ਇੰਗਲੈਂਡ ''ਚ ਕਬੱਡੀ ਟੂਰਨਾਮੈਂਟ 30 ਜੁਲਾਈ ਤੋਂ ਸ਼ੁਰੂ

07/21/2017 4:29:30 AM

ਲੰਡਨ (ਰਾਜਵੀਰ ਸਮਰਾ)— ਇੰਗਲੈਂਡ 'ਚ ਕਬੱਡੀ ਟੂਰਨਾਮੈਂਟਾਂ ਦੀ ਸ਼ੁਰੂਆਤ 30 ਜੁਲਾਈ ਤੋਂ ਹੋ ਰਹੀ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਇੰਗਲੈਂਡ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਸੁਰਿੰਦਰ ਸਿੰਘ ਗੋਲਡੀ, ਚੇਅਰਮੈਨ ਹਰਨੇਕ ਸਿੰਘ ਨੇਕਾ ਮੈਰੀਪੁਰ, ਜਨਰਲ ਸਕੱਤਰ ਰਸ਼ਪਾਲ ਸਿੰਘ ਸਹੋਤਾ ਨੇ ਕਿਹਾ ਕਿ ਬਰਮਿੰਘਮ ਤੋਂ 30 ਜੁਲਾਈ ਨੂੰ ਇੰਗਲੈਂਡ ਦੇ ਕਬੱਡੀ ਸੈਸ਼ਨ ਦੀ ਸ਼ੁਰੂਆਤ ਹੋਵੇਗੀ। ਇਸ ਤੋਂ ਬਾਅਦ ਈਰਥ ਵੂਲਿਚ, ਕਵੈਂਟਰੀ, ਗ੍ਰੇਵਜ਼ੈਂਡ, ਬਾਰਕਿੰਗ, ਸਲੋਹ ਅਤੇ ਹੋਰਨਾਂ ਸ਼ਹਿਰਾਂ ਵਿਚ 17 ਸਤੰਬਰ ਤੱਕ ਟੂਰਨਾਮੈਂਟ ਹੋਣਗੇ। ਗੋਲਡੀ ਨੇ ਕਿਹਾ ਕਿ ਬਹੁਤ ਸਾਰੇ ਕਬੱਡੀ ਖਿਡਾਰੀਆਂ ਦੇ ਵੀਜ਼ੇ ਲੱਗ ਚੁੱਕੇ ਹਨ ਅਤੇ ਕਈ ਕਲੱਬਾਂ ਦੇ ਖਿਡਾਰੀ ਇੰਗਲੈਂਡ ਪਹੁੰਚ ਵੀ ਚੁੱਕੇ ਹਨ।


Related News