Justin Trudeau ਅਤੇ Melanie Joly ਦੇ ਅਫੇਅਰ ਦੀਆਂ ਚਰਚਾਵਾਂ

Wednesday, Oct 16, 2024 - 06:03 PM (IST)

Justin Trudeau ਅਤੇ Melanie Joly ਦੇ ਅਫੇਅਰ ਦੀਆਂ ਚਰਚਾਵਾਂ

ਟੋਰਾਂਟੋ- ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਕ ਪਾਸੇ ਜਿੱਥੇ ਬਿਆਨਬਾਜ਼ੀ ਕਾਰਨ ਮੁਸ਼ਕਲਾਂ ਵਿਚ ਘਿਰੇ ਹੋਏ ਹਨ ਉੱਥੇ ਹੁਣ ਮੀਡੀਆ ਵਿਚ ਉਸ ਸਬੰਧੀ ਇਕ ਹੋਰ ਖ਼ਬਰ ਚਰਚਾ ਵਿਚ ਹੈ। ਟਰੂਡੋ ਦਾ 18 ਸਾਲਾਂ ਦਾ ਵਿਆਹ ਪਿਛਲੇ ਸਾਲ ਖ਼ਤਮ ਹੋ ਗਿਆ ਸੀ। ਉਸ ਦੀ ਟੀਵੀ ਸਟਾਰ ਸੈਲੀਬ੍ਰਿਟੀ ਪਤਨੀ ਨੇ ਦੋਸ਼ ਲਾਇਆ ਕਿ ਉਸ ਦੇ ਪਤੀ ਦਾ ਆਪਣੀ ਹੀ ਕੈਬਨਿਟ ਦੀ ਵਿਦੇਸ਼ ਮੰਤਰੀ ਮੇਲੋਨੀ ਜੋਲੀ ਨਾਲ ਅਫੇਅਰ ਚੱਲ ਰਿਹਾ ਸੀ। ਵੈਸੇ ਵੀ ਕੈਨੇਡਾ 'ਚ ਦੋਵਾਂ ਦੀਆਂ ਜਿਸ ਤਰ੍ਹਾਂ ਦੀਆਂ ਇੰਟੀਮੇਟ ਤਸਵੀਰਾਂ ਸਾਹਮਣੇ ਆਈਆਂ ਹਨ, ਉਨ੍ਹਾਂ ਦੀ ਬਾਡੀ ਲੈਂਗੂਏਜ ਤੋਂ ਪਤਾ ਲੱਗਦਾ ਹੈ ਕਿ ਦੋਵਾਂ ਵਿਚਾਲੇ ਮਾਮਲਾ ਕੁਝ ਹੋਰ ਡੂੰਘਾ ਤੇ ਰੋਮਾਂਟਿਕ ਜਾਪਦਾ ਹੈ। ਹਾਲਾਂਕਿ ਕੈਨੇਡਾ 'ਚ ਉਨ੍ਹਾਂ ਦੇ ਰਿਸ਼ਤੇ ਦੀ ਕਾਫੀ ਚਰਚਾ ਹੈ।

