ਰੋਜੀ ਰੋਟੀ ਕਮਾਉਣ ਲਈ ਸਪੇਨ ਗਿਆ ਕਪੂਰਥਲਾ ਦਾ ਪ੍ਰਦੀਪ ਸਿੰਘ ਹੋਇਆ ਲਾਪਤਾ

Saturday, Aug 23, 2025 - 10:46 PM (IST)

ਰੋਜੀ ਰੋਟੀ ਕਮਾਉਣ ਲਈ ਸਪੇਨ ਗਿਆ ਕਪੂਰਥਲਾ ਦਾ ਪ੍ਰਦੀਪ ਸਿੰਘ ਹੋਇਆ ਲਾਪਤਾ

 ਮਿਲਾਨ ਇਟਲੀ (ਸਾਬੀ ਚੀਨੀਆ) ਲੱਖਾਂ ਪੰਜਾਬੀਆਂ ਦੇ ਵਾਂਗੂੰ ਆਪਣੇ ਘਰ ਦੇ ਹਾਲਾਤਾਂ ਨੂੰ ਬਿਹਤਰ ਬਣਾਉਣ ਅਤੇ ਰੋਜੀ ਰੋਟੀ ਕਮਾਉਣ ਦੇ ਲਈ ਸਪੇਨ ਦੀ ਧਰਤੀ ਤੇ ਗਿਆ ਕਪੂਰਥਲਾ ਦੇ ਪਿੰਡ ਬਿਹਾਰੀਪੁਰ ਦਾ ਨੌਜਵਾਨ ਪਰਦੀਪ ਸਿੰਘ ਪਿਛਲੇ 3 ਦਿਨਾਂ ਤੋਂ ਭੇਦ ਭਰੇ ਹਾਲਾਤਾਂ ਦੇ ਵਿੱਚ ਗਾਇਬ ਹੈ ਜਿਸ ਦੀ ਚਿੰਤਾ ਉਸ ਦੇ ਪੰਜਾਬ ਰਹਿੰਦੇ ਮਾਪਿਆਂ ਤੇ ਰਿਸ਼ਤੇਦਾਰਾਂ ਨੂੰ ਵੱਡ ਵੱਡ ਖਾਹ੍ਹ ਰਹੀ ਹੈ ਉਸ ਦੇ ਪਰਿਵਾਰਿਕ ਮੈਂਬਰਾਂ ਮੁਤਾਬਿਕ ਪਿਛਲੇ 3 ਦਿਨਾਂ ਤੋ ਉਸ ਨਾਲ ਕੋਈ ਸਪੰਰਕ ਨਹੀਂ ਹੋ ਰਿਹਾ ਉਨਾਂ  ਸਪੇਨ ਅਤੇ ਯੂਰਪ ਵਿੱਚ ਵਸਦੇ ਪੰਜਾਬੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹਨਾਂ ਦਾ ਪੁੱਤਰ ਜੋ ਪਿਛਲੇ ਦਿਨਾਂ ਤੋਂ ਸਪੇਨ ਤੋਂ ਗੁਮਸ਼ੁਦਾ ਹੈ ਉਸ ਦੀ ਭਾਲ ਕੀਤੀ ਜਾਵੇ ਦੱਸਣ ਯੋਗ ਹੈ ਕਿ ਪ੍ਰਦੀਪ  ਸਿੰਘ ਪੰਜਾਬੀਆਂ ਦੇ ਇੱਕ ਰੈਸਟੋਰੈਂਟ ਤੇ ਕੰਮ ਕਰਦਾ ਸੀ ਜਦ ਉਨਾਂ  ਫੋਨ ਤੇ ਮਾਲਕਾਂ ਦੇ ਨਾਲ ਸੰਪਰਕ ਕੀਤਾ ਤਾਂ ਪਤਾ ਲੱਗਾ ਕਿ ਉਹ ਕੰਮ ਤੇ ਨਹੀਂ ਆਇਆ ਉਸਦੇ ਗੁੰਮਸ਼ੁਦਾ ਹੋਣ ਦੀ ਜਾਣਕਾਰੀ ਪੁਲਿਸ ਵਿਭਾਗ ਨੂੰ ਦਿੱਤੀ ਜਾ ਚੁੱਕੀ ਹੈ ਫਿਲਹਾਲ ਉਸਦਾ ਕੁਝ ਪਤਾ ਨਹੀਂ ਲੱਗਿਆ ਸਪੇਨ ਵੱਸਦੀਆਂ ਸਮਾਜ ਸੇਵੀ ਸੰਸਥਾਵਾਂ ਤੇ ਵਸਨੀਕਾਂ ਨੂੰ ਅਪੀਲ ਹੈ ਕਿ ਪ੍ਰਦੀਪ ਸਿੰਘ ਦੀ ਭਾਲ ਜੇ ਉਸ ਬਾਰੇ ਕੋਈ ਜਾਣਕਾਰੀ ਮਿਲਦੀ ਹੈ ਤਾਂ ਉਹ ਸਾਂਝੀ ਕੀਤੀ ਜਾਵੇ।


author

Hardeep Kumar

Content Editor

Related News