ਕਰਤਾਰਪੁਰ ਦੇ ਮਾਨਵ ਫੁੱਲ ਨੇ ਰਚਿਆ ਇਤਿਹਾਸ, ਫਿਨਲੈਂਡ 'ਚ ਪਹਿਲੇ ਭਾਰਤੀ ਅਸੈਂਬਲੀ ਮੈਂਬਰ ਬਣੇ

06/19/2021 2:22:36 PM

ਕਰਤਾਰਪੁਰ (ਸਾਹਨੀ): ਕਰੀਬ 21 ਸਾਲ ਪਹਿਲਾਂ ਕਰਤਾਰਪੁਰ ਤੋਂ ਫਿਨਲੈਂਡ ਵਿਖੇ ਪੜ੍ਹਾਈ ਕਰਨ ਗਏ ਮਾਨਵ ਫੁੱਲ ਵਾਸੀ ਮੁਹੱਲਾ ਖਲੀਫਾ ਗੇਟ ਕਰਤਾਰਪੁਰ ਨੇ ਰਾਜਨੀਤੀ 'ਚ ਆਪਣਾ ਨਾਮ ਬਣਾਉਂਦੇ ਹੋਏ ਫਿਨਲੈਂਡ ਦੇ ਵਾਂਤਾ ਜ਼ਿਲ੍ਹੇ ਵਿਚ ਹੋਈਆਂ ਅਸੈਂਬਲੀ ਚੋਣਾਂ ਵਿਚ ਜਿੱਤ ਦਰਜ ਕਰਕੇ ਆਪਣਾ ਅਤੇ ਆਪਣੇ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਹੈ। ਜਿਸ ਕਰਕੇ ਕਰਤਾਰਪੁਰ ਸ਼ਹਿਰ ਵਿਚ ਮਾਨਵ ਫੁੱਲ ਦੇ ਪਰਿਵਾਰ ਅਤੇ ਯਾਰਾਂ ਦੋਸਤਾਂ ਸਮੇਤ ਸ਼ਹਿਰਵਾਸੀਆਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਇਸ ਜਿੱਤ ਦੇ ਨਾਲ ਹੀ ਅਸੈਂਬਲੀ ਪਹੁੰਚਣ ਵਾਲੇ ਮਾਨਵ ਫੁਲ ਪਹਿਲੇ ਭਾਰਤੀ ਬਣ ਗਏ ਹਨ।

ਇਹ ਵੀ ਪੜ੍ਹੋ: ਸ਼ਰਮਨਾਕ: 16 ਸਾਲਾ ਪੁੱਤਰ ਨੇ ਰੋਲ਼ੀ ਮਾਂ ਦੀ ਪੱਤ, ਨਸ਼ੇ ਦੀ ਲੋਰ 'ਚ ਭੁੱਲਿਆ ਪਵਿੱਤਰ ਰਿਸ਼ਤਾ

PunjabKesari

ਜੇਕਰ ਮਾਨਵ ਫੁੱਲ ਦੀ ਗੱਲ ਕਰੀਏ ਤਾਂ ਅੱਜ ਤੋਂ ਕਰੀਬ 21 ਸਾਲ ਪਹਿਲਾਂ ਉਹ ਆਪਣੀ ਬੀ. ਏ. ਦੀ ਪੜ੍ਹਾਈ ਕਰਤਾਰਪੁਰ ਤੋਂ ਪੂਰੀ ਕਰਕੇ ਫਿਨਲੈਂਡ 'ਚ ਅੱਗੇ ਦੀ ਪੜ੍ਹਾਈ ਕਰਨ ਗਏ ਸਨ ਪਰ ਘਰ ਦੇ ਹਲਾਤਾਂ ਕਰਕੇ ਉਨ੍ਹਾਂ ਨੂੰ ਪੜ੍ਹਾਈ ਵਿਚ ਹੀ ਛੱਡਣੀ ਪਈ ਅਤੇ ਕੰਮ ਕਾਰ ਵਿਚ ਲੱਗ ਗਏ। ਮਾਨਵ ਫੁੱਲ 20 ਸਾਲ ਦੀ ਉਮਰ ਵਿਚ ਸੰਨ 2000 'ਚ ਫਿਨਲੈਂਡ ਪਹੁੰਚੇ ਸਨ ਤੇ ਸੰਨ 2003 ਵਿਚ ਉਨ੍ਹਾਂ ਨੇ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਰੈਸਟੋਰੈਂਟ ਖ਼ਰੀਦਿਆ ਪਰ ਉਸ ਵਿਚ ਨੁਕਸਾਨ ਝੱਲਣਾ ਪਿਆ। ਫਿਰ ਵੀ ਉਨ੍ਹਾਂ ਹਿੰਮਤ ਨਹੀਂ ਹਾਰੀ ਤੇ ਮਿਹਨਤ ਜਾਰੀ ਰੱਖੀ, ਜਿਸ ਦਾ ਨਤੀਜਾ ਹੌਲੀ-ਹੌਲੀ ਮਿਲਣਾ ਸ਼ੁਰੂ ਹੋ ਗਿਆ। ਉਨ੍ਹਾਂ ਨੂੰ ਫਿਨਲੈਂਡ 'ਚ ਰਹਿੰਦੇ ਹੋਏ 21 ਸਾਲ ਹੋ ਚੁੱਕੇ ਹਨ ਅਤੇ ਹੁਣ ਉਨ੍ਹਾਂ ਦੇ ਫਿਨਲੈਂਡ 'ਚ ਆਪਣੇ 5 ਰੈਸਟੋਰੈਂਟ ਹਨ ਤੇ ਕਾਰੋਬਾਰ ਬਹੁਤ ਵਧੀਆ ਚੱਲ ਰਿਹਾ ਹੈ। 

