ਆਸਟ੍ਰੇਲੀਆ ''ਚ ਰਹਿ ਰਹੇ ਕਸ਼ਮੀਰੀ ਪੰਡਤਾਂ ਨੇ ਸਾਂਝਾ ਕੀਤਾ ਆਪਣੇ ਦਿਲ ਦਾ ਦੁੱਖ

01/21/2020 11:21:09 AM

ਪਰਥ— ਤਕਰੀਬਨ 30 ਕੁ ਸਾਲ ਪਹਿਲਾਂ ਜਨਵਰੀ ਮਹੀਨੇ ਕਸ਼ਮੀਰੀ ਪੰਡਤਾਂ ਨੂੰ ਕਸ਼ਮੀਰ ਛੱਡ ਕੇ ਜਾਣ ਲਈ ਮਜਬੂਰ ਕੀਤਾ ਗਿਆ ਸੀ। ਇਨ੍ਹਾਂ 30 ਸਾਲਾਂ ਤੋਂ ਕਸ਼ਮੀਰੀ ਪੰਡਤ ਆਪਣੇ ਸੀਨੇ 'ਚ ਇਸ ਦੁਖ ਨੂੰ ਲੁਕੋ ਕੇ ਬੈਠੇ ਹਨ। ਉਨ੍ਹਾਂ ਨੂੰ ਅਜੇ ਵੀ ਆਸ ਹੈ ਕਿ ਸ਼ਾਇਦ ਉਨ੍ਹਾਂ ਨੂੰ ਘਰ ਵਾਪਸੀ ਕਰਨ ਦੇ ਨਾਲ-ਨਾਲ ਨਿਆਂ ਜ਼ਰੂਰ ਮਿਲੇਗਾ ਪਰ ਅਜੇ ਤਕ ਅਜਿਹਾ ਨਹੀਂ ਹੋ ਸਕਿਆ।

PunjabKesari

ਇਸੇ ਦਿਨ ਦੀ ਯਾਦ 'ਚ ਆਸਟ੍ਰੇਲੀਆ ਦੇ ਪਰਥ 'ਚ ਕਿੰਗਜ਼ ਪਾਰਕ ਵਿਖੇ ਵੱਡੀ ਗਿਣਤੀ 'ਚ ਕਸ਼ਮੀਰੀ ਪੰਡਤ ਇਕੱਠੇ ਹੋਏ ਤੇ ਭਿੱਜੀਆਂ ਅੱਖਾਂ ਨਾਲ ਉਸ ਕਾਲੇ ਦਿਨ ਨੂੰ ਯਾਦ ਕੀਤਾ। ਕਸ਼ਮੀਰੀ ਪੰਡਤ ਸੱਭਿਆਚਾਰਕ ਸੋਸਾਇਟੀ ਆਫ ਵੈੱਸਟਰਨ ਆਸਟ੍ਰੇਲੀਆ ਦੇ ਪ੍ਰਧਾਨ ਰਕੇਸ਼ ਭਾਨ ਨੇ ਇਸ ਮੌਕੇ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਵੀ ਦਿੱਤੀ।
PunjabKesari
ਜਿਹਾਦੀਆਂ ਤੇ ਅੱਤਵਾਦੀਆਂ ਕਾਰਨ ਕਸ਼ਮੀਰੀ ਪੰਡਤਾਂ ਨੂੰ ਆਪਣੇ ਘਰ ਤੇ ਸਭ ਕੁਝ ਛੱਡ ਕੇ ਜਾਣਾ ਪਿਆ ਸੀ। 19 ਜਨਵਰੀ, 1990 'ਚ ਉਨ੍ਹਾਂ ਕੋਲ ਸਿਰਫ ਤਿੰਨ ਹੀ ਬਦਲ ਸਨ ਕਿ— ਧਰਮ ਬਦਲੋ, ਮਰੋ ਜਾਂ ਪਲਾਇਨ ਕਰੋ। ਇਸ ਦੌਰਾਨ ਲਗਭਗ 50,000 ਕਸ਼ਮੀਰੀ ਪੰਡਤਾਂ ਨੂੰ ਘਰੋਂ-ਬੇਘਰ ਹੋਣਾ ਪਿਆ ਸੀ। ਹਜ਼ਾਰਾਂ ਬੱਚਿਆਂ, ਔਰਤਾਂ ਤੇ ਵਿਅਕਤੀਆਂ ਨੂੰ ਕਤਲ ਕਰ ਦਿੱਤਾ ਗਿਆ ਸੀ।


Related News