ਤਾਲਿਬਾਨ ਇਫੈਕਟ: 70 ਸਾਲ ’ਚ ਪਹਿਲੀ ਵਾਰ ਸਪੇਨ ਦੇ ਵਿਦੇਸ਼ ਮੰਤਰੀ ਆਏ ਪਾਕਿਸਤਾਨ
Saturday, Sep 11, 2021 - 12:25 PM (IST)
ਮੈਡ੍ਰਿਡ (ਭਾਸ਼ਾ)-ਸਪੇਨ ਦੇ ਵਿਦੇਸ਼ ਮੰਤਰੀ ਜੋਸ ਮੈਨੁਅਲ ਅਲਬੇਰੇਸ ਇਸਲਾਮਾਬਾਦ ਦੀ ਯਾਤਰਾ ’ਤੇ ਹਨ। ਉਨ੍ਹਾਂ ਦੀ ਇਸ ਯਾਤਰਾ ਦਾ ਮਕਸਦ ਪਾਕਿਸਤਾਨੀ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਅਫ਼ਗਾਨਿਸਤਾਨ ਤੋਂ ਉਨ੍ਹਾਂ ਲੋਕਾਂ ਨੂੰ ਕੱਢਣ ਦੇ ਰਸਤੇ ਲੱਭਣੇ ਹਨ, ਜੋ ਦੇਸ਼ ’ਤੇ ਤਾਲਿਬਾਨ ਦੇ ਕਬਜ਼ੇ ਤੋਂ ਪਹਿਲਾਂ ਉਸ ਦੇ ਲਈ ਕੰਮ ਕਰਦੇ ਸਨ।
ਵਿਦੇਸ਼ ਮੰਤਰੀ ਜੋਸ ਮੈਨੁਅਲ ਅਲਬੇਰੇਸ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਆਪਣੇ ਹਮਅਹੁਦਾ ਸ਼ਾਹ ਮਹਿਮੂਦ ਕੁਰੈਸ਼ੀ ਅਤੇ ਹੋਰ ਅਧਿਕਾਰੀਆਂ ਨਾਲ ਮੀਟਿੰਗ ਕਰਨਗੇ। ਪਾਕਿਸਤਾਨ ਨਾਲ 70 ਸਾਲ ਦੇ ਡਿਪਲੋਮੈਟ ਸਬੰਧਾਂ ਵਿਚ ਸਪੇਨ ਦੇ ਕਿਸੇ ਵੀ ਵਿਦੇਸ਼ ਮੰਤਰੀ ਦੀ ਇਹ ਪਹਿਲੀ ਇਸਲਾਮਾਬਾਦ ਯਾਤਰਾ ਹੈ।