ਬੇਵਫ਼ਾਈ ਬਣੀ ਤਲਾਕ ਦਾ ਕਾਰਨ 

ਜਸਟਿਨ ਟਰੂਡੋ ਅਤੇ ਟੀਵੀ ਸੋਫੀ ਗ੍ਰੇਗੋਇਰ ਟਰੂਡੋ ਦਾ ਵਿਆਹ ਪਿਛਲੇ ਸਾਲ ਅਗਸਤ ਵਿੱਚ ਤਲਾਕ ਨਾਲ ਖਤਮ ਹੋ ਗਿਆ। ਦੋਵੇਂ 18 ਸਾਲ ਤੱਕ ਪਤੀ-ਪਤਨੀ ਬਣੇ ਰਹੇ। ਇਸ ਵਿਆਹ ਤੋਂ ਦੋਹਾਂ ਦੇ ਤਿੰਨ ਬੱਚੇ ਹੋਏ, ਜਿਨ੍ਹਾਂ ਦੇ ਨਾਂ ਜ਼ੇਵੀਅਰ, ਐਲਾ-ਗ੍ਰੇਸ ਅਤੇ ਹੈਡ੍ਰੀਅਨ ਹਨ। ਉਨ੍ਹਾਂ ਦੇ ਤਲਾਕ ਦਾ ਸਭ ਤੋਂ ਵੱਡਾ ਕਾਰਨ ਬੇਵਫ਼ਾਈ ਨੂੰ ਮੰਨਿਆ ਜਾਂਦਾ ਹੈ। ਕੈਨੇਡਾ ਵਿੱਚ ਇਸ ਬਾਰੇ ਬਹੁਤ ਅਫਵਾਹਾਂ ਹਨ। ਇਸ ਦਾ ਕਾਰਨ ਦੋਵਾਂ ਦੀ ਇੰਟੀਮੇਟ ਬਾਡੀ ਲੈਂਗੂਏਜ ਦੀ ਗਵਾਹੀ ਭਰਦੀਆਂ ਤਸਵੀਰਾਂ ਹਨ। ਕੈਨੇਡਾ ਵਿੱਚ ਪਿਛਲੇ ਦੋ ਸਾਲਾਂ ਤੋਂ ਅਫਵਾਹਾਂ ਹਨ ਕਿ ਜਸਟਿਨ ਟਰੂਡੋ ਦਾ ਦੇਸ਼ ਦੀ ਖੂਬਸੂਰਤ ਅਤੇ ਨੌਜਵਾਨ ਵਿਦੇਸ਼ ਮੰਤਰੀ ਮੇਲੋਨੀ ਜੋਲੀ ਨਾਲ ਅਫੇਅਰ ਹੈ। ਇਹ ਚਰਚਾਵਾਂ ਕਿਸੇ ਹੋਰ ਥਾਂ ਤੋਂ ਪ੍ਰਸਾਰਿਤ ਨਹੀਂ ਹੋਈਆਂ ਸਗੋਂ ਉੱਥੋਂ ਦੇ ਮੀਡੀਆ ਵਿੱਚ ਹੀ ਪ੍ਰਸਾਰਿਤ ਹੋਈਆਂ। ਜਦੋਂ ਟਰੂਡੋ ਅਤੇ ਉਸ ਦੀ ਪਤਨੀ ਸੋਫੀ ਦਾ ਤਲਾਕ ਹੋਇਆ ਤਾਂ ਅਟਕਲਾਂ ਵਧ ਗਈਆਂ ਕਿ ਇਸ ਦਾ ਕਾਰਨ ਮੇਲੇਨੀ ਜੋਲੀ ਨਾਲ ਉਸ ਦਾ ਅਫੇਅਰ ਸੀ। ਦਰਅਸਲ ਕਈ ਜਨਤਕ ਥਾਵਾਂ 'ਤੇ ਮੇਲੋਨੀ ਨਾਲ ਟਰੂਡੋ ਦੀਆਂ ਖਿੱਚੀਆਂ ਗਈਆਂ ਫੋਟੋਆਂ ਵਿਚ ਸਾਫ਼ ਦਿਸਿਆ ਕਿ ਦੋਵਾਂ ਵਿਚਕਾਰ ਕੁਝ ਚੱਲ ਰਿਹਾ ਹੈ।

ਪੜ੍ਹੋ ਇਹ ਅਹਿਮ ਖ਼ਬਰ- ਹੁਣ ਬ੍ਰਿਟੇਨ ਨੇ ਕੈਨੇਡਾ ਦਾ ਖੁੱਲ੍ਹ ਕੇ ਕੀਤਾ ਸਮਰਥਨ, ਭਾਰਤ ਨਾਲ ਵਧੇਗਾ ਹੋਰ ਤਣਾਅ

ਤਲਾਕਸ਼ੁਦਾ ਪਤਨੀ ਖੁਦ ਕੈਨੇਡੀਅਨ ਟੀਵੀ ਸਟਾਰ 

ਟਰੂਡੋ ਦੀ ਸਾਬਕਾ ਪਤਨੀ ਦਾ ਨਾਮ ਸੋਫੀ ਗ੍ਰੇਗੋਇਰ ਹੈ। ਦੋਵੇਂ ਇੱਕ ਦੂਜੇ ਨੂੰ ਉਦੋਂ ਤੋਂ ਜਾਣਦੇ ਸਨ ਜਦੋਂ ਉਹ ਜਵਾਨ ਸਨ। ਕਈ ਮਹੀਨੇ ਡੇਟਿੰਗ ਕਰਨ ਤੋਂ ਬਾਅਦ ਉਨ੍ਹਾਂ ਨੇ ਵਿਆਹ ਕਰ ਲਿਆ। ਅਕਤੂਬਰ 2004 ਵਿੱਚ ਉਨ੍ਹਾਂ ਦੀ ਮੰਗਣੀ ਹੋਈ ਸੀ। ਇੱਕ ਸਾਲ ਬਾਅਦ ਉਨ੍ਹਾਂ ਦਾ ਵਿਆਹ ਹੋ ਗਿਆ। ਉਦੋਂ ਤੱਕ ਸੋਫੀ ਇੱਕ ਮਸ਼ਹੂਰ ਕੈਨੇਡੀਅਨ ਟੀਵੀ ਐਂਕਰ ਬਣ ਚੁੱਕੀ ਸੀ। ਗ੍ਰੇਗੋਇਰ ਸੁੰਦਰ ਹੈ। ਫ੍ਰੈਂਚ, ਅੰਗਰੇਜ਼ੀ ਅਤੇ ਸਪੈਨਿਸ਼ ਵਿੱਚ ਚੰਗੀ ਤਰ੍ਹਾਂ ਬੋਲਦੀ ਹੈ। ਪਰ ਪਿਛਲੇ ਦੋ-ਤਿੰਨ ਸਾਲਾਂ ਤੋਂ ਉਨ੍ਹਾਂ ਵਿਚਕਾਰ ਸਭ ਕੁਝ ਠੀਕ ਨਹੀਂ ਚੱਲ ਰਿਹਾ ਸੀ। ਦੱਸਿਆ ਜਾਂਦਾ ਹੈ ਕਿ ਉਹ ਆਪਣੇ ਪਤੀ ਦੀ ਬੇਵਫ਼ਾਈ ਤੋਂ ਪ੍ਰੇਸ਼ਾਨ ਸੀ। ਟਰੂਡੋ ਅਤੇ ਗ੍ਰੇਗੋਇਰ 2 ਅਗਸਤ, 2023 ਨੂੰ ਤਲਾਕ ਲੈਣ ਤੋਂ ਬਾਅਦ ਵੱਖ ਹੋ ਗਏ।

