ਕਪੂਰਥਲੇ ਦੇ ਨੌਜਵਾਨ ਨੇ ਜਿੱਤੀ ਲੰਡਨ ਵੈਂਬਲੀ ਵਿਖੇ ਆਯੋਜਿਤ ਦੌੜ

Tuesday, Jun 20, 2017 - 03:54 PM (IST)

ਕਪੂਰਥਲੇ ਦੇ ਨੌਜਵਾਨ ਨੇ ਜਿੱਤੀ ਲੰਡਨ ਵੈਂਬਲੀ ਵਿਖੇ ਆਯੋਜਿਤ ਦੌੜ

ਲੰਡਨ— ਕਪੂਰਥਲਾ ਜ਼ਿਲ੍ਹੇ ਦੇ ਪਿੰਡ ਬੇਗੋਵਾਲ ਦੇ ਹਿਤੇਸ਼ ਕੁਮਾਰ ਨੇ ਲੰਡਨ ਵੈਂਬਲੀ ਵਿਖੇ ਕਲਰ ਰਨ ਰੇਸ ਕਲੱਬ ਵੱਲੋਂ ਕਰਵਾਈ ਗਈ 5 ਕਿਲੋਮੀਟਰ ਦੌੜ ਜਿੱਤ ਕੇ ਨਵਾਂ ਇਤਿਹਾਸ ਰਚਿਆ ਹੈ। ਇਸ ਦੌੜ ਵਿਚ ਹਜ਼ਾਰਾਂ ਦੌੜਾਕਾਂ ਨੇ ਹਿੱਸਾ ਲਿਆ ਪਰ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਭਾਰਤੀ ਨੇ ਇਸ ਦੌੜ ਵਿਚ ਪਹਿਲਾ ਸਥਾਨ ਹਾਸਲ ਕੀਤਾ ਹੋਵੇ। ਹਿਤੇਸ਼ ਕੁਮਾਰ ਨੇ ਦੱਸਿਆ ਕਿ ਉਹ ਪਹਿਲਾਂ ਵੀ ਵੱਖ-ਵੱਖ ਮੈਰਾਥਨਾਂ ਵਿਚ ਹਿੱਸਾ ਲੈ ਚੁੱਕਾ ਹੈ, ਉਹ ਦੌੜਾਂ ਦੌੜ ਕੇ ਸਮਾਜ ਸੇਵੀ ਸੰਸਥਾ ਕੈਂਸਰ ਰਿਸਰਚ ਲਈ ਫੰਡ ਇਕੱਠਾ ਕਰ ਚੁੱਕਾ ਹੈ। ਕਲਰ ਰਨ ਟੀਮ ਅਨੁਸਾਰ ਇਸ ਦੌੜ ਵਿਚ 18000 ਦੇ ਕਰੀਬ ਲੋਕਾਂ ਨੇ ਹਿੱਸਾ ਲਿਆ ਸੀ।  |


author

Kulvinder Mahi

News Editor

Related News