ਲੰਡਨ ਹਮਲੇ ਤੋਂ ਬਾਅਦ ਜਾਨਸਨ ਨੇ ਕਿਹਾ, ''74 ਅੱਤਵਾਦੀਆਂ ਨੂੰ ਕੀਤਾ ਗਿਆ ਸੀ ਰਿਹਾਅ''

Monday, Dec 02, 2019 - 10:24 PM (IST)

ਲੰਡਨ ਹਮਲੇ ਤੋਂ ਬਾਅਦ ਜਾਨਸਨ ਨੇ ਕਿਹਾ, ''74 ਅੱਤਵਾਦੀਆਂ ਨੂੰ ਕੀਤਾ ਗਿਆ ਸੀ ਰਿਹਾਅ''

ਲੰਡਨ - ਲੰਡਨ 'ਚ ਚੋਣਾਂ ਦੀ ਗਹਿਮਾ-ਗਹਿਮੀ ਵਿਚਾਲੇ ਲੰਡਨ ਬ੍ਰਿਜ਼ ਹਮਲੇ ਨੇ ਪ੍ਰਚਾਰ ਦਾ ਰੁਖ ਬਦਲ ਦਿੱਤਾ ਹੈ। ਪੀ. ਐੱਮ. ਬੋਰਿਸ ਜਾਨਸਨ ਨੇ ਆਖਿਆ ਕਿ ਘਟੋਂ-ਘੱਟ 74 ਅੱਤਵਾਦੀ ਕੈਦੀਆਂ ਨੂੰ ਸਮੇਂ ਤੋਂ ਪਹਿਲਾਂ ਰਿਹਾਅ ਕਰ ਦਿੱਤਾ ਗਿਆ ਹੈ। ਸਕਿਓਰਿਟੀ ਸਰਵਿਸ ਨੇ ਹੁਣ ਉਨ੍ਹਾਂ ਦੋਸ਼ੀ ਪਾਏ ਗਏ ਅੱਤਵਾਦੀਆਂ 'ਤੇ ਨਿਗਰਾਨੀ ਵਧਾ ਦਿੱਤੀ ਹੈ। ਦਰਅਸਲ, ਸ਼ੁੱਕਰਵਾਰ ਨੂੰ 28 ਸਾਲਾ ਉਸਮਾਨ ਖਾਨ ਨੇ 2 ਲੋਕਾਂ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਸ ਤੋਂ ਬਾਅਦ ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਉਸ ਨੂੰ ਗੋਲੀ ਮਾਰ ਕੇ ਢੇਰ ਕਰ ਦਿੱਤਾ ਸੀ।

