ਕੈਨੇਡਾ ਰਹਿੰਦੇ ਭਾਰਤੀਆਂ ਨੂੰ ਵੱਡਾ ਝਟਕਾ! ਟਰੂਡੋ ਸਰਕਾਰ ਨੇ ਕਰ ''ਤਾ ਇਹ ਐਲਾਨ

Tuesday, Aug 27, 2024 - 08:45 AM (IST)

ਇੰਟਰਨੈਸ਼ਨਲ ਡੈਸਕ: ਕੈਨੇਡਾ ਦੀ ਟਰੂਡੋ ਸਰਕਾਰ ਨੇ ਕੈਨੇਡਾ ਵਿਚ ਅਸਥਾਈ ਨੌਕਰੀ ਕਰਨ ਵਾਲੇ ਵਿਦੇਸ਼ੀਆਂ ਦੀ ਗਿਣਤੀ ਘਟਾਉਣ ਦਾ ਐਲਾਨ ਕਰ ਦਿੱਤਾ ਹੈ। ਇਸ ਫ਼ੈਸਲੇ ਦਾ ਅਸਰ ਘੱਟ ਤਨਖ਼ਾਹ 'ਤੇ ਕੰਮ ਕਰਨ ਵਾਲਿਆਂ ਅਤੇ ਅਸਥਾਈ ਨੌਕਰੀ ਕਰਨ ਵਾਲੇ ਲੱਖਾਂ ਵਿਦੇਸ਼ੀਆਂ 'ਤੇ ਪਵੇਗਾ, ਜਿਨ੍ਹਾਂ ਵਿਚ ਸਭ ਤੋਂ ਵੱਡੀ ਗਿਣਤੀ ਭਾਰਤੀ ਵਿਦਿਆਰਥੀਆਂ ਦੀ ਹੈ। ਮਾਹਰਾਂ ਦਾ ਮੰਨਣਾ ਹੈ ਕਿ ਟਰੂਡੋ ਦੇ ਇਸ ਫ਼ੈਸਲੇ ਨਾਲ ਪ੍ਰਵਾਸੀਆਂ ਵਿਚਾਲੇ ਬੇਰੋਜ਼ਗਾਰੀ ਵਧੇਗੀ। 

ਇਹ ਖ਼ਬਰ ਵੀ ਪੜ੍ਹੋ - ਡੇਢ ਸਾਲਾ ਬੱਚੀ ਨਾਲ ਵਾਪਰ ਗਈ ਅਣਹੋਣੀ! ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

ਟਰੂਡੋ ਨੇ ਐਕਸ 'ਤੇ ਪੋਸਟ ਕਰਦਿਆਂ ਲਿਖਿਆ ਕਿ ਲੇਬਰ ਮਾਰਕੀਟ ਬਦਲ ਗਈ ਹੈ। ਅਸੀਂ ਕੈਨੇਡਾ ਵਿਚ ਘੱਟ ਤਨਖ਼ਾਹ ਵਾਲੇ ਵਿਦੇਸ਼ੀ ਕਾਮਿਆਂ ਦੀ ਗਿਣਤੀ ਘਟਾਉਣ ਜਾ ਰਹੇ ਹਾਂ। ਹੁਣ ਸਮਾਂ ਆ ਗਿਆ ਹੈ ਕਿ ਸਾਡੇ ਬਿਜ਼ਨੈੱਸਮੈਨ ਕੈਨੇਡਾ ਦੇ ਕਾਮਿਆਂ ਤੇ ਨੌਜਵਾਨਾਂ 'ਤੇ ਨਿਵੇਸ਼ ਕਰਨ।