ਮੇਲੋਨੀ ਜੋਲੀ ਸਿਰਫ 9 ਸਾਲਾਂ ਵਿੱਚ ਐਮਪੀ ਤੋਂ ਬਣੀ ਵਿਦੇਸ਼ ਮੰਤਰੀ 

ਲੋਕਾਂ ਨੇ ਅਕਸਰ ਨੋਟ ਕੀਤਾ ਕਿ ਜਦੋਂ ਵੀ ਟਰੂਡੋ ਅਤੇ ਮੇਲੋਨੀ ਜੋਲੀ ਨੂੰ ਜਨਤਕ ਤੌਰ 'ਤੇ ਇਕੱਠੇ ਦੇਖਿਆ ਜਾਂਦਾ ਹੈ, ਤਾਂ ਉਨ੍ਹਾਂ ਦੀ ਬਾਡੀ ਲੈਂਗੂਏਜ ਵੱਖਰੀ ਹੁੰਦੀ ਹੈ। ਉਹ ਰਸਮੀ ਤੌਰ 'ਤੇ ਇਕ-ਦੂਜੇ ਨੂੰ ਛੂੰਹਦੇ ਨਹੀਂ ਹਨ ਪਰ ਇਸ ਵਿਚ ਇਕ ਨੇੜਤਾ ਦਿਖਾਈ ਦਿੰਦੀ ਹੈ। ਉਨ੍ਹਾਂ ਦੀਆਂ ਅੱਖਾਂ ਵਿਚਲੀ ਭਾਸ਼ਾ ਵੀ ਇਸ ਕਹਾਣੀ ਨੂੰ ਅੱਗੇ ਲੈ ਜਾਂਦੀ ਹੈ।ਰੈਡਿਟ ਵਰਗੇ ਪਲੇਟਫਾਰਮਾਂ 'ਤੇ, ਦਾਅਵੇ ਕੀਤੇ ਗਏ ਸਨ ਕਿ ਟਰੂਡੋ ਅਤੇ ਜੋਲੀ ਵਿਚਕਾਰ ਸਬੰਧ ਸਿਰਫ਼ ਪੇਸ਼ੇਵਰ ਨਹੀਂ ਸਨ। ਹਾਲਾਂਕਿ ਟਰੂਡੋ ਅਤੇ ਜੋਲੀ ਦੋਵਾਂ ਨੇ ਇਨ੍ਹਾਂ ਅਫਵਾਹਾਂ ਬਾਰੇ ਜਨਤਕ ਤੌਰ 'ਤੇ ਕੁਝ ਨਹੀਂ ਕਿਹਾ ਹੈ। ਕੈਨੇਡੀਅਨ ਰਾਜਨੀਤੀ ਵਿੱਚ ਮੇਲੋਨੀ ਜੋਲੀ ਦਾ ਦਬਦਬਾ ਕਿਸੇ ਵੀ ਕਮਾਲ ਤੋਂ ਘੱਟ ਨਹੀਂ ਰਿਹਾ। ਉਸਨੇ ਆਪਣਾ ਕਰੀਅਰ ਇੱਕ ਵਕੀਲ ਵਜੋਂ ਸ਼ੁਰੂ ਕੀਤਾ। ਫਿਰ ਉਹ ਰਾਜਨੀਤੀ ਵਿਚ ਆ ਗਈ ਅਤੇ ਤੇਜ਼ੀ ਨਾਲ ਤਰੱਕੀ ਕੀਤੀ ਅਤੇ ਜਲਦੀ ਹੀ ਇਕ ਮਹੱਤਵਪੂਰਨ ਮੰਤਰੀ ਅਹੁਦੇ 'ਤੇ ਪਹੁੰਚ ਗਈ। ਕੁਝ ਲੋਕਾਂ ਨੂੰ ਲੱਗਦਾ ਹੈ ਕਿ ਪਿਛਲੇ 8 ਸਾਲਾਂ ਵਿਚ ਲਿਬਰਲ ਪਾਰਟੀ ਵਿਚ ਉਸ ਦੀ ਜ਼ਬਰਦਸਤ ਤਰੱਕੀ ਦਾ ਕਾਰਨ ਉਸ ਦਾ ਟਰੂਡੋ ਦੇ ਨੇੜੇ ਹੋਣਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News