ਬ੍ਰਿਟੇਨ ਦੀਆਂ ਇਤਿਹਾਸਕ ਚੋਣਾਂ ''ਚ ਜਿੱਤੇ ਜਾਨਸਨ ਨੇ 31 ਜਨਵਰੀ ਤੱਕ ਬ੍ਰੈਗਜ਼ਿਟ ਦਾ ਲਿਆ ਤਹੱਈਆ

12/13/2019 6:51:02 PM

ਲੰਡਨ (ਭਾਸ਼ਾ)- ਬ੍ਰਿਟੇਨ 'ਚ ਹੋਈਆਂ ਇਤਿਹਾਸਕ ਚੋਣਾਂ ਵਿਚ ਵੋਟਰਾਂ ਨੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੂੰ ਸ਼ਕਤੀਸ਼ਾਲੀ ਨਵਾਂ ਫਤਵਾ ਦਿੱਤਾ ਹੈ। ਉਨ੍ਹਾਂ ਦੀ ਕੰਜ਼ਰਵੇਟਿਵ ਪਾਰਟੀ ਨੂੰ ਸ਼ੁੱਕਰਵਾਰ ਨੂੰ ਸੰਸਦ ਵਿਚ ਫੈਸਲਾਕੁੰਨ ਬਹੁਮਤ ਮਿਲੀ ਤਾਂ ਜੋ ਉਹ ਅਗਲੇ ਮਹੀਨੇ ਯੂਰਪੀ ਸੰਘ (ਈ.ਯੂ.) ਤੋਂ ਬ੍ਰਿਟੇਨ ਦੇ ਵੱਖ ਹੋਣ ਦੇ ਕਰਾਰ (ਬ੍ਰੈਗਜ਼ਿਟ) ਨੂੰ ਅੰਤਿਮ ਰੂਪ ਦੇ ਸਕੇ। ਪੰਜ ਸਾਲ ਵਿਚ ਤੀਜੀ ਵਾਰ ਅਤੇ 2016 ਵਿਚ ਯੂਰਪੀ ਸੰਘ ਤੋਂ ਵੱਖ ਹੋਣ ਦੇ ਮੁੱਦੇ 'ਤੇ ਰੈਫਰੰਡਮ ਹੋਣ ਤੋਂ ਬਾਅਦ ਦੂਜੀ ਵਾਰ ਬ੍ਰਿਟੇਨ ਵਿਚ ਆਮ ਚੋਣਾਂ ਹੋਈਆਂ ਹਨ। ਇਸ ਸਾਲ ਦੀ ਸ਼ੁਰੂਆਤ ਵਿਚ ਥੈਰੇਸਾ ਮੇਅ ਤੋਂ ਸੱਤਾ ਲੈਣ ਵਾਲੇ ਜਾਨਸਨ ਨੇ 31 ਅਕਤੂਬਰ ਤੱਕ ਬ੍ਰੈਗਜ਼ਿਟ ਦੀ ਸਮਾ ਸੀਮਾ ਤੈਅ ਕੀਤੀ ਸੀ, ਪਰ ਹਾਊਸ ਕਾਮਨਸ ਵਿਚ ਬਹੁਮਤ ਨਾ ਹੋਣ ਕਾਰਨ ਉਨ੍ਹਾਂ ਨੂੰ ਅੜਿੱਕੇ ਦਾ ਸਾਹਮਣਾ ਕਰਨਾ ਪਿਆ। ਚੋਣ ਪ੍ਰਚਾਰ ਦੌਰਾਨ ਜਾਨਸਨ ਨੇ 'ਬ੍ਰੈਗਜ਼ਿਟ ਕਰਾਂਗੇ' ਮੁੱਦੇ 'ਤੇ ਲਗਾਤਾਰ ਧਿਆਨ ਕੇਂਦਰਿਤ ਕੀਤਾ। ਉਨ੍ਹਾਂ ਨੇ ਵੋਟਰਾਂ ਨੂੰ ਵਾਅਦਾ ਕੀਤਾ ਕਿ ਜੇਕਰ ਉਨ੍ਹਾਂ ਨੂੰ ਬਹੁਮਤ ਮਿਲਿਆ ਤਾਂ 31 ਜਨਵਰੀ 2020 ਤੱਕ ਬ੍ਰਿਟੇਨ ਯੂਰਪੀ ਸੰਘ ਤੋਂ ਵੱਖ ਹੋ ਜਾਵੇਗਾ।

