ਮਿਸੀਸਿੱਪੀ ''ਚ ਗਰਭਪਾਤ ਨੂੰ ਰੋਕਣ ਵਾਲੇ ਕਾਨੂੰਨ ''ਤੇ ਲੱਗੀ ਅਸਥਾਈ ਰੋਕ

Saturday, May 25, 2019 - 09:31 AM (IST)

ਮਿਸੀਸਿੱਪੀ ''ਚ ਗਰਭਪਾਤ ਨੂੰ ਰੋਕਣ ਵਾਲੇ ਕਾਨੂੰਨ ''ਤੇ ਲੱਗੀ ਅਸਥਾਈ ਰੋਕ

ਜੈਕਸਨ— ਮਿਸੀਸਿੱਪੀ 'ਚ ਭਰੂਣ ਦੇ ਦਿਲ ਦੀ ਧੜਕਣ ਬਣਨ ਦੇ ਬਾਅਦ ਗਰਭਪਾਤ ਕਰਵਾਉਣ 'ਤੇ ਰੋਕ ਲਗਾ ਦਿੱਤੀ ਗਈ ਸੀ, ਜਿਸ ਫੈਸਲੇ 'ਤੇ ਅਮਰੀਕਾ ਦੇ ਇਕ ਸੰਘੀ ਜੱਜ ਨੇ ਹੁਣ ਅਸਥਾਈ ਰੋਕ ਲਗਾ ਦਿੱਤੀ ਗਈ ਹੈ। ਅਮਰੀਕੀ ਡਿਸਟ੍ਰਿਕਟ ਜੱਜ ਕਾਰਲਟਨ ਰੀਵਜ਼ ਨੇ ਸ਼ੁੱਕਰਵਾਰ ਨੂੰ ਇਕ ਹੁਕਮ ਜਾਰੀ ਕਰ ਕੇ ਇਕ ਜੁਲਾਈ ਤੋਂ ਲਾਗੂ ਹੋਣ ਵਾਲੇ ਕਾਨੂੰਨ 'ਤੇ ਅਸਥਾਈ ਰੋਕ ਲਗਾ ਦਿੱਤੀ ਹੈ।

ਉਨ੍ਹਾਂ ਨੇ ਮੰਗਲਵਾਰ ਨੂੰ ਸੂਬੇ 'ਚ ਗਰਭਪਾਤ ਕਰਨ ਵਾਲੇ ਇਕੋ-ਇਕ ਕਲੀਨਿਕ ਦੇ ਵਕੀਲ ਦੀਆਂ ਦਲੀਲਾਂ ਸੁਣੀਆਂ। ਵਕੀਲ ਨੇ ਕਿਹਾ ਕਿ ਭਰੂਣ ਦੇ ਦਿਲ ਦੀ ਧੜਕਣ ਤਕਰੀਬਨ 6 ਹਫਤੇ 'ਚ ਬਣ ਜਾਂਦੀ ਹੈ ਅਤੇ ਸਾਧਾਰਣ ਤੌਰ 'ਤੇ ਔਰਤਾਂ ਨੂੰ ਇੰਨੇ ਹੀ ਸਮੇਂ 'ਚ ਪਤਾ ਲੱਗਦਾ ਹੈ ਕਿ ਉਹ ਗਰਭਵਤੀ ਹੋ ਗਈਆਂ ਹਨ। ਅਜਿਹੇ 'ਚ ਗਰਭਪਾਤ 'ਤੇ ਪੂਰੀ ਤਰ੍ਹਾਂ ਰੋਕ ਲੱਗ ਜਾਵੇਗੀ। ਮਿਸੀਸਿੱਪੀ ਸਮੇਤ ਅਮਰੀਕਾ ਦੇ ਕਈ ਸੂਬਿਆਂ 'ਚ ਇਸ ਸਾਲ ਗਰਭਪਾਤ 'ਤੇ ਰੋਕ ਲਗਾਉਣ ਵਾਲੇ ਕਾਨੂੰਨ ਬਣਾ ਰਹੇ ਹਨ।
ਜ਼ਿਕਰਯੋਗ ਹੈ ਕਿ ਜਦ ਬੀਤੇ ਦਿਨੀਂ ਮਿਸੀਸਿੱਪੀ 'ਚ ਅਜਿਹਾ ਗਰਭਪਾਤ ਰੋਕਣ ਵਾਲਾ ਕਾਨੂੰਨ ਬਣਿਆ ਤਾਂ ਬਹੁਤ ਸਾਰੇ ਲੋਕ ਇਸ ਦੇ ਵਿਰੋਧ 'ਚ ਖੜ੍ਹੇ ਹੋ ਗਏ ਸਨ।


Related News