ਕਾਈਜ਼ਰ ਪ੍ਰਮਾਨੈਂਟੇ ਹਸਪਤਾਲ ਨੇ ਡਾਕਟਰਾਂ ਤੇ ਕਰਮਚਾਰੀਆਂ ਲਈ ਕੋਰੋਨਾ ਵੈਕਸੀਨ ਕੀਤੀ ਜ਼ਰੂਰੀ

Tuesday, Aug 03, 2021 - 08:27 PM (IST)

ਕਾਈਜ਼ਰ ਪ੍ਰਮਾਨੈਂਟੇ ਹਸਪਤਾਲ ਨੇ ਡਾਕਟਰਾਂ ਤੇ ਕਰਮਚਾਰੀਆਂ ਲਈ ਕੋਰੋਨਾ ਵੈਕਸੀਨ ਕੀਤੀ ਜ਼ਰੂਰੀ

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ) - ਅਮਰੀਕਾ 'ਚ ਕੋਰੋਨਾ ਵਾਇਰਸ ਨੂੰ ਪੂਰੀ ਤਰ੍ਹਾਂ ਹਰਾਉਣ ਲਈ ਕੋਰੋਨਾ ਵੈਕਸੀਨ ਪ੍ਰਕਿਰਿਆ ਜਾਰੀ ਹੈ। ਸਿਹਤ ਮਾਹਿਰਾਂ ਅਨੁਸਾਰ ਵਾਇਰਸ ਦੀ ਲਾਗ ਨੂੰ ਰੋਕਣ ਅਤੇ ਵਾਇਰਸ ਤੋਂ ਸੁਰੱਖਿਆ ਪ੍ਰਾਪਤ ਕਰਨ ਲਈ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੈਣੀਆਂ ਜ਼ਰੂਰੀ ਹਨ ਪਰ ਜ਼ਿਆਦਾਤਰ ਲੋਕ ਅਜੇ ਵੀ ਟੀਕਾ ਨਹੀਂ ਲਗਵਾ ਰਹੇ ਹਨ। ਹੁਣ ਸਾਹਮਣੇ ਆ ਰਹੇ ਜ਼ਿਆਦਾਤਰ ਕੋਰੋਨਾ ਕੇਸਾਂ 'ਚ ਡੈਲਟਾ ਵਾਇਰਸ ਦੀ ਲਾਗ ਵੱਧ ਫੈਲ ਰਹੀ ਹੈ। ਇਸ ਲਈ ਸਰਕਾਰੀ ਵਿਭਾਗ, ਕਾਰੋਬਾਰ ਅਤੇ ਹੋਰ ਅਦਾਰੇ ਆਪਣੇ ਕਰਮਚਾਰੀਆਂ ਲਈ ਕੋਰੋਨਾ ਵੈਕਸੀਨ ਨੂੰ ਜ਼ਰੂਰੀ ਕਰ ਰਹੇ ਹਨ। ਇਸੇ ਲੜੀ ਤਹਿਤ ਕੈਲੀਫੋਰਨੀਆ ਦੇ ਪ੍ਰਮੁੱਖ ਹਸਪਤਾਲ ਕਾਈਜ਼ਰ ਪ੍ਰਮਾਨੈਂਟੇ ਨੇ ਸੋਮਵਾਰ ਨੂੰ ਘੋਸ਼ਣਾ ਕਰਦਿਆਂ ਦੱਸਿਆ ਕਿ ਅਦਾਰਾ ਆਪਣੇ ਸਾਰੇ ਡਾਕਟਰਾਂ ਅਤੇ ਕਰਮਚਾਰੀਆਂ ਲਈ ਕੋਵਿਡ -19 ਟੀਕੇ ਦੇ ਆਦੇਸ਼ਾਂ ਨੂੰ ਲਾਗੂ ਕਰ ਰਿਹਾ ਹੈ। 
ਹਸਪਤਾਲ ਅਨੁਸਾਰ 31 ਜੁਲਾਈ ਤੱਕ ਇਸਦੇ 77.8% ਕਰਮਚਾਰੀ ਅਤੇ 95% ਤੋਂ ਵੱਧ ਸਥਾਈ ਮੈਡੀਕਲ ਸਮੂਹ ਦੇ ਡਾਕਟਰਾਂ ਨੂੰ ਵਾਇਰਸ ਦੇ ਵਿਰੁੱਧ ਪੂਰੀ ਤਰ੍ਹਾਂ ਟੀਕਾ ਲਗਾਇਆ ਗਿਆ ਹੈ। ਇਸ ਮੈਡੀਕਲ ਸੰਸਥਾ ਨੇ ਦੱਸਿਆ ਕਿ ਸਾਰੇ ਕਰਮਚਾਰੀਆਂ ਲਈ ਪੂਰੀ ਤਰ੍ਹਾਂ ਕੋਰੋਨਾ ਵੈਕਸੀਨ ਲਗਵਾਉਣ ਲਈ ਅਤੇ ਮੈਡੀਕਲ ਜਾਂ ਧਾਰਮਿਕ ਛੋਟ ਲਈ ਅਰਜ਼ੀ ਦੇਣ ਵਾਸਤੇ 30 ਸਤੰਬਰ, 2021 ਦੀ ਤਰੀਕ ਨਿਰਧਾਰਤ ਕੀਤੀ ਗਈ ਹੈ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News