ਇਹ ਵੀ ਪੜ੍ਹੋ: ਕੰਗਾਲ ਪਾਕਿਸਤਾਨ ’ਚ ਫਿਰ ਫਟਿਆ ਮਹਿੰਗਾਈ ਬੰਬ, 112 ਰੁਪਏ ਲਿਟਰ ਪੁੱਜਾ ਡੀਜ਼ਲ

PunjabKesari

ਸਾਲ 2005 ਵਿਚ ਉਨ੍ਹਾਂ ਦਾ ਵਿਆਹ ਹੋਇਆ ਤੇ ਸਾਲ 2006 ਵਿਚ ਇਨ੍ਹਾਂ ਦੀ ਪਤਨੀ ਵੀ ਫਿਨਲੈਂਡ ਪਹੁੰਚ ਗਈ ਜੋ ਕਿ ਹੁਣ ਇਕ ਅਧਿਆਪਕ ਵਜੋਂ ਕੰਮ ਕਰ ਰਹੀ ਹੈ। ਹੁਣ ਇਨ੍ਹਾਂ ਦਾ ਇਕ 14 ਸਾਲ ਦਾ ਬੇਟਾ ਤੇ 11 ਸਾਲ ਦੀ ਬੇਟੀ ਵੀ ਹੈ। ਕਾਰੋਬਾਰ ਦੇ ਨਾਲ-ਨਾਲ ਮਾਨਵ ਪਿਛਲੇ 10 ਸਾਲ ਤੋਂ ਰਾਜਨੀਤੀ ਵਿਚ ਸਰਗਰਮ ਹਨ। ਇਸ ਦੇ ਨਾਲ ਹੀ ਮਾਨਵ ਫੁੱਲ ਆਲ ਇੰਡੀਆ ਕਲਚਰਲ ਐਸੋਸੀਏਸ਼ਨ ਫਿਨਲੈਂਡ ਦੇ ਪ੍ਰਧਾਨ ਵੀ ਹਨ, ਜਿਸ ਦੇ ਚਲਦਿਆਂ ਕਈ ਕਲਚਰਲ ਪ੍ਰੋਗਰਾਮ ਭਾਰਤੀ ਹਾਈ ਕਮਿਸ਼ਨ ਦੇ ਨਾਲ ਮਿਲ ਕੇ ਹਰ ਸਾਲ ਕਰਵਾਏ ਜਾਂਦੇ ਹਨ। ਜਿਵੇਂ ਕਿ ਦੀਵਾਲੀ ਦਾ ਪ੍ਰੋਗਰਾਮ ਤੇ ਇਕ ਇੰਡੀਆ ਡੇਅ ਦਾ ਪ੍ਰੋਗਰਾਮ ਹਰ ਸਾਲ ਕਰਵਾਇਆ ਜਾਂਦਾ ਹੈ, ਜਿਸ ਕਰਕੇ ਇੰਡੀਅਨ ਕਮਿਊਨਿਟੀ ਵਿਚ ਇਹਨਾਂ ਦੀ ਖ਼ਾਸ ਪਛਾਣ ਬਣ ਗਈ ਹੈ।

