ਅਮਰੀਕੀ ਫੌਜੀ ਹਮਲੇ 'ਚ ਮਾਰਿਆ ਗਿਆ ਕਾਤੈਬ ਹਿਜ਼ਬੁੱਲਾ ਦਾ ਇਕ ਕਮਾਂਡਰ

Thursday, Feb 08, 2024 - 12:52 PM (IST)

ਅਮਰੀਕੀ ਫੌਜੀ ਹਮਲੇ 'ਚ ਮਾਰਿਆ ਗਿਆ ਕਾਤੈਬ ਹਿਜ਼ਬੁੱਲਾ ਦਾ ਇਕ ਕਮਾਂਡਰ

ਵਾਸ਼ਿੰਗਟਨ (ਯੂ. ਐੱਨ. ਆਈ.): ਇਰਾਕ ਵਿਚ ਅਮਰੀਕੀ ਫੌਜੀ ਹਮਲੇ ਵਿਚ ਕਾਤੈਬ ਹਿਜ਼ਬੁੱਲਾ ਦਾ ਇਕ ਕਮਾਂਡਰ ਮਾਰਿਆ ਗਿਆ। ਅਮਰੀਕੀ ਰਾਸ਼ਟਰਪਤੀ ਪ੍ਰਸ਼ਾਸਨ ਨੇ ਵੀਰਵਾਰ ਨੂੰ ਦੱਸਿਆ ਕਿ ਇਹ ਹਮਲਾ ਜਨਵਰੀ ਦੇ ਅਖੀਰ ਵਿਚ ਜਾਰਡਨ ਵਿਚ ਅਮਰੀਕੀ ਬਲਾਂ 'ਤੇ ਹੋਏ ਘਾਤਕ ਹਮਲੇ ਨਾਲ ਜੁੜਿਆ ਹੋਇਆ ਹੈ। ਯੂ.ਐਸ ਸੈਂਟਰਲ ਕਮਾਂਡ (CENTCOM) ਨੇ ਟਵਿੱਟਰ 'ਤੇ ਲਿਖਿਆ,"ਅਮਰੀਕੀ ਬਲਾਂ ਨੇ ਲਗਭਗ ਰਾਤ 09:30 ਵਜੇ ਹਮਲਾ ਕੀਤਾ, ਜਿਸ ਵਿੱਚ ਬਗਦਾਦ ਵਿੱਚ ਕਾਤੈਬ ਹਿਜ਼ਬੁੱਲਾ ਕਮਾਂਡਰ ਦੀ ਮੌਤ ਹੋ ਗਈ।" 

PunjabKesari

ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ 'ਚ ਵਰਕਰਾਂ ਲਈ ਨਵਾਂ 'ਬਿੱਲ' ਪੇਸ਼, ਸਰਕਾਰ ਦੇਵੇਗੀ ਵੱਡੀ ਰਾਹਤ

ਇਹ ਕਮਾਂਡਰ ਸਿੱਧੇ ਤੌਰ 'ਤੇ ਖੇਤਰ ਵਿੱਚ ਅਮਰੀਕੀ ਫੌਜਾਂ 'ਤੇ ਹਮਲਿਆਂ ਦੀ ਯੋਜਨਾ ਬਣਾਉਣ ਅਤੇ ਉਨ੍ਹਾਂ ਵਿੱਚ ਹਿੱਸਾ ਲੈਣ ਲਈ ਜ਼ਿੰਮੇਵਾਰ ਸੀ। ਇਸ ਹਮਲੇ ਵਿੱਚ ਕੋਈ ਜਾਨੀ ਨੁਕਸਾਨ ਜਾਂ ਆਮ ਨਾਗਰਿਕਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਹੈ।ਅਮਰੀਕਾ ਆਪਣੇ ਲੋਕਾਂ ਦੀ ਸੁਰੱਖਿਆ ਲਈ ਲੋੜੀਂਦੀਕਾਰਵਾਈ ਕਰਦਾ ਰਹੇਗਾ।ਦੱਸਣਯੋਗ ਹੈ ਕਿ ਇਹ ਹਮਲਾ ਅਮਰੀਕੀ ਫੌਜੀ ਅੱਡੇ 'ਤੇ ਡਰੋਨ ਹਮਲੇ ਖ਼ਿਲਾਫ਼ ਅਮਰੀਕਾ ਦੀ ਜਵਾਬੀ ਕਾਰਵਾਈ ਦਾ ਸਿਲਸਿਲਾ ਹੈ। 28 ਜਨਵਰੀ ਨੂੰ ਜੌਰਡਨ ਵਿੱਚ ਤਿੰਨ ਅਮਰੀਕੀ ਸੈਨਿਕ ਮਾਰੇ ਗਏ ਅਤੇ 40 ਤੋਂ ਵੱਧ ਹੋਰ ਜ਼ਖਮੀ ਹੋ ਗਏ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News