ਮਾਣ ਵਾਲੀ ਗੱਲ : Louis Vuitton ਦਾ ਪਹਿਲਾ ਅਫਗਾਨੀ ਸਿੱਖ ਮਾਡਲ ਬਣਿਆ ਕਰਨਜੀ ਸਿੰਘ ਗਾਬਾ

Sunday, Feb 26, 2023 - 05:23 AM (IST)

ਮਾਣ ਵਾਲੀ ਗੱਲ : Louis Vuitton ਦਾ ਪਹਿਲਾ ਅਫਗਾਨੀ ਸਿੱਖ ਮਾਡਲ ਬਣਿਆ ਕਰਨਜੀ ਸਿੰਘ ਗਾਬਾ

ਕਾਬੁਲ : 2022 'ਚ ਲਗਜ਼ਰੀ ਫੈਸ਼ਨ ਹਾਊਸ ਲੂਈ ਵਿਟੌਨ ਦਾ ਪਹਿਲਾ ਅਫਗਾਨ ਸਿੱਖ ਦਸਤਾਰਧਾਰੀ ਮਾਡਲ ਕਰਨਜੀ ਸਿੰਘ ਗਾਬਾ ਬਣਿਆ। ਕਰਨਜੀ ਮਾਡਲਿੰਗ ਰਾਹੀਂ ਆਪਣੇ ਧਰਮ ਅਤੇ ਸੱਭਿਆਚਾਰ  ਨੂੰ ਦੂਰ-ਦੂਰ ਤੱਕ ਲਿਜਾਣਾ ਚਾਹੁੰਦਾ ਹੈ। ਮਾਡਲਿੰਗ ਤੋਂ ਪਹਿਲਾਂ ਉਹ ਫਿਲਮ ਮੇਕਰ ਸੀ। ਕਰਨਜੀ ਆਪਣੇ-ਆਪ ਨੂੰ ਇਕ ਕਹਾਣੀਕਾਰ ਵਜੋਂ ਦੇਖਦਾ ਹੈ ਕਿਉਂਕਿ ਉਹ ਲੋਕਾਂ ਨੂੰ ਸਿੱਖ ਧਰਮ ਬਾਰੇ ਕਹਾਣੀਆਂ ਸੁਣਾਉਣਾ ਪਸੰਦ ਕਰਦਾ ਹੈ।

ਇਹ ਵੀ ਪੜ੍ਹੋ : ਟਰੰਪ ਨੂੰ ਮਾਰਨ ਲਈ ਕਰੂਜ਼ ਮਿਜ਼ਾਈਲ ਤਿਆਰ, ਈਰਾਨ ਦੀ ਧਮਕੀ- ਕਮਾਂਡਰ ਦੀ ਹੱਤਿਆ ਦਾ ਜਲਦ ਲਵਾਂਗੇ ਬਦਲਾ

ਮਾਣ ਵਾਲੀ ਗੱਲ ਇਹ ਹੈ ਕਿ ਰਿਫਿਊਜੀ ਦਾ ਦਰਜਾ ਪ੍ਰਾਪਤ ਹੋਣ ਕਰਕੇ ਉਹ ਸਿਰਫ਼ ਇਕ ਸਿੱਖ ਵਜੋਂ ਨਹੀਂ ਸਗੋਂ ਰਿਫਿਊਜੀ ਸਿੱਖ ਵਜੋਂ ਲੋਕਾਂ ਦੀ ਨੁਮਾਇੰਦਗੀ ਕਰਦਾ ਹੈ। ਅਫਗਾਨਿਸਤਾਨ ਬਾਰੇ ਜੋ ਕੁਝ ਵੀ ਲੋਕਾਂ ਨੇ ਸੁਣਿਆ ਹੈ, ਉਹ ਸਿਰਫ ਅੱਤਵਾਦ ਨਾਲ ਸਬੰਧਤ ਹੈ। ਯੁੱਧ ਖੇਤਰ ਤੋਂ ਆਉਣਾ ਅਤੇ ਕੈਮਰੇ ਦੇ ਸਾਹਮਣੇ ਆਪਣੀ ਕਹਾਣੀ ਨੂੰ ਸਾਂਝਾ ਕਰਨ ਦੇ ਯੋਗ ਹੋਣਾ, ਸਿਰਫ਼ ਉਸ ਦੇ ਲਈ ਨਹੀਂ ਬਲਕਿ ਪੂਰੇ ਸਿੱਖ ਭਾਈਚਾਰੇ ਲਈ ਵੱਡੀ ਗੱਲ ਹੈ।

