USA ਦੀ ਰਾਜਨੀਤੀ ''ਚ ਭਾਰਤੀ ਮੂਲ ਦੀ ਕਮਲਾ ਹੈਰਿਸ ਅੱਜ ਰਚੇਗੀ ਇਤਿਹਾਸ

01/20/2021 7:41:09 PM

ਵਾਸ਼ਿੰਗਟਨ- ਡੋਨਾਲਡ ਟਰੰਪ ਦੀ ਵਿਦਾਈ ਦੇ ਨਾਲ ਹੀ ਅਮਰੀਕਾ ਵਿਚ ਬੁੱਧਵਾਰ ਨੂੰ ਨਵਾਂ ਰਾਜਨੀਤਕ ਇਤਿਹਾਸ ਸ਼ੁਰੂ ਹੋਣ ਜਾ ਰਿਹਾ ਹੈ। ਬਾਈਡੇਨ ਰਾਸ਼ਟਰਪਤੀ ਦੀ ਸਹੁੰ ਚੁੱਕਣਗੇ। ਉੱਥੇ ਹੀ, ਸੰਯੁਕਤ ਰਾਜ ਅਮਰੀਕਾ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੈ ਜਦੋਂ ਕੋਈ ਭਾਰਤੀ ਮੂਲ ਦੀ ਮਹਿਲਾ ਵਿਸ਼ਵ ਦੇ ਸਭ ਤੋਂ ਤਾਕਤਵਰ ਮੁਲਕ ਦੀ ਉਪ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਵਾਲੀ ਹੈ।

PunjabKesari

ਕਮਲਾ ਹੈਰਿਸ ਦੇ ਨਾਮ ਨਾਲ ਕਈ ਖਿਤਾਬ ਜੁੜਨ ਜਾ ਰਹੇ ਹਨ। ਉਹ ਅਮਰੀਕਾ ਦੀ ਪਹਿਲੀ ਮਹਿਲਾ ਉਪ ਰਾਸ਼ਟਰਪਤੀ ਹੋਣ ਦੇ ਨਾਲ-ਨਾਲ ਪਹਿਲੀ ਗੈਰ-ਗੋਰੀ ਅਤੇ ਪਹਿਲੀ ਭਾਰਤੀ ਮੂਲ ਦੀ ਮਹਿਲਾ ਹੈ, ਜੋ ਇਸ ਅਹੁਦੇ 'ਤੇ ਵਿਰਾਜਮਾਨ ਹੋਵੇਗੀ। ਕਮਲਾ ਹੈਰਿਸ ਦੇ ਇਸ ਇਤਿਹਾਸਕ ਸਫਰ ਨੇ ਭਾਰਤੀ ਮੂਲ ਦੇ ਲੋਕਾਂ ਨੂੰ ਨਵਾਂ ਉਤਸ਼ਾਹ ਦਿੱਤਾ ਹੈ, ਖ਼ਾਸਕਰ ਨਵੀਂ ਪੀੜੀ ਨੂੰ ਜੋ ਮਿਹਨਤ ਕਰਕੇ ਅਮਰੀਕਾ ਵਿਚ ਉੱਚ ਅਹੁਦੇ 'ਤੇ ਪਹੁੰਚ ਸਕਦੇ ਹਨ।

ਇਹ ਵੀ ਪੜ੍ਹੋ- UAE ਦੇ ਮੁਸਾਫ਼ਰਾਂ ਲਈ ਖ਼ੁਸ਼ਖ਼ਬਰੀ,ਵਿਸਤਾਰਾ ਵੱਲੋਂ ਸ਼ਾਰਜਾਹ ਲਈ ਉਡਾਣਾਂ ਸ਼ੁਰੂ


PunjabKesari

ਇਹ ਵੀ ਪੜ੍ਹੋ- ਕਿਸਾਨ ਅੰਦੋਲਨ: ਟਰੈਕਟਰ ਪਰੇਡ ਨੂੰ ਲੈ ਕੇ ਦਿੱਲੀ ਪੁਲਸ ਤੇ ਕਿਸਾਨਾਂ ਵਿਚਾਲੇ ਬੈਠਕ ਰਹੀ ਬੇਸਿੱਟਾ

ਇਤਿਹਾਸ ਰਚਣ ਵਾਲੀ ਕੈਲੀਫੋਰਨੀਆ ਦੇ ਓਕਲੈਂਡ ਵਿਚ ਜੰਮੀ ਕਮਲਾ ਹੈਰਿਸ ਦੀ ਮਾਂ ਭਾਰਤੀ ਸੀ ਅਤੇ ਉਨ੍ਹਾਂ ਦੇ ਪਿਤਾ ਅਫਰੀਕੀ ਦੇਸ਼ ਜਮਾਇਕਾ ਦੇ ਰਹਿਣ ਵਾਲੇ ਸਨ। ਉਨ੍ਹਾਂ ਦੀ ਮਾਂ ਸ਼ਿਯਾਮਲਨ ਗੋਪਾਲਨ ਦਾ ਜਨਮ ਚੇਨੱਈ ਵਿਚ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਮ ਡੋਨਾਲਡ ਹੈਰਿਸ ਸੀ।

PunjabKesari

ਗੌਰਤਲਬ ਹੈ ਕਿ ਅਮਰੀਕਾ ਵਿਚ ਰੰਗ ਅਤੇ ਨਸਲ ਦੇ ਆਧਾਰ 'ਤੇ ਭੇਦਭਾਵ ਦਾ ਇਤਿਹਾਸ ਵੀ ਰਿਹਾ ਹੈ ਅਤੇ ਕੁਝ ਹੱਦ ਤੱਕ ਹੁਣ ਵੀ ਅਜਿਹਾ ਹੀ ਹੈ। ਹਾਲਾਂਕਿ 1960 ਦੇ ਦਹਾਕੇ ਦੇ ਉਸ ਡਰਾਉਣੇ ਦੌਰ ਤੋਂ ਬਹੁਤ ਅੱਗੇ ਆ ਚੁੱਕਾ ਹੈ ਜਦੋਂ ਗੈਰ ਗੋਰੇ ਲੋਕਾਂ ਨੂੰ ਰੰਗ ਅਤੇ ਨਸਲ ਦੇ ਆਧਾਰ 'ਤੇ ਨਿਸ਼ਾਨਾ ਬਣਾਇਆ ਜਾਂਦਾ ਸੀ। ਅਮਰੀਕਾ ਵਿਚ ਨਸਲੀ ਅਤੇ ਰੰਗ ਭੇਦਭਾਵ ਵਿਚ ਆਈ ਕਮੀ ਦਾ ਸਭ ਤੋਂ ਵੱਡਾ ਉਦਾਹਰਣ ਸਾਲ 2008 ਵਿਚ ਦਿਸਿਆ ਜਦੋਂ ਇਕ ਗੈਰ ਗੋਰੇ ਅਮਰੀਕੀ ਬਰਾਕ ਓਬਾਮਾ ਨੂੰ ਰਾਸ਼ਟਰਪਤੀ ਅਹੁਦੇ ਲਈ ਚੁਣਿਆ ਗਿਆ।

PunjabKesari

ਕਮਲਾ ਹੈਰਿਸ ਦੀ ਉਪਲਬਧੀ 'ਤੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਟਿਪਣੀ


Sanjeev

Content Editor

Related News