ਅਮਰੀਕਾ : ਕੈਥੀ ਹੋਚਲ ਬਣੇਗੀ ਨਿਊਯਾਰਕ ਦੀ ਪਹਿਲੀ ਮਹਿਲਾ ਗਵਰਨਰ

Wednesday, Aug 11, 2021 - 09:29 PM (IST)

ਅਮਰੀਕਾ : ਕੈਥੀ ਹੋਚਲ ਬਣੇਗੀ ਨਿਊਯਾਰਕ ਦੀ ਪਹਿਲੀ ਮਹਿਲਾ ਗਵਰਨਰ

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)- ਨਿਊਯਾਰਕ ਦੇ ਗਵਰਨਰ ਐਂਡਰਿਊ ਕੁਓਮੋ ਨੇ ਮੰਗਲਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦੀ ਘੋਸ਼ਣਾ ਕੀਤੀ ਹੈ। ਉਹਨਾਂ ਦਾ ਇਹ ਐਲਾਨ ਨਿਊਯਾਰਕ ਦੀ ਅਟਾਰਨੀ ਜਨਰਲ ਦੀ ਜਾਂਚ ਤੋਂ ਬਾਅਦ ਕੀਤਾ ਗਿਆ ਹੈ, ਜਿਸ 'ਚ ਕੁਓਮੋ 'ਤੇ ਆਪਣੀਆਂ ਮਹਿਲਾ ਸਟਾਫ ਮੈਂਬਰਾਂ ਸਮੇਤ ਤਕਰੀਬਨ 11 ਔਰਤਾਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼ ਲੱਗੇ ਹਨ। ਕੁਓਮੋ ਦੇ ਅਹੁਦਾ ਛੱਡਣ ਤੋਂ ਬਾਅਦ ਗਵਰਨਰ ਦੀਆਂ ਸੇਵਾਵਾਂ ਨਿਭਾਉਣ ਲਈ ਇੱਕ ਮਹਿਲਾ ਅਧਿਕਾਰੀ ਲੈਫਟੀਨੈਂਟ ਕੈਥੀ ਹੋਚਲ ਦਾ ਨਾਮ ਸਾਹਮਣੇ ਆ ਰਿਹਾ ਹੈ। ਕੈਥੀ ਦੁਆਰਾ 24 ਅਗਸਤ ਨੂੰ ਕੁਓਮੋ ਦੀ ਜਗ੍ਹਾ ਲੈਣ ਦੀ ਉਮੀਦ ਹੈ। 62 ਸਾਲਾ ਹੋਚਲ ਰਾਜ ਦੇ ਇਤਿਹਾਸ 'ਚ ਨਿਊਯਾਰਕ ਦੀ ਪਹਿਲੀ ਮਹਿਲਾ ਗਵਰਨਰ ਹੋਵੇਗੀ।

ਇਹ ਖ਼ਬਰ ਪੜ੍ਹੋ- ਸ਼ਾਕਿਬ ਬਣੇ ICC Player of The Month, ਮਹਿਲਾਵਾਂ 'ਚ ਇਸ ਨੇ ਜਿੱਤਿਆ ਐਵਾਰਡ


ਬਫੈਲੋ 'ਚ ਪੈਦਾ ਹੋਈ ਹੋਚਲ ਨੇ ਬੀ. ਏ. ਦੀ ਡਿਗਰੀ 1980 ਵਿਚ ਸਿਰਾਕਯੂਜ਼ ਯੂਨੀਵਰਸਿਟੀ ਤੋਂ ਪ੍ਰਾਪਤ ਕੀਤੀ। ਫਿਰ ਲਾਅ ਸਕੂਲ ਤੋਂ ਗ੍ਰੈਜੂਏਟ ਹੋਣ ਤੋਂ ਬਾਅਦ, ਉਸਨੇ ਨਿਊਯਾਰਕ ਰਾਜ 'ਚ ਕਾਨੂੰਨੀ ਸਲਾਹਕਾਰ ਅਤੇ ਵਿਧਾਨਕ ਸਹਾਇਕ ਵਜੋਂ ਸੇਵਾ ਕਰਨ ਤੋਂ ਪਹਿਲਾਂ ਵਾਸ਼ਿੰਗਟਨ ਡੀ. ਸੀ. ਦੀ ਇੱਕ ਨਿੱਜੀ ਫਰਮ 'ਚ ਕੰਮ ਕੀਤਾ। 1994 'ਚ ਹੋਚਲ ਏਰੀ ਕਾਉਂਟੀ, ਨਿਊਯਾਰਕ ਵਿਚ ਹੈਮਬਰਗ ਟਾਊਨ ਬੋਰਡ ਲਈ ਚੁਣੀ ਗਈ। ਇਸਦੇ ਇਲਾਵਾ ਹੋਚਲ ਨੇ ਕਈ ਹੋਰ ਅਹੁਦਿਆਂ 'ਤੇ ਵੀ ਕੰਮ ਕੀਤਾ। ਕੁਓਮੋ ਪ੍ਰਸ਼ਾਸਨ ਦੇ ਅਧੀਨ, ਹੋਚਲ ਨੇ ਕਈ ਸਟੇਟ ਪ੍ਰੋਜੈਕਟਾਂ ਆਦਿ ਦੀ ਅਗਵਾਈ ਕੀਤੀ ਹੈ। ਉਹ 10 ਖੇਤਰੀ ਆਰਥਿਕ ਵਿਕਾਸ ਕੌਂਸਲਾਂ ਦੀ ਪ੍ਰਧਾਨਗੀ ਕਰਦੀ ਹੈ, ਜੋ ਨਿਊਯਾਰਕ ਤੇ ਸਟੇਟ ਵਰਕਫੋਰਸ ਇਨਵੈਸਟਮੈਂਟ ਬੋਰਡ ਦੇ ਪ੍ਰੋਜੈਕਟਾਂ ਲਈ ਨਿਵੇਸ਼ ਦਾ ਫੈਸਲਾ ਕਰਨ ਵਿਚ ਸਹਾਇਤਾ ਕਰਦੀਆਂ ਹਨ।

ਇਹ ਖ਼ਬਰ ਪੜ੍ਹੋ- ਸ਼੍ਰੇਅਸ ਅਈਅਰ ਖੇਡਣ ਦੇ ਲਈ ਫਿੱਟ, IPL 'ਚ ਕਰਨਗੇ ਵਾਪਸੀ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News