ਆਸਟ੍ਰੇਲੀਆਈ ਵਿਦਵਾਨ ਨੇ ਕਿਹਾ-''ਕਸ਼ਮੀਰ ਨਾ ਕਦੇ ਪਾਕਿ ਦਾ ਹਿੱਸਾ ਸੀ ਨਾ ਹੋਵੇਗਾ''

08/14/2019 1:26:47 PM

ਵਾਸ਼ਿੰਗਟਨ/ ਸਿਡਨੀ— ਅਮਰੀਕਾ 'ਚ ਇਕ ਆਸਟ੍ਰੇਲੀਆਈ ਇਸਲਾਮੀ ਵਿਦਵਾਨ ਨੇ ਕਸ਼ਮੀਰ ਮੁੱਦੇ 'ਤੇ ਪਾਕਿਸਤਾਨ ਖਿਲਾਫ ਬਿਆਨ ਦਿੱਤਾ ਹੈ। ਉਨ੍ਹਾਂ ਨੇ ਪਾਕਿਸਤਾਨ ਨੂੰ ਇਹ ਕਹਿ ਕੇ ਹੈਰਾਨ ਕਰ ਦਿੱਤਾ ਕਿ ਕਸ਼ਮੀਰ ਉਸ ਦਾ ਹਿੱਸਾ ਨਾ ਸੀ ਤੇ ਨਾ ਹੀ ਕਦੇ ਹੋਵੇਗਾ।
ਖੁਦ ਨੂੰ ਸੁਧਾਰਵਾਦੀ ਦੱਸਣ ਵਾਲੇ ਇਮਾਮ ਮੁਹੰਮਦ ਤਾਵਹੀਦੀ ਨੇ ਜੰਮੂ-ਕਸ਼ਮੀਰ ਦੀ ਧਾਰਾ 370 ਅਤੇ ਧਾਰਾ 35-ਏ ਹਟਾਏ ਜਾਣ 'ਤੇ ਕਿਹਾ ਕਿ ਕਸ਼ਮੀਰ ਕਦੇ ਵੀ ਪਾਕਿਸਤਾਨ ਦਾ ਹਿੱਸਾ ਨਹੀਂ ਸੀ ਅਤੇ ਨਾ ਹੀ ਕਸ਼ਮੀਰ ਕਦੇ ਵੀ ਪਾਕਿਸਤਾਨ ਦਾ ਹਿੱਸਾ ਬਣੇਗਾ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਅਤੇ ਕਸ਼ਮੀਰ ਦੋਵੇਂ ਹੀ ਭਾਰਤ ਦੇ ਅੰਗ ਹਨ। ਉਨ੍ਹਾਂ ਟਵੀਟ ਕਰਕੇ ਇਸ ਨੂੰ 'ਹਿੰਦੂ ਭੂਮੀ' ਦੱਸਿਆ। ਇਮਾਮ ਮੁਹੰਮਦ ਤਾਵਹੀਦੀ ਖੁਦ ਨੂੰ ਸ਼ਾਂਤੀ ਦਾ ਸੁਨੇਹਾ ਦੇਣ ਵਾਲੇ ਮੰਨਦੇ ਹਨ। ਉਨ੍ਹਾਂ ਨੇ ਆਪਣੀ ਕਿਤਾਬ 'ਫਾਰ ਲੈੱਫਟ ਫਾਰ ਰਾਈਟ, ਕੀਪ ਆ ਬੈਲੈਂਸ ਇਨ ਲਾਈਫ 'ਚ ਕੱਟੜਪੰਥ ਨੂੰ ਸਿਰੇ ਤੋਂ ਖਾਰਜ ਕੀਤਾ ਹੈ। 

ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨੀਂ ਮੋਦੀ ਸਰਕਾਰ ਵਲੋਂ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 ਨੂੰ ਹਟਾ ਦਿੱਤਾ ਗਿਆ। ਇਸ ਦੇ ਨਾਲ ਹੀ ਜੰਮੂ-ਕਸ਼ਮੀਰ 'ਚੋਂ ਲੱਦਾਖ ਨੂੰ ਵੱਖਰਾ ਕਰਕੇ ਦੋਹਾਂ ਨੂੰ ਕੇਂਦਰੀ ਸ਼ਾਸਿਤ ਪ੍ਰਦੇਸ਼ ਬਣਾ ਦਿੱਤਾ ਗਿਆ। ਭਾਰਤ ਦੇ ਇਸ ਫੈਸਲੇ ਨਾਲ ਪਾਕਿਸਤਾਨ ਘਬਰਾ ਗਿਆ ਹੈ ਤੇ ਉਹ ਕਿਸੇ ਨਾ ਕਿਸੇ ਬਿਆਨ ਰਾਹੀਂ ਆਪਣੀ ਭੜਾਸ ਕੱਢ ਰਿਹਾ ਹੈ। ਹਾਲਾਂਕਿ ਜੰਮੂ-ਕਸ਼ਮੀਰ ਦੇ ਲੋਕਾਂ 'ਚ ਇਸ ਗੱਲ ਨੂੰ ਲੈ ਕੇ ਖੁਸ਼ੀ ਹੈ ਕਿ ਧਾਰਾ 370 ਅਤੇ ਧਾਰਾ 35-ਏ ਨੂੰ ਹਟਾ ਦਿੱਤਾ ਗਿਆ ਹੈ। ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਹੁਣ ਇੱਥੇ ਅੱਤਵਾਦ ਨਹੀਂ ਸਗੋਂ ਰੋਜ਼ਗਾਰ ਦੇ ਮੌਕੇ ਵਧਣਗੇ।


Related News