PunjabKesari

ਲੂਈ ਵਿਟੌਨ ਦਾ ਕੈਂਪੇਨ ਕਰਨਜੀ ਲਈ ਇਕ ਮਹੱਤਵਪੂਰਨ ਪ੍ਰਾਪਤੀ ਸਾਬਤ ਹੋਈ। ਕਰਨਜੀ ਪਹਿਲਾਂ ਕਈ ਮੈਗਜ਼ੀਨਾਂ ਦੀ ਸੰਪਾਦਕੀ ਵਿੱਚ ਪ੍ਰਦਰਸ਼ਿਤ ਹੋ ਚੁੱਕਾ ਸੀ। ਪਹਿਲੀ ਵਾਰ ਉਹ 2022 ਵਿੱਚ ਇਕ ਫੈਸ਼ਨ ਕੈਂਪੇਨ ਵਿੱਚ ਦਿਖਾਈ ਦਿੱਤਾ। ਇਕ ਇੰਟਰਵਿਊ ਵਿੱਚ ਉਸ ਨੇ ਕਿਹਾ ਕਿ ਇਸ ਬ੍ਰੈਂਡ ਦਾ ਪਹਿਲਾ ਸਿੱਖ ਮਾਡਲ ਹੋਣ ਕਰਕੇ ਮੈਨੂੰ ਕੁਝ ਅਜੀਬ ਅਹਿਸਾਸ ਹੋਇਆ।

ਇਹ ਵੀ ਪੜ੍ਹੋ : 100 Days of Rule : ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਬਣੀ ਯੂਰਪ 'ਚ ਸਭ ਤੋਂ ਵੱਧ ਹਰਮਨ ਪਿਆਰੀ ਨੇਤਾ

ਉਸ ਨੂੰ ਨਹੀਂ ਪਤਾ ਸੀ ਕਿ ਟੀਮ ਕਿਵੇਂ ਪ੍ਰਤੀਕਿਰਿਆ ਕਰੇਗੀ ਕਿਉਂਕਿ ਕਈ ਕੈਂਪੇਨਸ ਵਿੱਚ ਸਿੱਖਾਂ ਨੂੰ ਆਪਣੀ ਦਾੜ੍ਹੀ ਕੱਟਣ ਜਾਂ ਫਿੱਟ ਹੋਣ ਲਈ ਆਪਣੇ-ਆਪ ਨੂੰ ਕਿਸੇ ਪੱਖੋਂ ਬਦਲਣ ਲਈ ਕਿਹਾ ਜਾਂਦਾ ਹੈ ਪਰ ਕਰਨਜੀ ਨੇ ਪਹਿਲੇ ਦਿਨ ਤੋਂ ਹੀ ਸਪੱਸ਼ਟ ਕਰ ਦਿੱਤਾ ਸੀ ਉਹ ਕਿਸੇ ਨੂੰ ਵੀ ਆਪਣੇ-ਆਪ ਨੂੰ ਸੋਧਣ ਦੀ ਇਜਾਜ਼ਤ ਨਹੀਂ ਦੇਵੇਗਾ। ਉਸ ਪਲ ਨੂੰ ਯਾਦ ਕਰਕੇ ਉਹ ਮਾਣ ਮਹਿਸੂਸ ਕਰਦਾ ਹੈ ਕਿ ਉਸ ਨੂੰ ਅਜਿਹੀ ਵਿਭਿੰਨਤਾ ਵਾਲੇ ਕੈਂਪੇਨ ਦਾ ਹਿੱਸਾ ਬਣਨ ਦਾ ਮੌਕਾ ਮਿਲਿਆ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News