ਸਾਵਧਾਨ! ਪਾਕਿਸਤਾਨ ਤੋਂ ਭੇਜੇ ਜਾ ਰਹੇ ਹਨ 'ਕੌਣ ਬਣੇਗਾ ਕਰੋੜਪਤੀ' ਦੇ ਨਾਂ 'ਤੇ ਸੰਦੇਸ਼
Sunday, Sep 22, 2019 - 06:49 PM (IST)

ਨਵੀਂ ਦਿੱਲੀ/ਇਸਲਾਮਾਬਾਦ— ਭਾਰਤੀ ਟੈਲੀਵਿਜ਼ਨ ਦਾ ਮਸ਼ਹੂਰ ਕਵਿਜ਼ ਸ਼ੋਅ 'ਕੌਣ ਬਣੇਗਾ ਕਰੋੜਪਤੀ' ਦੀ ਲੋਕਪ੍ਰਿਯਤਾ ਨੂੰ ਸੰਨ੍ਹ ਲਾਊਣ ਲਈ ਗੁਆਂਢੀ ਮੁਲਕ ਪਾਕਿਸਤਾਨ ਭਾਰਤੀ ਲੋਕਾਂ ਨੂੰ ਫਸਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਸੁਰੱਖਿਆ ਏਜੰਸੀਆਂ ਨੂੰ ਮਿਲੀ ਜਾਣਕਾਰੀ ਦੇ ਮੁਤਾਬਕ ਪਾਕਿਸਤਾਨ 'ਚ ਬੈਠੇ ਕੁਝ ਲੋਕ ਫਰਜ਼ੀ ਸੋਸ਼ਲ ਮੀਡੀਆ ਹੈਂਡਲ ਦੇ ਰਾਹੀਂ ਲੋਕਾਂ ਨੂੰ ਫਸਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਰੱਖਿਆ ਮੰਤਰਾਲੇ ਨੇ ਇਸ ਦੀ ਜਾਣਕਾਰੀ ਦਿੱਤੀ ਹੈ।
ਖਿਆ ਮੰਤਰਾਲੇ ਵਲੋਂ ਜਾਰੀ ਐਡਵਾਇਜ਼ਰੀ ਮੁਤਾਬਕ ਸਾਈਬਰ ਸੈਲ ਵਲੋਂ ਦੱਸਿਆ ਗਿਆ ਹੈ ਕਿ ਵਿਰੋਧੀ ਕੌਣ ਬਣੇਗਾ ਕਰੋੜਪਤੀ ਦੀ ਲੋਕਪ੍ਰਿਯਤਾ ਦਾ ਫਾਇਦਾ ਚੁੱਕ ਰਹੇ ਹਨ ਤੇ ਵਟਸਐਪ ਗਰੁੱਪ ਬਣਾ ਕੇ ਲੋਕਾਂ ਨੂੰ ਜੋੜ ਰਹੇ ਹਨ ਤੇ ਉਨ੍ਹਾਂ ਨੂੰ ਜਾਲ 'ਚ ਫਸਾਉਣ ਲਈ ਫਰਜ਼ੀ ਸੰਦੇਸ਼ ਭੇਜ ਰਹੇ ਹਨ। ਐਡਵਾਇਜ਼ਰੀ 'ਚ ਦੋ ਪਾਕਿਸਤਾਨੀ ਨੰਬਰਾਂ ਵੀ ਲਿਖੇ ਗਏ ਹਨ ਜੋ ਅਜਿਹੇ ਹੀ ਵਟਸਐਪ ਗਰੁੱਪਾਂ ਦੇ ਐਡਮਿਨ ਹਨ।
ਰੱਖਿਆ ਮੰਤਰਾਲੇ ਦੀ ਸਾਈਬਰ ਸੈਲ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਜੋ ਲੋਕ ਇਸ ਤਰ੍ਹਾਂ ਦੇ ਕਿਸੇ ਗਰੁੱਪ 'ਚ ਸ਼ਾਮਲ ਹਨ, ਉਸ ਨੂੰ ਤੁਰੰਤ ਛੱਡ ਦੇਣ। ਨਾਲ ਹੀ ਇਹ ਵੀ ਸਲਾਹ ਦਿੱਤੀ ਗਈ ਹੈ ਕਿ ਆਪਣੇ ਵਟਸਐਪ ਦੀ ਸੈਟਿੰਗ 'ਚ ਵੀ ਬਦਲਾਅ ਕੀਤਾ ਜਾਵੇ ਤਾਂ ਕਿ ਕੋਈ ਅਣਜਾਣ ਤੁਹਾਨੂੰ ਕਿਸੇ ਗਰੁੱਪ 'ਚ ਐਡ ਨਾਲ ਕਰ ਸਕੇ।