ਪੀ. ਐੱਮ. ਜਾਨਸਨ ਨੇ ਆਖਿਆ ਕਿ ਉਸਮਾਨ ਦੀ ਤਰ੍ਹਾਂ ਹੀ ਅੱਤਵਾਦ ਦੇ ਮਾਮਲੇ 'ਚ ਦੋਸ਼ੀ ਠਹਿਰਾਏ ਗਏ ਕਰੀਬ 74 ਲੋਕਾਂ ਨੂੰ ਪਿਛਲੇ ਦਸੰਬਰ 'ਚ ਉਨ੍ਹਾਂ ਦੀ ਸਜ਼ਾ ਪੂਰੀ ਹੋਣ ਤੋਂ ਪਹਿਲਾਂ ਰਿਹਾਅ ਕਰ ਦਿੱਤਾ ਗਿਆ ਸੀ। ਪੀ. ਐੱਮ. ਨੇ ਆਖਿਆ ਕਿ ਉਨ੍ਹਾਂ ਲੋਕਾਂ ਦੀ ਸਹੀ ਤਰ੍ਹਾਂ ਨਾਲ ਨਿਗਰਾਨੀ ਕੀਤੀ ਜਾ ਰਹੀ ਹੈ, ਤਾਂ ਜੋਂ ਉਹ ਯਕੀਨੀ ਕਰ ਸਕਣ ਕਿ ਉਨ੍ਹਾਂ ਤੋਂ ਕੋਈ ਖਤਰਾ ਨਹੀਂ ਹੈ। ਅਸੀਂ ਬੀਤੇ 48 ਘੰਟਿਆਂ 'ਚ ਕਾਫੀ ਕਦਮ ਚੁੱਕੇ ਹਨ, ਜਿਨ੍ਹਾਂ ਦੇ ਬਾਰੇ 'ਚ ਤੁਸੀਂ ਉਮੀਦ ਕਰ ਸਕਦੇ ਹੋ। ਉਨ੍ਹਾਂ ਆਖਿਆ ਕਿ ਅਸੀਂ ਇਸ ਦੇ ਬਾਰੇ 'ਚ ਅਪਰੇਸ਼ਨ ਦੀ ਜਾਣਕਾਰੀ ਸੰਖੇਪ 'ਚ ਨਹੀਂ ਦੇ ਸਕਦੇ। ਉਥੇ ਹੀ ਲੰਡਨ ਬ੍ਰਿਜ਼ 'ਤੇ ਹੋਏ ਹਮਲੇ ਦੀ ਜ਼ਿੰਮੇਵਾਰੀ ਅੱਤਵਾਦੀ ਸੰਗਠਨ ਇਸਲਾਮਕ ਸਟੇਟ ਨੇ ਲਈ ਹੈ।

ਹਾਲਾਂਕਿ ਆਈ. ਐੱਸ. ਨੇ ਆਪਣੇ ਬਿਆਨ ਦੇ ਪੱਖ 'ਚ ਕੋਈ ਸਬੂਤ ਨਹੀਂ ਦਿੱਤਾ ਹੈ। ਜਾਨਸਨ ਨੇ ਆਪਣੇ ਵਿਰੋਧੀ ਧਿਰ ਦੇ ਉਮੀਦਵਾਰ ਜੈਰੇਮੀ ਕਾਰਬਿਨ ਨੂੰ ਦੋਸ਼ਾਂ ਦੇ ਮਾਮਲੇ 'ਚ ਕਮਜ਼ੋਰ ਕਰਾਰ ਦਿੰਦੇ ਹੋਏ ਦੋਸ਼ ਲਾਇਆ ਕਿ ਲੇਬਰ ਪਾਰਟੀ 2008 'ਚ ਜਦ ਸੱਤਾ 'ਚ ਸੀ ਤਾਂ ਉਹ ਕਾਨੂੰਨ ਲਿਆਈ ਸੀ, ਜਿਸ 'ਚ ਕੁਝ ਕੈਦੀਆਂ ਨੂੰ ਜਲਦ ਹੀ ਰਿਹਾਅ ਕਰ ਦਿੱਤਾ ਜਾਂਦਾ ਸੀ। ਟੋਰੀ ਨੇਤਾ ਨੇ ਆਖਿਆ ਕਿ ਜੇਕਰ ਇਸ ਮਹੀਨੇ ਹੋਣ ਵਾਲੀਆਂ ਚੋਣਾਂ ਤੋਂ ਬਾਅਦ ਉਹ ਸੱਤਾ 'ਚ ਆਉਂਦੇ ਹਨ ਤਾਂ ਅੱਤਵਾਦੀ ਦੋਸ਼ਾਂ 'ਚ ਦੋਸ਼ੀ ਠਹਿਰਾਏ ਗਏ ਲੋਕਾਂ ਦੀ ਜਲਦੀ ਸਜ਼ਾ ਖਤਮ ਹੋਣ ਨੂੰ ਬੰਦ ਕਰਨਗੇ। ਇਸ ਦੇ ਨਾਲ ਹੀ ਅਜਿਹੇ ਦੋਸ਼ੀਆਂ ਨੂੰ ਘਟੋਂ-ਘੱਟ 14 ਸਾਲ ਜੇਲ ਦੀ ਸਜ਼ਾ ਦੀ ਪੇਸ਼ਕਸ਼ ਕਰਨਗੇ, ਜਿਸ 'ਚ ਕੁਝ ਦੋਸ਼ੀਆਂ ਨੂੰ ਕਦੇ ਜੇਲ ਤੋਂ ਰਿਹਾਅ ਨਹੀਂ ਕੀਤਾ ਜਾਵੇਗਾ।

