ਜਸਟਿਸ ਉਮਰ ਬੰਦਿਆਲ ਨੇ ਪਾਕਿਸਤਾਨ ਦੇ 28ਵੇਂ ਜੱਜ ਦੇ ਰੂਪ 'ਚ ਚੁੱਕੀ ਸਹੁੰ

02/02/2022 6:34:09 PM

ਇਸਲਾਮਾਬਾਦ (ਭਾਸ਼ਾ): ਜਸਿਟਸ ਉਮਰ ਅਤਾ ਬੰਦਿਆਲ ਨੇ ਬੁੱਧਵਾਰ ਨੂੰ ਇੱਥੇ ਰਾਸ਼ਟਰਪਤੀ ਭਵਨ ਵਿੱਚ ਇੱਕ ਪ੍ਰੋਗਰਾਮ ਵਿੱਚ ਪਾਕਿਸਤਾਨ ਦੇ 28ਵੇਂ ਪ੍ਰਧਾਨ ਜੱਜ ਦੇ ਰੂਪ ਵਿੱਚ ਸਹੁੰ ਚੁੱਕੀ। ਪਾਕਿਸਤਾਨ ਦੇ ਰਾਸ਼ਟਰਪਤੀ ਆਰਿਫ ਅਲਵੀ ਨੇ ਪ੍ਰਧਾਨ ਮੰਤਰੀ ਇਮਰਾਨ ਖਾਨ, ਚੀਫ ਆਫ ਆਰਮੀ ਜਨਰਲ ਕਮਰ ਬਾਜਾਵਾ ਅਤੇ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਬੰਦਿਆਲ ਨੂੰ ਸਹੁੰ ਚੁਕਾਈ। 

ਪੜ੍ਹੋ ਇਹ ਅਹਿਮ ਖ਼ਬਰ -ਤੁਰਕੀ 'ਚ ਯੂਨਾਨ ਨਾਲ ਲੱਗਦੀ ਸਰਹੱਦ ਨੇੜੇ 12 ਸ਼ਰਨਾਰਥੀਆਂ ਦੀਆਂ ਲਾਸ਼ਾਂ ਬਰਾਮਦ

ਰਾਸ਼ਟਰੀ ਦਫਤਰ ਨੇ ਟਵੀਟ ਕੀਤਾ ਕਿ ਰਾਸ਼ਟਰਪਤੀ ਡਾ. ਆਰਿਫ ਅਲਵੀ ਨੇ ਏਵਾਨ-ਏ-ਸਦਰ ਵਿੱਚ ਜਸਟਿਸ ਉਮਰ ਅਤਾ ਬੰਦਿਆਲ ਨੂੰ ਪਾਕਿਸਤਾਨ ਦੇ ਪ੍ਰਧਾਨ ਜੱਜ ਦੇ ਰੂਪ ਵਿੱਚ ਸਹੁੰ ਚੁਕਾਈ। 63 ਸਾਲ ਦੇ ਜਸਿਟਸ ਬੰਦਿਆਲ 16 ਸਤੰਬਰ 2023 ਤੱਕ ਇਸ ਅਹੁਦੇ 'ਤੇ ਬਣੇ ਰਹਿਣਗੇ।ਇਸ ਤੋਂ ਪਹਿਲਾਂ ਉਹ ਲਾਹੌਰ ਉੱਚ ਅਦਾਲਤ ਦੇ ਮੁੱਖ ਜੱਜ ਵੀ ਰਹਿ ਚੁੱਕੇ ਹਨ। 

ਪੜ੍ਹੋ ਇਹ ਅਹਿਮ ਖ਼ਬਰ- ਪਾਕਿ : ਸਿੰਧ ਸੂਬੇ 'ਚ ਹਿੰਦੂ ਕਾਰੋਬਾਰੀ ਦਾ ਗੋਲੀ ਮਾਰ ਕੇ ਕਤਲ, ਪ੍ਰਦਰਸ਼ਨਕਾਰੀਆਂ ਨੇ ਲਗਾਇਆ ਜਾਮ

ਜਸਟਿਸ ਬੰਦਿਆਲ ਨੇ 1981 ਵਿੱਚ ਕੈਮਬ੍ਰਿਜ ਯੂਨੀਵਰਸਿਟੀ ਤੋਂ ਕਾਨੂੰਨ ਦੀ ਡਿਗਰੀ ਪ੍ਰਾਪਤ ਕੀਤੀ ਅਤੇ 2004 ਵਿੱਚ ਲਾਹੌਰ ਉੱਚ ਅਦਾਲਤ ਦੇ ਜੱਜ ਦੇ ਅਹੁਦੇ 'ਤੇ ਨਿਯੁਕਤ ਹੋਏ। ਉਹਨਾਂ ਨੇ ਲਾਹੌਰ ਉੱਚ ਅਦਾਲਤ ਦੇ ਮੁੱਖ ਜੱਜ ਵਜੋਂ ਵੀ ਕੰਮ ਕੀਤਾ। ਬਾਅਦ ਵਿੱਚ ਉਨ੍ਹਾਂ ਨੂੰ ਤਰੱਕੀ ਦੇ ਕੇ ਜੂਨ 2014 ਵਿੱਚ ਉੱਚ ਅਦਾਲਤ ਦੇ ਜੱਜ ਦੇ ਰੂਪ ਵਿੱਚ ਨਿਯੁਕਤ ਕੀਤਾ ਗਿਆ।


Vandana

Content Editor

Related News