ਦੱਸ ਦਈਏ ਕਿ ਕੈਨੇਡਾ ਸਰਕਾਰ ਨੇ ਕੋਵਿਡ-19 ਮਗਰੋਂ ਕਾਮਿਆਂ ਦੀ ਘਾਟ ਦੀ ਸਮੱਸਿਆ ਨੂੰ ਦੂਰ ਕਰਨ ਲਈ ਕੁਝ ਨਿਯਮਾਂ ਵਿਚ ਛੋਟ ਦਿੱਤੀ ਸੀ, ਜਿਸ ਕਰਕੇ ਵਿਦੇਸ਼ੀ ਕਾਮਿਆਂ - ਖ਼ਾਸ ਤੌਰ ‘ਤੇ ਘੱਟ ਤਨਖ਼ਾਹ ਵਾਲੇ ਵਰਕਰਾਂ ਦੀ ਤਾਦਾਦ ਬਹੁਤ ਵਧ ਗਈ ਸੀ। ਟ੍ਰੂਡੋ ਨੇ ਕਿਹਾ ਕਿ ਰੁਜ਼ਗਾਰਦਾਤਾ ਉੱਚ ਬੇਰੁਜ਼ਗਾਰੀ ਵਾਲੇ ਖੇਤਰਾਂ, ਯਾਨੀ ਜਿੱਥੇ ਬੇਰੁਜ਼ਗਾਰੀ ਦਰ 6 ਫ਼ੀਸਦੀ ਜਾਂ ਇਸ ਤੋਂ ਵੱਧ ਹੈ - ਵਿਚ ਘੱਟ ਤਨਖਾਹ ਵਾਲੇ ਅਸਥਾਈ ਵਿਦੇਸ਼ੀ ਕਾਮਿਆਂ (TFWs) ਨੂੰ ਭਰਤੀ ਕਰਨ ਦੇ ਯੋਗ ਨਹੀਂ ਹੋਣਗੇ। ਹਾਲਾਂਕਿ ਭੋਜਨ ਸੁਰੱਖਿਆ ਖੇਤਰਾਂ ਜਿਵੇਂ ਖੇਤੀਬਾੜੀ, ਫ਼ੂਡ ਪ੍ਰੋਸੈਸਿੰਗ ਅਤੇ ਮੱਛੀ ਪਾਲਣ ਅਤੇ ਨਾਲ ਹੀ ਉਸਾਰੀ ਅਤੇ ਹੈਲਥ ਕੇਅਰ ਵਰਗੇ ਖੇਤਰਾਂ ਜਿੱਥੇ ਸਟਾਫ ਦੀ ਅਜੇ ਵੀ ਗੰਭੀਰ ਘਾਟ ਹੈ, ਵਿਚ ਸੀਮਤ ਛੋਟਾਂ ਹੋਣਗੀਆਂ।

ਇਹ ਖ਼ਬਰ ਵੀ ਪੜ੍ਹੋ - ਰੇਲਵੇ ਨੇ ਦਿੱਤੀ ਨਵੀਂ ਸਹੂਲਤ; ਮਹਿਜ਼ 20 ਰੁਪਏ ਖਰਚ ਕੇ ਟਲ਼ ਜਾਵੇਗਾ ਵੱਡਾ ਨੁਕਸਾਨ

ਇਕ ਹੋਰ ਉਲਟਫੇਰ ਕਰਦਿਆਂ ਸਰਕਾਰ ਨੇ ਕਿਹਾ ਕਿ ਰੁਜ਼ਗਾਰਦਾਤਾਵਾਂ ਨੂੰ ਹੁਣ ਆਪਣੇ ਕੁੱਲ ਵਰਕਰਾਂ ਦੇ 10 ਪ੍ਰਤੀਸ਼ਤ ਤੋਂ ਵੱਧ ਕਾਮੇ TFW ਰਾਹੀਂ ਰੱਖਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਨਾਲ ਹੀ, ਘੱਟ ਤਨਖ਼ਾਹ ਵਾਲੇ TFW ਲਈ ਕਾਂਟਰੈਕਟ ਵੀ ਦੋ ਸਾਲ ਤੋਂ ਘਟ ਕੇ ਇਕ ਸਾਲ ਲਈ ਹੋਇਆ ਕਰੇਗਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News