ਕਾਬੁਲ ’ਚ ਵਿਸਫੋਟਕ ਬਰਾਮਦ ਹੋਣ ਮਗਰੋਂ ਪਾਕਿਸਤਾਨੀ ਸੰਸਦ ਮੈਂਬਰਾਂ ਨੂੰ ਲਿਜਾ ਰਿਹਾ ਜਹਾਜ਼ ਵਾਪਸ ਪਰਤਿਆ

Friday, Apr 09, 2021 - 08:07 PM (IST)

ਕਾਬੁਲ ’ਚ ਵਿਸਫੋਟਕ ਬਰਾਮਦ ਹੋਣ ਮਗਰੋਂ ਪਾਕਿਸਤਾਨੀ ਸੰਸਦ ਮੈਂਬਰਾਂ ਨੂੰ ਲਿਜਾ ਰਿਹਾ ਜਹਾਜ਼ ਵਾਪਸ ਪਰਤਿਆ

ਇਸਲਾਮਾਬਾਦ (ਭਾਸ਼ਾ) : ਪਾਕਿਸਤਾਨ ਦੀ ਸੰਸਦ ਦੇ ਪ੍ਰਧਾਨ ਅਤੇ ਸੰਸਦ ਮੈਂਬਰਾਂ ਦੇ ਇਕ ਪ੍ਰਤੀਨਿਧੀਮੰਡਲ ਨੂੰ ਲਿਜਾ ਰਹੇ ਇਕ ਜਹਾਜ਼ ਨੂੰ ਕਾਬੁਲ ਹਵਾਈਅੱਡੇ ’ਤੇ ਉਤਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਅਤੇ ਸੁਰੱਖਿਆ ਕਾਰਨਾਂ ਕਾਰਨ ਉਸ ਨੂੰ ਵਾਪਸ ਭੇਜ ਦਿੱਤਾ ਗਿਆ। ਇਸ ਤੋਂ ਪਹਿਲਾਂ ਕਾਬੁਲ ਹਵਾਈਅੱਡੇ ਦੇ ਕੋਲ ਧਮਾਕਾ ਹੋਇਆ ਸੀ। 

ਨੈਸ਼ਨਲ ਅਸੈਂਬਲੀ ਦੇ ਪ੍ਰਧਾਨ ਅਸਦ ਕੈਸਰ ਸੰਸਦ ਦੇ 9 ਮੈਂਬਰਾਂ ਨਾਲ ਅਫਗਾਨਿਸਤਾਨ ਦੇ ਪ੍ਰਧਾਨ ਵੋਲੇਸੀ ਮੀਰ ਰਹਿਮਾਨ ਰਹਿਮਾਨੀ ਦੇ ਸੱਦੇ ’ਤੇ 3 ਦਿਨਾਂ ਦੇ ਕਾਬੁਲ ਦੌਰੇ ’ਤੇ ਗਏ ਸਨ। ‘ਦਿ ਡੋਨ ਨਿਊਜ਼’ ਨੇ ਖ਼ਬਰ ਦਿੱਤੀ ਕਿ ਸੰਸਦ ਦੇ ਪ੍ਰਧਾਨ ਦੇ ਇਕ ਬੁਲਾਰੇ ਨੇ ਕਿਹਾ ਕਿ ਕੈਸਰ ਤੈਅ ਪ੍ਰੋਗਰਾਮ ਮੁਤਾਬਕ ਪ੍ਰਤੀਨਿਧੀਮੰਡਲ ਨਾਲ ਇਸਲਾਮਾਬਾਦ ਅੰਤਰਰਾਸ਼ਟਰੀ ਹਵਾਈਅੱਡੇ ਤੋਂ ਕਾਬੁਲ ਲਈ ਰਵਾਨਾ ਹੋਏ ਸਨ ਪਰ ਉਨ੍ਹਾਂ ਦਾ ਜਹਾਜ਼ ਜਦੋਂ ਹਵਾ ਵਿਚ ਸੀ ਉਦੋਂ ਪ੍ਰਤੀਨਿਧੀਮੰਡਲ ਦੇ ਮੈਂਬਰਾਂ ਨੂੰ ਸੂਚਿਤ ਕੀਤਾ ਗਿਆ ਕਿ ਕੁੱਝ ‘ਸੁਰੱਖਿਆ ਕਾਰਨਾਂ’ ਕਾਰਨ ਕਾਬੁਲ ਹਵਾਈਅੱਡਾ ਬੰਦ ਹੈ। ਜਹਾਜ਼ ਉਤਰਨ ਹੀ ਵਾਲਾ ਸੀ ਕਿ ਕੰਟਰੋਲ ਟਾਵਰ ਨੇ ਹਵਾਈਅੱਡਾ ਬੰਦ ਹੋਣ ਦੀ ਸੂਚਨਾ ਦਿੱਤੀ। 


author

cherry

Content Editor

Related News