ਇਸ ਦੇ ਉਲਟ ਵਿਰੋਧੀ ਧਿਰ ਅਤੇ ਪ੍ਰਧਾਨ ਮੰਤਰੀ ਅਹੁਦੇ ਦੇ ਮਜ਼ਬੂਤ ਦਾਅਵੇਦਾਰ ਲੇਬਰ ਪਾਰਟੀ ਦੇ ਨੇਤਾ ਕਾਰਬਿਨ ਨੇ ਬ੍ਰੈਗਜ਼ਿਟ ਅਤੇ ਯੂਰਪੀ ਸੰਘ ਵਿਚ ਬਣੇ ਰਹਿਣ 'ਤੇ ਫਿਰ ਤੋਂ ਵਿਚਾਰ ਕਰਨ ਲਈ ਦੂਜਾ ਰੈਫਰੈਂਡਮ ਕਰਵਾਉਣ ਦਾ ਵਾਅਦਾ ਕੀਤਾ ਸੀ। ਇਸ ਵਿਚਾਲੇ ਯੂਰਪੀ ਸੰਘ (ਈ.ਯੂ.) ਦੇ ਅੰਦਰੂਨੀ ਬਾਜ਼ਾਰ ਕਮਿਸ਼ਨਰ ਥਿਏਰੀ ਬ੍ਰੇਟਨ ਨੇ ਕਿਹਾ ਕਿ ਸੰਗਠਨ ਨੂੰ ਲੰਡਨ ਨਾਲ ਆਪਣੇ ਸਬੰਧ ਮੁੜ ਤੋਂ ਸੁਰਜੀਤ ਕਰਨੇ ਹੋਣਗੇ। ਉਨ੍ਹਾਂ ਨੇ ਆਖਿਆ ਕਿ ਅਸੀਂ ਜਾਣਦੇ ਹਾਂ ਕਿ ਬ੍ਰਿਟੇਨ ਨਾਲ ਸਬੰਧਾਂ ਨੂੰ ਮੁੜ ਤੋਂ ਸੁਰਜੀਤ ਕਰਨਾ ਹੋਵੇਗਾ ਜੋ ਕਿ ਸਾਡੇ ਲਈ ਅਹਿਮ ਭਾਈਵਾਲ ਹੈ।

ਬ੍ਰੇਟਨ ਨੇ ਕਿਹਾ ਕਿ ਈ.ਯੂ ਬ੍ਰਿਟੇਨ ਦੇ ਨਾਲ ਬੈਲੇਂਸਡ ਕਾਰੋਬਾਰੀ ਸਬੰਧ ਚਾਹੁੰਦਾ ਹੈ। ਉਨ੍ਹਾਂ ਉਮੀਦ ਜਤਾਈ ਕਿ ਸ਼ੁੱਕਰਵਾਰ ਨੂੰ ਬ੍ਰਸੇਲਸ ਵਿਚ ਹੋਣ ਵਾਲੀ ਯੂਰਪੀ ਕੌਂਸਲ ਦੀ ਮੀਟਿੰਗ ਵਿਚ ਈ.ਯੂ. ਦੇ ਮੁੱਖ ਵਾਰਤਾਕਾਰ ਮਾਈਕਲ ਬਾਰਨੀਅਰ ਨੂੰ ਲੰਡਨ ਨਾਲ ਗੱਲਬਾਤ ਲਈ ਨਵੇਂ ਅਧਿਕਾਰ ਦਿੱਤੇ ਜਾਣਗੇ। ਬ੍ਰੇਟਨ ਨੇ ਕਿਹਾ ਕਿ ਭਵਿੱਖ ਵਿਚ ਹੋਣ ਵਾਲੇ ਵਪਾਰ ਸਮਝੌਤੇ ਵਿਚ ਈ.ਯੂ. ਦੀ ਸਮਾਜਿਕ ਅਤੇ ਵਾਤਾਵਰਣ ਮਿਆਰ ਨੂੰ ਬ੍ਰਿਟੇਨ ਦੇ ਨਾਲ ਵਪਾਰ ਵਿਚ ਵੀ ਲਾਗੂ ਕੀਤਾ ਜਾਵੇਗਾ। ਜਾਨਸਨ ਦੀ ਜਿੱਤ 'ਤੇ ਰੂਸ ਨੇ ਆਖਿਆ ਕਿ ਉਹ ਹਮੇਸ਼ਾ ਉਮੀਦ ਕਰਦਾ ਹੈ ਕਿ ਚੋਣਾਂ ਵਿਚ ਉਨ੍ਹਾਂ ਸ਼ਕਤੀਆਂ ਨੂੰ ਆਵਾਜ਼ ਮਿਲੇਗੀ, ਜੋ ਚੰਗੇ ਸਬੰਧ ਦੇ ਹਮਾਇਤੀ ਹਨ ਪਰ ਬ੍ਰਿਟੇਨ ਦੇ ਨਾਲ ਵਪਾਰ ਵਿਚ ਵੀ ਲਾਗੂ ਕੀਤਾ ਜਾਵੇਗਾ। ਜਾਨਸਨ ਦੀ ਜਿੱਤ 'ਤੇ ਰੂਸ ਨੇ ਕਿਹਾ ਕਿ ਉਹ ਹਮੇਸ਼ਾ ਉਮੀਦ ਕਰਦਾ ਹੈ ਕਿ ਚੋਣਾਂ ਵਿਚ ਉਨ੍ਹਾਂ ਸ਼ਕਤੀਆਂ ਨੂੰ ਆਵਾਜ਼ ਮਿਲੇਗੀ, ਜੋ ਚੰਗੇ ਸਬੰਧ ਦੇ ਹਮਾਇਤੀ ਹਨ ਪਰ ਬ੍ਰਿਟੇਨ ਵਿਚ ਕੰਜ਼ਰਵੇਟਿਵ ਪਾਰਟੀ ਨੂੰ ਲੈ ਕੇ ਯਕੀਨੀ ਨਹੀਂ ਹਨ। ਕ੍ਰੇਮਲਿਨ ਦੇ ਬੁਲਾਰੇ ਦਮਿੱਤਰੀ ਪੇਸਕੋਵ ਨੇ ਜਾਨਸਨ ਦੀ ਜਿੱਤ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਕੰਜ਼ਰਵੇਟਿਵ ਪਾਰਟੀ ਬਾਰੇ ਅਜਿਹੀ ਉਮੀਦ ਸਹੀ ਹੈ।


Sunny Mehra

Content Editor

Related News