ਅਮਰੀਕਾ ’ਚ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਵਾਲੀ ਪਹਿਲੀ ਔਰਤ ਬਣੀ ਕਮਲਾ ਹੈਰਿਸ

Sunday, Nov 21, 2021 - 10:16 AM (IST)

ਅਮਰੀਕਾ ’ਚ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਵਾਲੀ ਪਹਿਲੀ ਔਰਤ ਬਣੀ ਕਮਲਾ ਹੈਰਿਸ

ਵਾਸ਼ਿੰਗਟਨ (ਏ.ਐੱਨ.ਆਈ.)- ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਇਕ ਘੰਟਾ 25 ਮਿੰਟ ਤੱਕ ਦੇਸ਼ ਦੀ ਰਾਸ਼ਟਰਪਤੀ ਬਣੀ ਰਹੀ। ਰਾਸ਼ਟਰਪਤੀ ਜੋਅ ਬਾਈਡੇਨ ਨਿਯਮਿਤ ‘ਕੋਲੋਨਸਕਾਪੀ’ ਜਾਂਚ ਕਰਵਾਉਣ ਲਈ ਵਾਲਟਰ ਰੀਡ ਨੈਸ਼ਨਲ ਮਿਲਟਰੀ ਮੈਡੀਕਲ ਸੈਂਟਰ ’ਚ ਗਏ ਸਨ। ਉਨ੍ਹਾਂ ਕੁਝ ਸਮੇਂ ਲਈ ਸੱਤਾ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਸੌਂਪ ਦਿੱਤੀ।

ਪੜ੍ਹੋ ਇਹ ਅਹਿਮ ਖਬਰ -ਯੂਕੇ 'ਚ ਮੁੜ ਵਧਿਆ ਕੋਵਿਡ-19 ਦਾ ਕਹਿਰ, 40,941 ਨਵੇਂ ਮਾਮਲੇ ਦਰਜ

ਲਗਭਗ ਇਕ ਘੰਟਾ 25 ਮਿੰਟ ਬਾਅਦ ਬਾਈਡੇਨ ਨੇ ਮੁੜ ਤੋਂ ਰਾਸ਼ਟਰਪਤੀ ਦਾ ਅਹੁਦਾ ਸੰਭਾਲ ਲਿਆ। ਬਾਈਡੇਨ ਦੇ ਡਾਕਟਰਾਂ ਨੇ ਕਿਹਾ ਕਿ ਰਾਸ਼ਟਰਪਤੀ ਸਿਹਤਮੰਦ ਹਨ। ਉਹ ਆਪਣੇ ਫਰਜ਼ਾਂ ਦਾ ਪਾਲਣ ਕਰਨ ਲਈ ਬਿਲਕੁਲ ਫਿਟ ਹਨ। ਵੱਧਦੀ ਉਮਰ ਦੇ ਕੁਝ ਲੱਛਣ ਜ਼ਰੂਰ ਉਨ੍ਹਾਂ ’ਚ ਨਜ਼ਰ ਆ ਰਹੇ ਹਨ। ਅਮਰੀਕੀ ਇਤਿਹਾਸ ਦੇ ਸਭ ਤੋਂ ਵਧ ਉਮਰ ਵਾਲੇ ਰਾਸ਼ਟਰਪਤੀ ਬਾਈਡੇਨ ‘ਐਨੇਸਥੀਸੀਆ’ ਦੇ ਪ੍ਰਭਾਵ ’ਚ ਸਨ। ਇਸ ਕਾਰਨ ਹੀ ਹੈਰਿਸ ਨੂੰ ਇਕ ਘੰਟਾ 25 ਮਿੰਟ ਲਈ ਦੇਸ਼ ਦਾ ਕਾਰਜਵਾਹਕ ਰਾਸ਼ਟਰਪਤੀ ਬਣਾਇਆ ਗਿਆ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News