ਪੱਤਰਕਾਰ ਲੋਕਤੰਤਰ ਲਈ ਜ਼ਰੂਰੀ, ਉਨ੍ਹਾਂ ਨੂੰ ਬਿਹਤਰ ਸੁਰੱਖਿਆ ਪ੍ਰਦਾਨ ਕਰੋ : ਯੂਰਪੀ ਸੰਘ

Friday, Sep 17, 2021 - 02:27 PM (IST)

ਪੱਤਰਕਾਰ ਲੋਕਤੰਤਰ ਲਈ ਜ਼ਰੂਰੀ, ਉਨ੍ਹਾਂ ਨੂੰ ਬਿਹਤਰ ਸੁਰੱਖਿਆ ਪ੍ਰਦਾਨ ਕਰੋ : ਯੂਰਪੀ ਸੰਘ

ਬ੍ਰਸੇਲਸ (ਭਾਸ਼ਾ) - ਯੂਰਪੀ ਸੰਘ (ਈ. ਯੂ.) ਦੀ ਕਾਰਜਕਾਰੀ ਸ਼ਾਖਾ ਨੇ ਵੀਰਵਾਰ ਨੂੰ ਆਪਣੇ ਮੈਂਬਰ ਦੇਸ਼ਾਂ ਨੂੰ ਕਿਹਾ ਕਿ ਮੀਡੀਆ ਪੇਸ਼ੇਵਰਾਂ ਦੇ ਖਿਲਾਫ ਸਰੀਰਕ ਹਮਲਿਆਂ ਤੇ ਆਨਲਾਈਨ ਖਤਰਿਆਂ ਦੇ ਵਧਦੇ ਮਾਮਲਿਆਂ ਵਿਚਾਲੇ ਉਨ੍ਹਾਂ ਨੂੰ ਬਿਹਤਰ ਸੁਰੱਖਿਆ ਪ੍ਰਦਾਨ ਕਰਨਾ ਯਕੀਨੀ ਬਣਾਈਏ। ਮੁੱਲਾਂ ਅਤੇ ਪਾਦਰਸ਼ਿਤਾ ਲਈ ਕਮਿਸ਼ਨ ਦੇ ਉਪ ਪ੍ਰਧਾਨ ਵੇਰਾ ਜੌਰੋਵਾ ਨੇ ਕਿਹਾ ਕਿ ਕਿਸੇ ਵੀ ਪੱਤਰਕਾਰ ਨੂੰ ਉਸਦੀ ਨੌਕਰੀ ਕਾਰਨ ਮਾਰਿਆ ਜਾਂ ਨੁਕਸਾਨ ਨਹੀਂ ਪਹੁੰਚਾਇਆ ਜਾਣਾ ਚਾਹੀਦਾ ਹੈ।

ਸਾਨੂੰ ਪੱਤਰਕਾਰਾਂ ਦਾ ਸਮਰਥਨ ਅਤੇ ਸੁਰੱਖਿਆ ਕਰਨ ਦੀ ਲੋੜ ਹੈ, ਉਹ ਲੋਕਤੰਤਰ ਲਈ ਜ਼ਰੂਰੀ ਹਨ। ਯੂਰਪੀ ਕਮਿਸ਼ਨ ਮੁਤਾਬਕ 2020 ਵਿਚ 27 ਦੇਸ਼ਾਂ ਦੇ ਸੰਘ ਵਿਚ 908 ਪੱਤਰਕਾਰਾਂ ਅਤੇ ਮੀਡੀਆ ਕਰਮੀਆਂ ’ਤੇ ਹਮਲਾ ਕੀਤਾ ਗਿਆ ਸੀ। 1922 ਤੋਂ ਯੂਰਪੀ ਸੰਘ ਵਿਚ ਕੁਲ 23 ਪੱਤਰਕਾਰ ਮਾਰੇ ਗਏ ਹਨ, ਜਿਨ੍ਹਾਂ ਵਿਚ ਜ਼ਿਆਦਾਤਰ ਹੱਤਿਆਵਾਂ ਪਿਛਲੇ 6 ਸਾਲਾਂ ਵਿਚ ਹੋਈਆਂ ਹਨ।


author

Harinder Kaur

Content Editor

Related News