ਇਹ ਵੀ ਪੜ੍ਹੋ: ਰੋਨਾਲਡੋ ਨੇ ਰਚਿਆ ਇਤਿਹਾਸ, ਇੰਸਟਾਗ੍ਰਾਮ ’ਤੇ 300 ਮਿਲੀਅਨ ਫਾਲੋਅਰਸ ਵਾਲੇ ਬਣੇ ਪਹਿਲੇ ਵਿਅਕਤੀ

ਇਸ ਵਾਰ ਵਾਂਤਾ ਜ਼ਿਲ੍ਹੇ ਵਿਚ ਹੋਈਆਂ ਅਸੈਂਬਲੀ ਚੋਣਾਂ ਵਿਚ 700 ਉਮੀਦਵਾਰ ਮੈਦਾਨ ਵਿਚ ਉਤਰੇ ਸਨ ਤੇ ਇਨ੍ਹਾਂ ਚੋਣਾਂ 'ਚ 67 ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ, ਜਿਹਨਾਂ ਵਿਚ ਕਰਤਾਰਪੁਰ ਦੇ ਮਾਨਵ ਫੁੱਲ ਨੇ ਵੀ ਆਪਣੀ ਨੈਸ਼ਨਲ ਕੋਐਲੀਏਸ਼ਨ ਪਾਰਟੀ (ਐਨ. ਸੀ. ਪੀ.) ਵੱਲੋਂ ਜਿੱਤ ਦਰਜ ਕੀਤੀ। ਇਹਨਾਂ ਦੀ ਪਾਰਟੀ ਦੇ ਕੁੱਲ 18 ਉਮੀਦਵਾਰਾਂ ਨੇ ਅਸੈਂਬਲੀ ਚੋਣਾਂ ਵਿਚ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਰਤੀ ਲੋਕਾਂ ਦੇ ਨਾਲ-ਨਾਲ ਇੱਥੇ ਦੇ ਲੋਕਾਂ ਨੇ ਸਾਡੇ 'ਤੇ ਬਹੁਤ ਵਿਸ਼ਵਾਸ਼ ਕੀਤਾ ਤੇ ਸਾਨੂੰ ਜਿੱਤ ਹਾਸਲ ਹੋਈ ਤੇ ਹੁਣ ਪਰਮਾਤਮਾ ਦੀ ਕਿਰਪਾ ਨਾਲ ਅਗਲੀਆਂ ਆਉਣ ਵਾਲੀਆਂ ਪਾਰਲੀਮੈਂਟ ਚੋਣਾਂ ਵਿਚ ਵੀ ਅਸੀਂ ਆਪਣੀ ਪਾਰਟੀ ਵੱਲੋਂ ਚੋਣਾਂ ਲੜਾਂਗੇ ਤੇ ਅੱਗੇ ਵਧਾਂਗੇ। ਉਨ੍ਹਾਂ ਇਸ ਜਿੱਤ ਲਈ ਜਿੱਥੇ ਭਾਰਤੀ ਲੋਕਾਂ ਦਾ ਧੰਨਵਾਦ ਕੀਤਾ, ਉੱਥੇ ਹੀ ਫਿਨਲੈਂਡ ਦੇ ਲੋਕਾਂ ਦਾ ਵੀ ਧੰਨਵਾਦ ਕੀਤਾ, ਜਿਹਨਾਂ ਦੇ ਜਤਾਏ ਹੋਏ ਭਰੋਸੇ ਕਰਕੇ ਅੱਜ ਉਹ ਅਸੈਂਬਲੀ ਮੈਂਬਰ ਬਣੇ ਹਨ। ਇਨ੍ਹਾਂ ਦੀ ਇਸ ਜਿੱਤ ਦੀ ਖੁਸ਼ੀ ਵਿਚ ਕਰਤਾਰਪੁਰ ਸ਼ਹਿਰ ਵਿਚ ਖੁਸ਼ੀ ਦੀ ਲਹਿਰ ਬਣੀ ਹੋਈ ਹੈ।

ਇਹ ਵੀ ਪੜ੍ਹੋ: ਪੈਰੂ ’ਚ ਵਾਪਰਿਆ ਭਿਆਨਕ ਸੜਕ ਹਾਦਸਾ, ਬੱਸ ਪਲਟਨ ਮਗਰੋਂ ਡੂੰਘੀ ਖੱਡ ’ਚ ਡਿੱਗੀ, 27 ਲੋਕਾਂ ਦੀ ਮੌਤ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News