ਦੱਸ ਦਈਏ ਕਿ ਬੀਤੇ ਐਤਵਾਰ ਨੂੰ ਪਾਰਟੀ ਵੱਲੋਂ ਜਾਰੀ ਕੀਤੇ ਗਏ ਰਸਮੀ ਐਲਾਨ ਪੱਤਰ 'ਚ ਇਸ ਪ੍ਰਸਤਾਵ ਨੂੰ ਸ਼ਾਮਲ ਨਹੀਂ ਕੀਤਾ ਗਿਆ ਸੀ। ਜਾਨਸਨ ਨੇ ਆਖਿਆ ਕਿ ਅਸੀਂ ਗੰਭੀਰ ਯੌਨ ਦੋਸ਼ੀਆਂ, ਹਿੰਸਾ ਕਰਨ ਵਾਲਿਆਂ ਅਤੇ ਦੋਸ਼ੀਆਂ ਲਈ ਸਖਤ ਸਜ਼ਾ ਦਾ ਕਾਨੂੰਨ ਲਿਆਵਾਂਗੇ। ਮੈਂ ਯਕੀਨੀ ਰੂਪ ਤੋਂ ਇਸ ਗੱਲ ਦੀ ਨਿੰਦਾ ਕਰਦਾ ਹਾਂ ਕਿ ਇਹ ਆਦਮੀ ਸੜਕਾਂ 'ਤੇ ਘੁੰਮ ਰਿਹਾ ਸੀ। ਮੈਨੂੰ ਲੱਗਦਾ ਹੈ ਕਿ ਇਸ ਦੀ ਪੂਰੀ ਤਰ੍ਹਾਂ ਨਾਲ ਕਾਰਵਾਈ ਹੋਣੀ ਚਾਹੀਦੀ ਹੈ, ਜਿਹੜੀ ਕਿ ਜਾਰੀ ਹੈ। ਬ੍ਰਿਟੇਨ 'ਚ ਜਨਮੇ ਇਸ ਅੱਤਵਾਦੀ ਨੂੰ ਸਾਲ 2012 'ਚ ਲੰਡਨ ਸਟਾਕ ਐਕਸਚੇਂਜ਼ 'ਚ ਬੰਬ ਲਾਉਣ ਦੀ ਯੋਜਨਾ ਬਣਾਉਣ ਦੇ ਦੋਸ਼ 'ਚ ਜੇਲ ਦੀ ਸਜ਼ਾ ਹੋਈ ਸੀ। ਉਹ ਦਸੰਬਰ 2018 'ਚ ਜੇਲ ਤੋਂ ਰਿਹਾਅ ਹੋਇਆ ਸੀ ਅਤੇ ਇਲੈਕਟ੍ਰਾਨਿਕ ਟੈਗ ਪਾ ਕੇ ਉਨ੍ਹਾਂ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖੀ ਜਾ ਰਹੀ ਸੀ। ਉਹ ਮੁੰਬਈ 'ਚ ਹੋਏ 26/11 ਦੇ ਹਮਲੇ ਦੀ ਤਰ੍ਹਾਂ ਹੀ ਬ੍ਰਿਟਿਸ਼ ਸੰਸਦ 'ਤੇ ਹਮਲਾ ਕਰਨ ਦੇ ਨਾਲ ਹੀ ਤੱਤਕਾਲੀ ਬ੍ਰਿਟਿਸ਼ ਮੇਅਰ ਬੋਰਿਸ ਜਾਨਸਨ ਦੀ ਹੱਤਿਆ ਵੀ ਕਰਨਾ ਚਾਹੁੰਦਾ ਸੀ।


author

Khushdeep Jassi

Content Editor

Related News