱਕੀ ਮੋਰਗਨ ਅਤੇ ਭਾਰਤੀ ਹਾਈ ਕਮਿਸ਼ਨਰ ਰੁਚੀ ਘਣਸ਼ਿਆਮ ਦੇ ਹੱਥੋਂ ਹੋਵੇਗਾ। ਇਸ ਹੋਟਲ ਨੂੰ ਸੋਮਵਾਰ ਨੂੰ ਲੋਕਾਂ ਲਈ ਖੋਲ੍ਹ ਦਿੱਤਾ ਜਾਵੇਗਾ।

ਇੱਥੇ ਇਕ ਰਾਤ ਰੁਕਣ ਲਈ 40 ਹਜ਼ਾਰ ਰੁਪਏ ਦਾ ਖਰਚ ਆਉਂਦਾ ਹੈ।  15-16ਵੀਂ ਸਦੀ ਦੌਰਾਨ ਸਕਾਟਲੈਂਡ ਦੇ ਰਾਜਾ ਜਦ ਲੰਡਨ ਆਉਂਦੇ ਸਨ ਤਾਂ ਗ੍ਰੇਟ ਸਕਾਟਲੈਂਡ ਯਾਰਡ ਇਮਾਰਤ ਲੰਡਨ ਪੁਲਸ ਦਾ ਕੇਂਦਰ ਬਣ ਗਈ ਸੀ। 2015 'ਚ ਇਸ ਨੂੰ ਵੇਚ ਦਿੱਤਾ ਗਿਆ ਸੀ। ਲੰਡਨ ਪੁਲਸ ਦਾ ਦਫਤਰ ਹੁਣ ਕਰਟਿਸ ਗ੍ਰੀਨ ਬਿਲਡਿੰਗ ਹੈ।


Related News