ਕੈਨੇਡਾ ਤੇ ਬ੍ਰਿਟੇਨ ਨੇ ਜੀ-7 ''ਚ ਰੂਸ ਦੀ ਵਾਪਸੀ ਦੇ ਪੱਖ ''ਚ ਨਹੀਂ ਦਿੱਤਾ ਸਮਰਥਨ

06/02/2020 6:20:01 PM

ਓਟਾਵਾ (ਬਿਊਰੋ): ਕੈਨੇਡਾ ਅਤੇ ਬ੍ਰਿਟੇਨ ਨੇ ਜੀ-7 ਵਿਚ ਰੂਸ ਦੀ ਵਾਪਸੀ ਦੇ ਪੱਖ ਵਿਚ ਸਮਰਥਨ ਨਹੀਂ ਦਿੱਤਾ ਹੈ। ਭਾਵੇਂਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ਨੀਵਾਰ ਨੂੰ ਇਸ ਬਾਰੇ ਵਿਚ ਪ੍ਰਸਤਾਵ ਦਿੱਤਾ ਸੀ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੋਮਵਾਰ ਨੂੰ ਕਿਹਾ,''ਕੁਝ ਸਾਲ ਪਹਿਲਾਂ ਕ੍ਰੀਮੀਆ 'ਤੇ ਚੜ੍ਹਾਈ ਦੇ ਬਾਅਦ ਰੂਸ ਨੂੰ ਜੀ-7 ਵਿਚੋਂ ਕੱਢ ਦਿੱਤਾ ਗਿਆ ਸੀ। ਉਹ ਹਾਲੇ ਵੀ ਅੰਤਰਰਾਸ਼ਟਰੀ ਨਿਯਮਾਂ ਅਤੇ ਮਾਪਦੰਡਾਂ ਦੇ ਪ੍ਰਤੀ ਨਿਰਾਦਰ ਅਤੇ ਹੰਕਾਰ ਦੀ ਭਾਵਨਾ ਬਣਾਈ ਰੱਖੇ ਹੋਏ ਹੈ। ਇਸ ਲਈ ਉਹ ਜੀ-7 ਤੋਂ ਬਾਹਰ ਹੈ ਅਤੇ ਬਾਹਰ ਹੀ ਬਣਿਆ ਰਹੇਗਾ।''

ਉੱਥੇ ਬ੍ਰਿਟਿਸ਼ ਪ੍ਰਧਾਨ ਮੰਤਰੀ ਬੌਰਿਸ ਜਾਨਸਨ ਦੇ ਬੁਲਾਰੇ ਨੇ ਕਿਹਾ,''ਅਸੀਂ ਦੇਖਾਂਗੇ ਕਿ ਅਮਰੀਕਾ ਕਿਹੜਾ ਪ੍ਰਸਤਾਵ ਲਿਆਉਂਦਾ ਹੈ। ਇਹ ਰਿਵਾਜ ਹੈ ਕਿ ਜਿਹੜਾ ਦੇਸ਼ ਜੀ-7 ਦੀ ਪ੍ਰਧਾਨਗੀ ਕਰਦਾ ਹੈ ਉਹ ਸੰਮੇਲਨ ਵਿਚ ਮਹਿਮਾਨ ਦੇ ਤੌਰ 'ਤੇ ਕੁਝ ਹੋਰ ਨੇਤਾਵਾਂ ਨੂੰ ਸੱਦਾ ਦਿੰਦਾ ਹੈ। ਕ੍ਰੀਮੀਆ 'ਤੇ ਚੜ੍ਹਾਈ (2014) ਦੇ ਬਾਅਦ ਰੂਸ ਨੂੰ ਜੀ-7 ਤੋਂ ਹਟਾ ਦਿੱਤਾ ਗਿਆ ਸੀ ਅਤੇ ਅਸੀਂ ਹਾਲੇ ਵੀ ਉਸ ਦੇ ਵਿਵਹਾਰ ਵਿਚ ਤਬਦੀਲੀ ਦੇ ਹੋਰ ਸਬੂਤ ਦੇਖਣੇ ਬਾਕੀ ਹਨ ਜੋ ਉਸ ਦੇ ਮੁੜ ਸ਼ਾਮਲ ਨੂੰ ਸਹੀ ਠਹਿਰਾਉਣ। ਅਸੀਂ ਸਮੂਹ ਦੇ ਮੈਂਬਰ ਦੇ ਤੌਰ 'ਤੇ ਫਿਲਹਾਲ ਉਸ ਦੇ ਮੁੜ ਸ਼ਾਮਲ ਹੋਣ ਦਾ ਸਮਰਥਨ ਨਹੀਂ ਕਰਾਂਗੇ।'' 

ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਦੀ ਇਹ ਦਵਾਈ ਕਰ ਰਹੀ ਹੈ ਮਰੀਜ਼ਾਂ ਦਾ ਬਿਹਤਰ ਇਲਾਜ਼

ਉੱਥੇ ਦੂਜੇ ਪਾਸੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਹ ਸੰਕੇਤ ਵੀ ਦਿੱਤਾ ਕਿ ਵਿਕਸਿਤ ਦੇਸ਼ਾਂ ਦੇ ਸਮੂਹ ਜੀ-7 ਦੇ ਮੈਂਬਰ ਦੇਸ਼ਾਂ ਦਾ ਵਿਸਥਾਰ ਕੀਤਾ ਜਾਵੇਗਾ। ਟਰੰਪ ਨੇ ਸ਼ਨੀਵਾਰ ਨੂੰ ਕਿਹਾ ਕਿ ਸਮੇਂ ਦੀ ਮੰਗ ਹੈ ਕਿ ਇਸ ਸਮੂਹ ਦਾ ਵਿਸਥਾਰ ਕੀਤਾ ਜਾਵੇ। ਇਸ ਵਿਚ ਭਾਰਤ ਦਾ ਨਾਮ ਵੀ ਸ਼ਾਮਲ ਹੋਵੇਗਾ। ਭਾਵੇਂਕਿ ਕੋਰੋਨਾ ਮਹਾਮਾਰੀ ਕਾਰਨ ਟਰੰਪ ਨੇ ਜੀ-7 ਦੀ ਹੋਣ ਵਾਲੀ ਬੈਠਕ ਨੂੰ ਟਾਲ ਦਿੱਤਾ ਹੈ।


Vandana

Content Editor

Related News